ਸੜਕ ਪਾਰ ਕਰਦਾ ਨੌਜਵਾਨ ਆਇਆ ਟਿੱਪਰ ਹੇਠ, ਮੌਤ

Sunday, Jan 13, 2019 - 09:05 PM (IST)

ਸੜਕ ਪਾਰ ਕਰਦਾ ਨੌਜਵਾਨ ਆਇਆ ਟਿੱਪਰ ਹੇਠ, ਮੌਤ

ਕੁਹਾੜਾ, (ਸੰਦੀਪ)- ਚੰਡੀਗੜ੍ਹ-ਲੁਧਿਆਣਾ ਹਾਈਵੇ 'ਤੇ ਕੁਹਾੜਾ ਨੇੜੇ ਬਣੀ ਬੋਨ ਬਿਸਕੁੱਟ ਫੈਕਟਰੀ 'ਚ ਕੰਮ ਕਰਦੇ ਇਕ ਨੌਜਵਾਨ ਦੀ ਸੜਕ ਪਾਰ ਕਰਨ ਸਮੇਂ ਟਿੱਪਰ ਥੱਲੇ ਆਉਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਚੌਕੀ ਕਟਾਣੀ ਕਲਾਂ ਦੇ ਸਹਾਇਕ ਥਾਣੇਦਾਰ ਰਣਧੀਰ ਸਿੰਘ ਨੇ ਦੱਸਿਆ ਕਿ ਮਰਨ ਵਾਲਾ ਨੌਜਵਾਨ ਪਿਛਲੇ ਕੋਈ 5-6 ਸਾਲਾਂ ਤੋਂ ਲੁਧਿਆਣਾ ਚੰਡੀਗੜ੍ਹ ਮਾਰਗ 'ਤੇ ਬਣੀ ਬੋਨ ਬਿਸਕੁੱਟ ਫੈਕਟਰੀ 'ਚ ਕੰਮ ਕਰਦਾ ਸੀ, ਜਿਸ ਦੀ ਅੱਜ (ਐਤਵਾਰ) ਸਵੇਰੇ ਕਰੀਬ 11.20 ਵਜੇ ਸੜਕ ਪਾਰ ਕਰਨ ਸਮੇਂ ਨੀਲੋ ਨਹਿਰ ਵੱਲੋਂ ਲੁਧਿਆਣਾ ਨੂੰ ਜਾ ਰਹੇ ਲੋਡਿਡ ਟਿੱਪਰ ਥੱਲੇ ਆਉਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਚਾਂਦ ਬਾਬੂ (24) ਪੁੱਤਰ ਸਾਕੀਰ ਵਾਸੀ ਪਿੰਡ ਬਹਿਲੋਲਪੁਰ ਜ਼ਿਲਾ ਹਰਦੇਈ ਯੂ.ਪੀ. ਹਾਲ ਵਾਸੀ ਬੋਨ ਬਿਸਕੁੱਟ ਕਾਲੋਨੀ ਹੀਰਾਂ ਵੱਜੋਂ ਹੋਈ। ਸੂਚਨਾ ਮਿਲਣ ਤੋਂ ਤੁਰੰਤ ਬਾਅਦ ਪੁਲਸ ਚੌਕੀ ਕਟਾਣੀ ਕਲਾਂ ਦੀ ਪੁਲਸ ਪਾਰਟੀ ਨੇ ਮੌਕੇ 'ਤੇ ਪੁੱਜ ਕੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਲੁਧਿਆਣਾ ਭੇਜ ਦਿੱਤਾ । ਟਿੱਪਰ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

PunjabKesari


author

KamalJeet Singh

Content Editor

Related News