ਦਰਦਨਾਕ ਸੜਕ ਹਾਦਸੇ ਦੌਰਾਨ ਡੇਰੇ ਦੇ ਮਹੰਤ ਦੀ ਮੌਤ

Friday, Jul 17, 2020 - 11:53 AM (IST)

ਦਰਦਨਾਕ ਸੜਕ ਹਾਦਸੇ ਦੌਰਾਨ ਡੇਰੇ ਦੇ ਮਹੰਤ ਦੀ ਮੌਤ

ਸਮਾਣਾ (ਦਰਦ) : ਭਵਾਨੀਗੜ੍ਹ ਸੜਕ ’ਤੇ ਵਾਪਰੇ ਇਕ ਸੜਕ ਹਾਦਸੇ ’ਚ 48 ਸਾਲਾ ਮੋਟਰਸਾਈਕਲ ਸਵਾਰ ਮਹੰਤ ਦੀ ਮੌਤ ਹੋ ਗਈ। ਮਹੰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਜਾਂਚ ਅਧਿਕਾਰੀ ਪੁਲਸ ਚੌਂਕੀ ਗਜਾਵਾਸ ਦੇ ਏ. ਐੱਸ. ਆਈ. ਗੁਰਦੇਵ ਸਿੰਘ ਚੀਮਾ ਨੇ ਦੱਸਿਆ ਕਿ ਲੌਂਗੋਵਾਲ ਨਜ਼ਦੀਕੀ ਪਿੰਡ ਉਭੇਵਾਲ ’ਚ ਸਥਿਤ ਬਾਬਾ ਭਗਵਾਨਦਾਸ ਡੇਰੇ ਦਾ ਮਹੰਤ ਆਨੰਦ ਦਾਸ (48) ਪੁੱਤਰ ਅਵਧੂਤ ਮਨੀ ਵਾਸੀ ਥਾਣੇਸਰ (ਹਰਿਆਣਾ) ਆਪਣੀ ਧੀ ਦਾ ਜਨਮ ਦਿਨ ਮਨਾਉਣ ਲਈ ਮੋਟਰਸਾਈਕਲ ’ਤੇ ਥਾਣੇਸਰ ਜਾ ਰਿਹਾ ਸੀ।

ਭਵਾਨੀਗੜ੍ਹ-ਸਮਾਣਾ ਸੜਕ ’ਤੇ ਸਥਿਤ ਪਿੰਡ ਫਤਿਹਗੜ੍ਹ ਛੰਨਾ ਨੇੜੇ ਕਿਸੇ ਲਾਵਾਰਿਸ ਜਾਨਵਰ ਨਾਲ ਮੋਟਰਸਾਈਕਲ ਟਕਰਾ ਜਾਣ ਕਾਰਨ ਹਾਦਸਾ ਵਾਪਰਿਆ ਅਤੇ ਆਨੰਦ ਦਾਸ ਸੜਕ 'ਤੇ ਡਿਗ ਕੇ ਬੁਰੀ ਤਰ੍ਹਾਂ ਜ਼ਖਮੀਂ ਹੋ ਗਿਆ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਪੁਲਸ ਅਧਿਕਾਰੀ ਮੁਤਾਬਕ ਮ੍ਰਿਤਕ ਮਹੰਤ ਦੀ ਪਤਨੀ ਮੀਨੂੰ ਵੱਲੋਂ ਦਰਜ ਕਰਵਾਏ ਬਿਆਨਾਂ ਦੇ ਅਧਾਰ ’ਤੇ ਗਾਜੇਵਾਸ ਪੁਲਸ ਵੱਲੋਂ ਧਾਰਾ 174 ਦੀ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਉਪਰੰਤ ਮ੍ਰਿਤਕ ਦੀ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ 2 ਧੀਆਂ ਛੱਡ ਗਿਆ ਹੈ।


author

Babita

Content Editor

Related News