ਮਮਦੋਟ : ਤੇਜ਼ ਰਫਤਾਰ ਜੀਪ ਚਾਲਕ ਨੇ ਦਰੜੇ ਪਤੀ-ਪਤਨੀ, ਮੌਕੇ ’ਤੇ ਮੌਤ (ਤਸਵੀਰਾਂ)
Thursday, Aug 29, 2019 - 04:44 PM (IST)

ਮਮਦੋਟ (ਸੰਜੀਵ ਮਦਾਨ) - ਫਿਰੋਜ਼ਪੁਰ-ਫਾਜ਼ਿਲਕਾ ਰੋਡ ’ਤੇ ਸਥਿਤ ਪਿੰਡ ਲੱਖੋ ਦੇ ਬਹਿਰਾਮ ਨੇੜੇ ਮੋਟਰਸਾਈਕਲ ਅਤੇ ਥਾਰ ਜੀਪ ਦੀ ਭਿਆਨਕ ਟੱਕਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਮੌਕੇ ’ਤੇ ਮੌਤ ਹੋ ਗਈ। ਮਿ੍ਰਤਕ ਪਤੀ-ਪਤਨੀ ਦੀ ਪਛਾਣ ਦਿਆਲ ਸਿੰਘ ਪੁੱਤਰ ਪ੍ਰੇਮ ਸਿੰਘ ਅਤੇ ਸਵਰਨ ਕੌਰ ਵਜੋਂ ਹੋਈ ਹੈ, ਜੋ ਸ਼੍ਰੀਗੰਗਾਨਗਰ ਆਪਣੇ ਸਹੁਰੇ ਪਰਿਵਾਰ ਨੂੰ ਮਮਦੋਟ ਦੇ ਪਿੰਡ ਪੋਜੋ ਕੇ ਵਿਖੇ ਮਿਲਣ ਜਾ ਰਹੇ ਸਨ। ਘਟਨਾ ਦੀ ਸੂਚਨਾ ਮਿਲਣ ’ਤੇ ਪਹੁੰਚੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਦੋਵੇਂ ਲਾਸ਼ਾਂ ਨੂੰ ਆਪਣੇ ਕਬਜ਼ੇ ’ਚ ਲੈ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।
ਹਾਦਸੇ ਦੀ ਸੂਚਨਾ ਮਿਲਣ ’ਤੇ ਪਹੁੰਚੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਅੱਜ ਸਵੇਰੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਪੋਜੋ ਕੇ (ਮਮਦੋਟ) ਵਿਖੇ ਜਾ ਰਹੇ ਸਨ। ਰਾਸਤੇ ’ਚ ਫਾਜ਼ਿਲਕਾ ਦਿਸ਼ਾ ਤੋਂ ਲਾਪਰਵਾਹੀ ਨਾਲ ਆ ਰਹੀ ਟਰਾਲੀ ਨੇ ਜੀਪ ਚਾਲਕ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਜੀਪ ਦੀ ਮੋਟਰਸਾਈਕਲ ਨਾਲ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ’ਚ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਮੌਕੇ ’ਤੇ ਹੀ ਮੌਤ ਹੋ ਗਈ।