ਚੱਲਦੀ ਕਾਰ 'ਤੇ ਡਿੱਗਿਆ ਦਰੱਖਤ, ਵਾਲ-ਵਾਲ ਬਚਿਆ ਪਰਿਵਾਰ

Saturday, Oct 19, 2019 - 12:34 PM (IST)

ਚੱਲਦੀ ਕਾਰ 'ਤੇ ਡਿੱਗਿਆ ਦਰੱਖਤ, ਵਾਲ-ਵਾਲ ਬਚਿਆ ਪਰਿਵਾਰ

ਨਾਭਾ (ਰਾਹੁਲ)—ਪੰਜਾਬ 'ਚ ਸੜਕਾਂ 'ਤੇ ਦਰੱਖਤ ਮੌਤ ਦਾ ਕਾਰਨ ਬਣ ਰਹੇ ਹਨ,  ਦਰੱਖਤਾਂ ਦੀ ਕਟਾਈ ਨਾ ਹੋਣ ਦੇ ਕਾਰਨ ਵੱਡੇ ਦਰੱਖਤ ਓਵਰਲੋਡ ਟਰੱਕਾਂ ਨਾਲ ਟਕਰਾਅ ਕੇ ਹੇਠਾਂ ਡਿੱਗ ਕੇ ਵੱਡੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਤਾਜਾ ਮਾਮਲਾ ਨਾਭਾ-ਭਵਾਨੀਗੜ੍ਹ ਰੋਡ ਦਾ ਸਾਹਮਣੇ ਆਇਆ ਹੈ, ਜਿੱਥੇ ਚੱਲਦੀ ਆਲਟੋ ਕਾਰ ਸਵਾਰ 4 ਮੈਂਬਰਾਂ 'ਤੇ ਦਰੱਖਤ ਦਾ ਵੱਡਾ ਹਿੱਸਾ ਡਿੱਗ ਗਿਆ। ਰਾਹਗੀਰਾਂ ਨੇ ਬੜੀ ਮੁਸ਼ਕਲ ਨਾਲ ਮੈਂਬਰਾਂ ਨੂੰ ਕਾਰ 'ਚੋਂ ਬਾਹਰ ਕੱਢਿਆ। ਜਾਣਕਾਰੀ ਮੁਤਾਬਕ ਇਹ  ਹਾਦਸਾ ਪੱਥਰਾਂ ਨਾਲ ਭਰੇ ਓਵਰਲੋਡ ਟਰੱਕ ਵਲੋਂ ਹੋਇਆ। ਓਵਰਲੋਡ ਟਰੱਕ ਹੇਠਾਂ ਝੁੱਕੇ ਹੋਏ ਦਰੱਖਤ ਨਾਲ ਟਕਰਾਅ ਗਿਆ ਅਤੇ ਪਿਛੇ ਆ ਰਹੀ ਆਲਟੋ ਕਾਰ ਦੇ ਉਪਰ ਦਰੱਖਤ ਦਾ ਕੁੱਝ ਹਿੱਸਾ ਡਿੱਗ ਗਿਆ, ਜਿਸ ਨਾਲ ਆਲਟੋ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ।

ਗਨੀਮਤ ਇਹ ਰਹੀ ਕਿ ਜੇਕਰ ਇਹ ਦਰੱਖਤ ਮੋਟਰਸਾਈਕਲ ਜਾ ਸਾਈਕਲ ਸਵਾਰ ਦੇ ਉਪਰ ਡਿੱਗ ਜਾਂਦਾ ਤਾਂ ਉਹ ਮੌਤ ਦੇ ਮੂੰਹ 'ਚ ਚਲਾ ਜਾਂਦਾ। ਕਾਰ 'ਚ ਹੋਰ ਉਨ੍ਹਾਂ ਦੇ ਦੋ ਛੋਟੇ ਬੱਚੇ ਸਵਾਰ ਸਨ। ਇਸ ਮੌਕੇ ਕਾਰ ਸਵਾਰ ਦੇ ਮਾਲਕ ਕੇਵਲ ਅਤੇ ਉਸ ਦੀ ਪਤਨੀ ਕਵਿਤਾ ਨੇ ਦੱਸਿਆ ਕਿ ਉਹ ਨਾਭਾ ਤੋਂ ਆਪਣੇ ਘਰ ਲਹਿਰਾਗਾਗਾ ਜਾ ਰਹੇ ਸਨ ਤਾਂ ਅੱਗੇ ਜਾ ਰਿਹਾ ਟਰੱਕ ਸੜਕ ਦੇ ਉੱਪਰ ਦਰੱਖਤ ਨਾਲ ਜਾ ਟਕਰਾਇਆ, ਅਤੇ ਦਰੱਖਤ ਉਨ੍ਹਾਂ ਦੀ ਆਲਟੋ ਕਾਰ 'ਤੇ ਡਿੱਗ ਗਿਆ ਅਤੇ ਇਸ ਹਾਦਸੇ 'ਚ ਵਾਲ-ਵਾਲ ਬੱਚ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰਾਂ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਲਈ ਸਾਰੇ ਲੋਕ ਦੇਸ਼ਾਂ ਦਾ ਰੁਖ ਕਰ ਰਹੇ ਹਨ। ਸਰਕਾਰ ਸਾਡੇ ਕੋਲੋਂ ਲੱਖਾਂ ਟੈਕਸ ਵਸੂਲ ਕਰ ਰਹੀ ਹੈ, ਪਰ ਸੜਕਾਂ 'ਤੇ ਓਵਰਲੋਡ ਗੱਡੀਆਂ ਅਤੇ ਸੜਕਾਂ 'ਤੇ ਦਰੱਖਤ ਮੌਤ ਦਾ ਕਾਰਨ ਬਣ ਰਹੇ ਹਨ।


author

Shyna

Content Editor

Related News