ਬੱਚੇ ਦਾ ਇਲਾਜ ਕਰਾਉਣ ਆਏ ਨੌਜਵਾਨ ਨੂੰ ਕਾਰ ਨੇ ਦਰੜਿਆ (ਤਸਵੀਰਾਂ)
Monday, Mar 18, 2019 - 11:42 AM (IST)
ਫਰੀਦਕੋਟ (ਜਗਤਾਰ) - ਫਰੀਦਕੋਟ 'ਚ ਬੱਚੇ ਦਾ ਇਲਾਜ ਕਰਵਾਉਣ ਆਏ ਨੌਜਵਾਨ 'ਤੇ ਤੇਜ਼ ਰਫਤਾਰ ਬੇਕਾਬੂ ਕਾਰ ਚੜ੍ਹਨ ਕਾਰਨ ਉਸ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਬਿਵਾਸ ਕੁਮਾਰ (24) ਪੁੱਤਰ ਰਾਮ ਲੋਚਨ ਮੁਨੀ ਵਾਸੀ ਜੱਸੇਆਨਾ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਤੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਬਿਵਾਸ ਦੀ ਇਕ ਸਾਲ ਪਹਿਲਾਂ ਲਵਮੈਰਿਜ ਹੋਈ ਸੀ। ਅੱਜ ਸਵੇਰੇ ਜਦੋਂ ਉਹ ਬੱਚੇ ਦਾ ਇਲਾਜ ਕਰਵਾਉਣ ਆ ਰਿਹਾ ਸੀ ਤਾਂ ਰਾਸਤੇ 'ਚ ਇਕ ਬੇਕਾਬੂ ਹੋਈ ਤੋਜ਼ ਰਫਤਾਰ ਕਾਰ ਉਸ 'ਤੇ ਚੜ੍ਹ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈਣ ਤੋਂ ਬਾਅਦ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।