ਬੋਰਵੈੱਲ 'ਚ ਡਿੱਗੇ 'ਰਿਤਿਕ' ਨੂੰ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ, ਗਮਗੀਨ ਹੋਇਆ ਮਾਹੌਲ

Tuesday, May 24, 2022 - 11:48 AM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਖਿਆਲ ਬੁਲੰਦਾ 'ਚ ਬੀਤੇ ਦਿਨੀਂ ਬੋਰਵੈੱਲ 'ਚ ਡਿੱਗਣ ਕਾਰਨ ਮੌਤ ਦਾ ਸ਼ਿਕਾਰ ਹੋਏ 4 ਸਾਲਾਂ ਦੇ ਬੱਚੇ ਰਿਤਿਕ ਦਾ ਅੱਜ ਅੱਡਾ ਧੂਰੀਆ 'ਚ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੌਰਾਨ ਸੈਂਕੜੇ ਨਮ ਅੱਖਾਂ ਦੀ ਮੌਜੂਦਗੀ 'ਚ ਬੱਚੇ ਨੂੰ ਅੰਤਿਮ ਵਿਦਾਈ ਦਿੱਤੀ ਗਈ। ਇਸ ਮੌਕੇ ਮ੍ਰਿਤਕ ਬੱਚੇ ਦੇ ਪਿਤਾ ਰਜਿੰਦਰ ਅਤੇ ਮਾਤਾ ਬਿਮਲਾ ਨੂੰ ਵਿਧਾਇਕ ਜਸਵੀਰ ਸਿੰਘ ਰਾਜ, ਬਾਬਾ ਦੀਪ ਸਿੰਘ, ਸੇਵਾ ਦਲ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਸਮੇਤ ਵੱਡੀ ਗਿਣਤੀ 'ਚ ਇਕੱਠੇ ਲੋਕਾਂ ਨੇ ਦਿਲਾਸਾ ਦਿੱਤਾ ਅਤੇ ਬੱਚੇ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜ ਨੇ ਸਰਕਾਰ ਵੱਲੋਂ ਐਲਾਨੀ ਗਈ 2 ਲੱਖ ਰੁਪਏ ਦੀ ਰਕਮ ਪਰਿਵਾਰ ਨੂੰ ਸੌਂਪੀ।

ਇਹ ਵੀ ਪੜ੍ਹੋ : ਪੰਜਾਬ ’ਚ ਮੀਂਹ ਤੇ ਹਨ੍ਹੇਰੀ ਨੇ ਬਦਲਿਆ ਮੌਸਮ, ਲੋਕਾਂ ਨੂੰ ਅੱਤ ਦੀ ਗਰਮੀ ਤੋਂ ਮਿਲੀ ਰਾਹਤ

PunjabKesari

ਜ਼ਿਕਰਯੋਗ ਹੈ ਕਿ ਪਿੰਡ ਧੂਰੀਆਂ ਅੱਡਾ ਵਿਖੇ ਝੁੱਗੀਆਂ ਬਣਾ ਕੇ ਰਹਿ ਰਹੇ ਕੁੱਝ ਪਰਵਾਸੀ ਪਰਿਵਾਰ ਮਜ਼ਦੂਰੀ ਕਰਨ ਲਈ ਪਿੰਡ ਖਿਆਲਾ ਬੁਲੰਦਾ ਆਏ ਹੋਏ ਸਨ। ਇਨ੍ਹਾਂ ਦੇ ਨਾਲ ਹੀ ਇਕ ਬੱਚਾ ਰਿਤਿਕ ਪੁੱਤਰ ਰਜਿੰਦਰ ਸਿੰਘ ਵਾਸੀ ਸੇਖੋਪੁਰ ਖਾਸ ਜ਼ਿਲ੍ਹਾ ਮੁਰਾਦਾਬਾਦ ਯੂ.ਪੀ. ਹਾਲ ਵਾਸੀ ਅੱਡਾ ਧੂਰੀਆਂ ਤੋਂ ਆਇਆ ਹੋਇਆ ਸੀ ਅਤੇ ਕੰਮ ਕਰਦੇ ਆਪਣੇ ਪਰਿਵਾਰਕ ਮੈਬਰਾਂ ਨਾਲ ਦਰੱਖਤਾਂ ਹੇਠ ਬੈਠਾ ਹੋਇਆ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੇ ਮੈਡੀਕਲ ਸਟੋਰਾਂ 'ਤੇ ਅੱਜ ਤੋਂ ਥਰਮਾਮੀਟਰ, BP ਤੇ ਵੇਇੰਗ ਮਸ਼ੀਨ ਦੀ ਵਿਕਰੀ ਬੰਦ, ਜਾਣੋ ਕਾਰਨ

ਇਸੇ ਦੌਰਾਨ ਇਸ ਬੱਚੇ ਨੂੰ ਕੁੱਤੇ ਪੈ ਗਏ ਤੇ ਇਹ ਬੱਚਾ ਨਾਲ ਲੱਗਦੇ ਖੇਤਾਂ 'ਚ ਆਪਣੇ ਬਚਾਅ ਲਈ ਜ਼ਮੀਨ ਤੋਂ ਕਰੀਬ 2-3 ਫੁੱਟ ਉੱਚੇ ਖ਼ਾਲੀ ਬੋਰ 'ਤੇ ਚੜ੍ਹ ਗਿਆ ਤੇ ਬੋਰੀ ਸਮੇਤ ਬੋਰ ’ਚ ਡਿੱਗ ਪਿਆ। ਬੱਚੇ ਨੂੰ 8 ਘੰਟਿਆਂ ਦੀ ਮੁਸ਼ੱਕਤਲ ਤੋਂ ਬਾਅਦ ਬਾਹਰ ਕੱਢਿਆ ਗਿਆ ਪਰ ਹਸਪਤਾਲ ਵਿਖੇ ਇਹ ਬੱਚਾ ਜ਼ਿੰਦਗੀ ਦੀ ਜੰਗ ਹਾਰ ਗਿਆ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ 'ਚ ਵੱਡੀ ਘਾਤ ਲਾਉਣ ਦੀ ਤਿਆਰੀ 'ਚ 'ਭਾਜਪਾ', ਕੈਬਨਿਟ ਮੰਤਰੀ ਵੀ ਸੰਪਰਕ 'ਚ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


Babita

Content Editor

Related News