ਪਾਬੰਦੀ ਦੇ ਬਾਵਜੂਦ ਬਿਨਾਂ ਢਕੇ ਲੰਘਦੀਆਂ ਹਨ ਰੇਤਾ/ਮਿੱਟੀ ਦੀਆਂ ਟਰਾਲੀਆਂ

12/31/2017 1:56:04 PM

ਰੂਪਨਗਰ (ਕੈਲਾਸ਼)-ਸ਼ਹਿਰ 'ਚ ਭੀੜ-ਭਾੜ ਵਾਲੇ ਬਾਜ਼ਾਰਾਂ ਤੋਂ ਲੰਘਦੀਆਂ ਬਿਨਾਂ ਢਕੇ ਰੇਤਾ-ਮਿੱਟੀ ਆਦਿ ਦੀਆਂ ਟਰਾਲੀਆਂ ਜਿੱਥੇ ਕਾਨੂੰਨ ਦੀ ਉਲੰਘਣਾ ਕਰਦੀਆਂ ਹਨ, ਉੱਥੇ ਲੋਕਾਂ 'ਚ ਵੀ ਉਕਤ ਟਰਾਲੀਆਂ ਦੇ ਕਾਰਨ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ। 
ਇਸ ਸਬੰਧੀ ਜਾਣਕਾਰੀ ਦਿੰਦੇ ਲੋਕਾਂ ਨੇ ਦੱਸਿਆ ਕਿ ਰੇਤੇ/ਮਿੱਟੀ ਦੀਆਂ ਟਰਾਲੀਆਂ ਜ਼ਿਲਾ ਪ੍ਰਸ਼ਾਸਨ ਵੱਲੋਂ ਪਾਬੰਦੀ ਦੇ ਬਾਵਜੂਦ ਬਿਨਾਂ ਢਕੇ ਤੋਂ ਸ਼ਹਿਰ ਅਤੇ ਮੁੱਖ ਸੜਕਾਂ ਤੋਂ ਲੰਘਦੀਆਂ ਹਨ, ਜਿਸ ਕਾਰਨ ਟਰਾਲੀਆਂ ਦੇ ਪਿੱਛੇ ਜਾਣ ਵਾਲੇ ਦੋਪਹੀਆ ਵਾਹਨ ਚਾਲਕਾਂ ਨੂੰ ਰੇਤਾ ਆਦਿ ਉੱਡ ਕੇ ਅੱਖਾਂ 'ਚ ਪੈਣ ਕਾਰਨ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਕਿ ਅਕਸਰ ਹਾਦਸਿਆਂ ਦਾ ਕਾਰਨ ਵੀ ਬਣਦਾ ਹੈ। ਲੋਕਾਂ ਨੇ ਦੱਸਿਆ ਕਿ ਕਈ ਵਾਰ ਤਾਂ ਸੜਕ 'ਤੇ ਪਏ ਟੋਇਆਂ ਕਾਰਨ ਉਕਤ ਟਰਾਲੀਆਂ ਲੰਘਦੀਆਂ ਹਨ ਤਾਂ ਇਨ੍ਹਾਂ ਤੋਂ ਰੇਤਾ/ਮਿੱਟੀ ਆਦਿ ਸੜਕਾਂ 'ਤੇ ਡਿੱਗ ਜਾਂਦੀ ਹੈ। ਇਸ ਸਬੰਧ 'ਚ ਸ਼ਹਿਰ ਦੇ ਸਮਾਜ ਸੇਵੀਆਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਿਨਾਂ ਢਕੇ ਤੋਂ ਜਾਣ ਵਾਲੀਆਂ ਰੇਤਾ/ਮਿੱਟੀ ਦੀਆਂ ਟਰਾਲੀਆਂ 'ਤੇ ਲਾਈ ਗਈ ਪਾਬੰਦੀ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ।


Related News