ਪੁੱਤ ਨੂੰ ਦੇਖਣ ਦੇ ਚਾਅ ''ਚ ਛੁੱਟੀ ਆਇਆ ਸੀ ਫੌਜੀ, ਹਾਦਸੇ ''ਚ ਮੌਤ
Thursday, Nov 21, 2019 - 06:16 PM (IST)
![ਪੁੱਤ ਨੂੰ ਦੇਖਣ ਦੇ ਚਾਅ ''ਚ ਛੁੱਟੀ ਆਇਆ ਸੀ ਫੌਜੀ, ਹਾਦਸੇ ''ਚ ਮੌਤ](https://static.jagbani.com/multimedia/2019_11image_18_14_336615689untitled-30copy.jpg)
ਫਤਿਹਗੜ੍ਹ ਸਾਹਿਬ (ਵਿਪਨ)— ਬੱਸੀ ਪਠਾਣਾ ਬਾਈਪਾਸ ਨੇੜੇ ਸੜਕ ਹਾਦਾਸ ਵਾਪਰਨ ਕਰਕੇ ਫੌਜੀਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਿਕਰਜੀਤ ਸਿੰਘ (30) ਵਾਸੀ ਮੁਹੱਲਾ ਸਿੰਘਪੁਰਾ ਵਜੋਂ ਹੋਈ ਹੈ। ਬੱਸੀ ਪਠਾਣਾ ਸਿਟੀ ਪੁਲਸ ਚੌਂਕੀ ਦੇ ਏ. ਐੱਸ. ਆਈ. ਅਮਰੀਕ ਸਿੰਘ ਨੇ ਦੱਸਿਆ ਕਿ ਬਿਰਕਰਜੀਤ ਸਿੰਘ ਮਿਲਟਰੀ 'ਚ ਸੇਵਾਦਾਰ ਸੀ, ਜੋ ਜੰਮੂ ਕਸ਼ਮੀਰ 'ਚ ਤਾਇਨਾਤ ਸੀ।
22 ਦਿਨ ਪਹਿਲਾਂ ਹੋਏ ਪੁੱਤ ਨੂੰ ਦੇਖਣ ਲਈ ਛੁੱਟੀ 'ਤੇ ਆਇਆ ਸੀ ਫੌਜੀ
ਮਿਲੀ ਜਾਣਕਾਰੀ ਮੁਤਾਬਕ ਬਿਕਰਮਜੀਤ ਸਿੰਘ ਦੀ ਪਤਨੀ ਨੇ 22 ਦਿਨ ਪਹਿਲਾਂ ਹੀ ਇਕ ਲੜਕੇ ਨੂੰ ਜਨਮ ਦਿੱਤਾ ਸੀ। ਲੜਕੇ ਨੂੰ ਦੇਖਣ ਦੇ ਚਾਅ 'ਚ ਹੀ ਬਿਕਰਜੀਤ ਸਿੰਘ ਛੁੱਟੀ 'ਤੇ ਆਇਆ ਹੋਇਆ ਸੀ ਅਤੇ ਉਸ ਨੇ ਸ਼ੁੱਕਰਵਾਰ ਨੂੰ ਵਾਪਸ ਡਿਊਟੀ 'ਤੇ ਜਾਣਾ ਸੀ। ਉਨ੍ਹਾਂ ਦੱਸਿਆ ਕਿ ਬੀਤੀ ਦੇਰ ਸ਼ਾਮ ਬਿਕਰਮਜੀਤ ਸਿੰਘ ਮੋਟਰਸਾਈਕਲ 'ਚ ਪੰਪ ਤੋਂ ਪੈਟਰੋਲ ਪੁਵਾਉਣ ਗਿਆ ਸੀ ਜਦੋਂ ਉਹ ਬਸੀ ਬਾਈਪਾਸ ਨੇੜੇ ਪੁੱਜਾ ਤਾਂ ਸਾਹਮਣੇ ਤੋਂ ਆ ਰਹੇ ਵਾਹਨ ਦੀਆਂ ਲਾਈਟਾਂ ਅੱਖਾਂ 'ਚ ਪੈ ਗਈਆਂ, ਜਿਸ ਕਰਕੇ ਮੋਟਰਸਾਈਕਲ ਦਾ ਸਤੁੰਲਨ ਵਿਗੜਨ ਕਰਕੇ ਮੋਟਰਸਾਈਕਲ ਸੜਕ ਕਿਨਾਰੇ ਖੜ੍ਹੇ ਦਰੱਖਤ ਲਾਲ ਟਕਰਾ ਗਿਆ।
ਇਸ ਹਾਦਸੇ 'ਚ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਮੌਕੇ 'ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਇਲਾਜ ਦੌਰਾਨ ਦੌਰਾਨ ਮੌਤ ਹੋ ਗਈ। ਪੁਲਸ ਨੇ ਮ੍ਰਿਤਕ ਦਾ ਪੋਸਟਮਾਰਟਮ ਕਰਵਾਵੁਣ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।