ਦਰਿਆ ''ਚ ਡੁੱਬਣ ਕਾਰਨ 10 ਸਾਲਾ ਬੱਚੇ ਦੀ ਮੌਤ

Wednesday, Jul 25, 2018 - 06:36 PM (IST)

ਦਰਿਆ ''ਚ ਡੁੱਬਣ ਕਾਰਨ 10 ਸਾਲਾ ਬੱਚੇ ਦੀ ਮੌਤ

ਸ੍ਰੀ ਅਨੰਦਪੁਰ ਸਾਹਿਬ (ਦਲਜੀਤ) : ਨੇੜਲੇ ਪਿੰਡ ਲੋਦੀਪੁਰ ਨਾਲ ਵੱਗਦੇ ਦਰਿਆ 'ਚ ਆਪਣੇ ਦੋਸਤਾਂ ਨਾਲ ਨਹਾਉਣ ਗਏ ਇਕ 10 ਸਾਲਾ ਬੱਚੇ ਦੀ ਡੁੱਬਣ ਕਾਰਨ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਸ੍ਰੀ ਅਨੰਦਪੁਰ ਸਾਹਿਬ ਦੇ ਚੌਂਕੀ ਇੰਚਾਰਜ ਏ. ਐੱਸ. ਆਈ. ਸੋਹਨ ਸਿੰਘ ਨੇ ਦੱਸਿਆ ਕਿ ਕਰਨ ਕੁਮਾਰ (10) ਪੁੱਤਰ ਗੁਗਲੀ ਕੇਵਟ ਜੋ ਪਿੰਡ ਲੋਦੀਪਰ ਵਿਖੇ ਕਿਰਾਏ 'ਤੇ ਰਹਿੰਦਾ ਹੈ ਆਪਣੇ ਕੁਝ ਦੋਸਤਾਂ ਨਾਲ ਬੀਤੇ ਦੋ ਦਿਨ ਪਹਿਲਾਂ ਆਪਣੇ ਮਾਤਾ-ਪਿਤਾ ਨੂੰ ਬਿਨਾਂ ਦੱਸੇ ਘਰੋਂ ਥੋੜੀ ਦੂਰ ਵੱਗਦੇ ਦਰਿਆ 'ਚ ਨਹਾਉਣ ਚਲਾ ਗਿਆ ਸੀ ਦੀ ਉੱਥੇ ਦਰਿਆ 'ਚ ਡੁੱਬਣ ਕਾਰਨ ਮੌਤ ਹੋ ਗਈ। 
ਉਨ੍ਹਾਂ ਦੱਸਿਆ ਕਿ ਜਦੋਂ ਕਾਫੀ ਦੇਰ ਲੜਕਾ ਘਰ ਨਾ ਆਇਆ ਤਾਂ ਪਰਿਵਾਰ ਵਲੋਂ ਇਸਦੀ ਸੂਚਨਾ ਪੁਲਸ ਨੂੰ ਦਿੱਤੀ ਗਈ, ਜਿਸਦੇ ਆਧਾਰ 'ਤੇ ਜਦੋਂ ਉਨ੍ਹਾਂ ਆਪਣੀ ਤਫਤੀਸ਼ ਦੌਰਾਨ ਮ੍ਰਿਤਕ ਲੜਕੇ ਦੇ ਦੋਸਤਾਂ ਕੋਲੋਂ ਸਖਤੀ ਨਾਲ ਪੁੱਛਗਿਛ ਕੀਤੀ ਤਾਂ ਉਨ੍ਹਾਂ ਕਰਨ ਦੇ ਦਰਿਆ 'ਚ ਡੁੱਬਣ ਬਾਰੇ ਜਾਣਕਾਰੀ ਦਿੱਤੀ। ਜਾਣਕਾਰੀ ਦੇ ਆਧਾਰ 'ਤੇ ਜਦੋਂ ਗੋਤਾਖੋਰਾਂ ਦੀ ਮਦਦ ਨਾਲ ਮ੍ਰਿਤਕ ਲੜਕੇ ਦੀ ਲਾਸ਼ ਨੂੰ ਦਰਿਆ 'ਚੋਂ ਕੱਢਕੇ ਕਾਰਵਾਈ ਉਪਰੰਤ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ। ਇਸ ਮੌਕੇ ਚੌਂਕੀ ਇੰਚਾਰਜ ਸੋਹਨ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਦਰਿਆ ਵੱਲ ਜਾਣ ਤੋਂ ਵਰਜਣ ਤਾਂ ਜੋ ਕਿਸੇ ਵੀ ਅਣਹੋਣੀ ਦੁਰਘਟਨਾ ਤੋਂ ਬਚਿਆ ਜਾ ਸਕੇ ।


Related News