ਸੜਕ ਹਾਦਸੇ ’ਚ ਇਕ ਨੌਜਵਾਨ ਦੀ ਮੌਤ, 4 ਜ਼ਖਮੀ
Monday, Aug 02, 2021 - 05:28 PM (IST)
ਮੋਗਾ (ਆਜ਼ਾਦ) : ਮੋਗਾ-ਕੋਟਕਪੂਰਾ ਰੋਡ ’ਤੇ ਬਾਘਾ ਪੁਰਾਣਾ ਨੇੜੇ ਕਾਰ ਅਤੇ ਟਰੱਕ ਵਿਚਕਾਰ ਵਾਪਰੇ ਭਿਆਨਕ ਹਾਦਸੇ ’ਚ ਨੌਜਵਾਨ ਸੁਨੀਲ ਕੁਮਾਰ ਨਿਵਾਸੀ ਪਿੰਡ ਕਲਰ ਖੇੜਾ ਫਾਜ਼ਿਲਕਾ ਦੀ ਮੌਤ ਹੋ ਗਈ, ਜਦਕਿ ਉਸ ਦੇ 3 ਸਾਥੀ ਜਸਪਾਲ, ਸੁਰੇਸ਼ ਅਤੇ ਸੰਜੀਵ ਕੁਮਾਰ ਦੇ ਇਲਾਵਾ ਡਰਾਈਵਰ ਸੱਤਦੇਵ ਸਾਰੇ ਨਿਵਾਸੀ ਪਿੰਡ ਕਲਰ ਖੇੜਾ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਘਟਨਾ ਦੀ ਜਾਣਕਾਰੀ ਮਿਲਣ ’ਤੇ ਥਾਣਾ ਬਾਘਾ ਪੁਰਾਣਾ ਦੇ ਸਹਾਇਕ ਥਾਣੇਦਾਰ ਗੁਰਮੇਜ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਜਾਂਚ ਦੇ ਇਲਾਵਾ ਆਸ-ਪਾਸ ਦੇ ਲੋਕਾਂ ਤੋਂ ਪੁੱਛ-ਗਿੱਛ ਕੀਤੀ। ਬਾਘਾ ਪੁਰਾਣਾ ਪੁਲਸ ਨੇ ਡਰਾਈਵਰ ਸੱਤਦੇਵ ਦੇ ਬਿਆਨਾਂ ’ਤੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਟਰੱਕ ਨੂੰ ਕਬਜ਼ੇ ਵਿਚ ਲੈ ਲਿਆ ਹੈ, ਜਦਕਿ ਟਰੱਕ ਚਾਲਕ ਦੀ ਗ੍ਰਿਫ਼ਤਾਰੀ ਬਾਕੀ ਹੈ।
ਮਿਲੀ ਜਾਣਕਾਰੀ ਅਨੁਸਾਰ ਸਾਰੇ ਨੌਜਵਾਨ ਲੜਕੇ ਆਪਣੇ ਪਿੰਡ ਤੋਂ ਜਲੰਧਰ ਵਿਖੇ ਬਿਜਲੀ ਬੋਰਡ ਦੇ ਪੇਪਰ ਦੇਣ ਲਈ ਜਾ ਰਹੇ ਸੀ, ਜਿਨ੍ਹਾਂ ਨੇ 8:30 ਵਜੇ ਜਲੰਧਰ ਕੋਲ ਸਥਿਤ ਪਰਾਗਪੁਰ ਵਿਖੇ ਪੇਪਰ ਦੇਣਾ ਸੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਦੇ ਬਾਅਦ ਵਾਰਿਸਾਂ ਦੇ ਹਵਾਲੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਟਰੱਕ ਚਾਲਕ ਦੀ ਤਲਾਸ਼ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।