ਸੜਕ ਹਾਦਸਿਆਂ ਦੌਰਾਨ 2 ਦੀ ਮੌਤ, ਇਕ ਜ਼ਖਮੀ

02/23/2019 6:43:54 PM

ਕਪੂਰਥਲਾ (ਭੂਸ਼ਣ) : ਬੀਤੇ ਦਿਨੀਂ ਕਪੂਰਥਲਾ ਸ਼ਹਿਰ 'ਚ 2 ਵੱਖ-ਵੱਖ ਥਾਵਾਂ 'ਤੇ ਹੋਏ ਸੜਕ ਹਾਦਸਿਆਂ 'ਚ 2 ਵਿਅਕਤੀਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਦੋਵਾਂ ਮਾਮਲਿਆਂ 'ਚ ਕਾਰਵਾਈ ਕਰਦੇ ਹੋਏ 2 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਥੇ ਹੀ ਇਸ ਦੌਰਾਨ ਆਪਣੇ ਪਿਤਾ ਦੇ ਨਾਲ ਸਕੂਟਰੀ 'ਤੇ ਸਵਾਰ ਇਕ ਲੜਕਾ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ।
ਜਾਣਕਾਰੀ ਅਨੁਸਾਰ ਕਾਲ਼ਾ ਪੁੱਤਰ ਚੰਦਨ ਵਾਸੀ ਪਿੰਡ ਜੁਗੂ ਸ਼ਾਹ ਡੇਰਾ ਨੇ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਸ ਨਾਲ ਉਸ ਦਾ ਵੱਡਾ ਭਰਾ ਰਾਜੂ ਪੁੱਤਰ ਨਫਾ ਰਾਮ ਜੋ ਕਿ ਉਸ ਦੇ ਮਾਮਾ ਦਾ ਮੁੰਡਾ ਹੈ । ਆਪਣੀ ਸਕੂਟਰੀ 'ਤੇ ਸਵਾਰ ਹੋ ਕੇ ਜਾ ਰਿਹਾ ਸੀ ਕਿ ਇਸ ਦੌਰਾਨ ਜਲੰਧਰ ਬਾਈਪਾਸ ਦੇ ਨਜ਼ਦੀਕ ਸਾਹਮਣੇ ਤੋਂ ਆ ਰਹੀ ਇਕ ਬਲੈਰੋ ਗੱਡੀ ਜਿਸ ਨੂੰ ਅਵਤਾਰ ਰਾਮ ਉਰਫ ਕਾਲ਼ਾ ਪੁੱਤਰ ਨਗੀਨ ਚੰਦ ਵਾਸੀ ਪਿੰਡ ਸ਼ੇਰਸਦਾ ਥਾਣਾ ਕਬੀਰਪੁਰ ਚਲਾ ਰਿਹਾ ਸੀ, ਨੇ ਬਿਨਾਂ ਹਾਰਨ ਦਿੱਤੇ ਸਕੂਟਰੀ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਰਾਜੂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਸ ਦਾ ਲੜਕਾ ਸ਼ਿਵਮ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। 
ਦੂਜੇ ਪਾਸੇ ਸਵਰਣਜੀਤ ਪੁੱਤਰ ਰਾਮ ਪ੍ਰਸਾਦ ਵਾਸੀ ਮੁਹੱਲਾ ਪ੍ਰੀਤ ਨਗਰ ਕਪੂਰਥਲਾ ਨੇ ਥਾਣਾ ਸਿਟੀ ਕਪੂਰਥਲਾ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਹ ਆਪਣੇ ਭਰਾ ਹਰਜਿੰਦਰਪਾਲ ਨਾਲ ਆਪਣੇ-ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਘਰ ਨੂੰ ਜਾ ਰਹੇ ਸਨ, ਇਸ ਦੌਰਾਨ ਜਦੋਂ ਉਹ ਦੋਵੇਂ ਭਰਾ ਸੁਭਾਸ਼ ਚੌਕ ਦੇ ਨਜ਼ਦੀਕ ਪੁੱਜੇ ਤਾਂ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ 'ਤੇ ਸਵਾਰ ਮੋਹਿਤ ਪੁੱਤਰ ਮੋਹਨ ਲਾਲ ਨੇ ਉਸ ਦੇ ਭਰਾ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੇ ਭਰਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਮੁਲਜ਼ਮ ਮੋਹਿਤ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


Gurminder Singh

Content Editor

Related News