ਫ਼ੌਜ ਦੇ ਸ਼ਹੀਦ ਨਾਇਕ ਜਗਸੀਰ ਸਿੰਘ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ

Thursday, Nov 13, 2025 - 06:47 PM (IST)

ਫ਼ੌਜ ਦੇ ਸ਼ਹੀਦ ਨਾਇਕ ਜਗਸੀਰ ਸਿੰਘ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ

ਮਹਿਲ ਕਲਾਂ (ਹਮੀਦੀ): ਮਹਿਲ ਕਲਾਂ ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਠੁੱਲੀਵਾਲ ਵਿਖੇ ਪਿਛਲੇ ਦਿਨੀਂ ਡਿਊਟੀ ਦੌਰਾਨ ਸ਼੍ਰੀਨਗਰ ’ਚ ਤੈਨਾਤ ਨਾਇਕ ਜਗਸੀਰ ਸਿੰਘ ਠੁੱਲੀਵਾਲ ਦੇ ਨਮਿੱਤ ਰਖਵਾਏ ਸਾਹਿਜ ਪਾਠ ਦੇ ਭੋਗ ਤੇ ਸਰਧਾਂਜ਼ਲੀ ਸਮਾਗਮ ਗੁਰਦੁਆਰਾ ਸਾਹਿਬ ਪਿੰਡ ਠੁੱਲੀਵਾਲ ਵਿਖੇ ਕਰਵਾਇਆ ਗਿਆ। ਇਸ ਮੌਕੇ ਭਾਈ ਮੇਵਾ ਸਿੰਘ ਤੇ ਹਰਬੰਸ ਸਿੰਘ ਦੇ ਕੀਰਤਨੀ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਇਸ ਮੌਕੇ ਵੱਖ ਵੱਖ ਰਾਜਨੀਤਕ,ਸਮਾਜਿਕ,ਸਾਬਕਾ ਸੈਨਿਕ ਜਥੇਬੰਦੀ ਦੇ ਆਗੂਆਂ ਵੱਲੋਂ ਜਗਸੀਰ ਸਿੰਘ ਠੁੱਲੀਵਾਲ ਨੂੰ ਸਰਧਾਂਜ਼ਲੀਆਂ ਭੇਂਟ ਕੀਤੀਆਂ ਗਈਆਂ ਉਥੇ ਪ੍ਰਸ਼ਾਸ਼ਨ ਵੱਲੋਂ ਕੋਈ ਅਧਿਕਾਰੀ ਨਾ ਪੁੱਜਣ ਕਰਕੇ ਪਰਿਵਾਰ,ਪਿੰਡ ਵਾਸੀਆਂ ਤੇ ਇਲਾਕੇ ਦੇ ਲੋਕਾਂ ’ਚ ਨਰਾਜਗੀ ਦੇਖਣ ਨੂੰ ਮਿਲੀ। ਇਸ ਮੌਕੇ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੇ ਚੇਅਰਮੈਨ ਤੇ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਸ਼ਹੀਦ ਜਵਾਨ ਜਗਸੀਰ ਸਿੰਘ ਨੂੰ ਸਰਧਾਂਜ਼ਲੀ ਭੇਟ ਕਰਦਿਆਂ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਹੀ ਸ਼ਹੀਦਾ ਦਾ ਸਤਿਕਾਰ ਕੀਤਾ ਜਾਂਦਾ ਹੈ। ਉਨ੍ਹਾਂ ਪਰਿਵਾਰ ਤੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆਂ ਕਿ ਸ਼ਹੀਦ ਜਗਸੀਰ ਸਿੰਘ ਠੁੱਲੀਵਾਲ ਦੇ ਪਰਿਵਾਰ ਨੂੰ ਵੀ ਫੌਜ ਵੱਲੋਂ ਕਾਗਜੀ ਕਾਰਵਾਈ ਮੁਕੰਮਲ ਹੋਣ ਉਪਰੰਤ ਬਣਦੇ ਲਾਭ ਪਹਿਲ ਦੇ ਅਧਾਰ ਦੇ ਦਿਵਾਏ ਜਾਣਗੇ। 

ਇਸ ਮੌਕੇ ਸਾਬਕਾ ਸੈਨਿਕ ਆਗੂ ਇੰਜ;ਗੁਰਜਿੰਦਰ ਸਿੰਘ ਸਿੱਧੂ,ਸਾਬਕਾ ਸੈਨਿਕ ਵੈਲਫੇਅਰ ਐਸੋਸੀਏਸ਼ਨ ਦੇ ਬਲਾਕ ਪ੍ਰਧਾਨ ਸੂਬੇਦਾਰ ਮੇਜਰ ਜਰਨੈਲ ਸਿੰਘ ਸਹਿਜੜਾ, ਸਾਬਕਾ ਸੈਨਿਕ ਵਿੰਗ ਦੇ ਆਗੂ ਜਗਰਾਜ ਸਿੰਘ ਹਰੀਗੜ ਨੇ ਕਿਹਾ ਕਿ ਫੌਜ ਦੀ ਨੌਕਰੀ ਹਰ ਵਕਤ ਦੇਸ ਲਈ ਕੁਰਬਾਨ ਹੋਣ ਵਾਲੀ ਹੈ ਕਿਉਂਕਿ ਸਰਹੱਦਾ ਦੀ ਰਾਖੀ ਦੌਰਾਨ ਫੌਜੀ ਜਵਾਨਾਂ ਨੂੰ ਆਪਣੀ ਜਾਨ ਤਲੀ ਰੱਖ ਕੇ ਡਿਉਟੀ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਬੜੇ ਹੀ ਦੁੱਖ ਦੀ ਗੱਲ ਹੈ ਦੇਸ ਦੀ ਰਾਖੀ ਕਰਨ ਵਾਲੇ ਸ਼ਹੀਦ ਜਗਸੀਰ ਸਿੰਘ ਠੁੱਲੀਵਾਲ ਦੇ ਸਰਧਾਂਜਲੀ ਸਮਾਗਮ ’ਚ ਕੋਈ ਵੀ ਪ੍ਰਸਾਨਿਕ ਅਧਿਕਾਰੀ ਨਹੀਂ ਪੁੱਜਾ। ਉਨ੍ਹਾਂ ਕਿਹਾ ਕਿ ਸੈਨਿਕ ਜਥੇਬੰਦੀਆਂ ਹਰ ਸਮੇਂ ਪਰਿਵਾਰ ਦੇ ਨਾਲ ਖੜੀਆਂ ਹਨ। ਇਸ ਮੌਕੇ ਸਾਬਕਾ ਸੈਨਿਕਾਂ ਦੀਆਂ ਜਥੇਬੰਦੀਆਂ ਵੱਲੋਂ ਸ਼ਹੀਦ ਦੀ ਪਤਨੀ ਸਰਬਜੀਤ ਕੌਰ ਅਤੇ ਉਹਨਾਂ ਦੇ ਪੁੱਤਰ ਜਬਫਤਿਹ ਸਿੰਘ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਜਨਰਲ ਸਕੱਤਰ ਭਾਈ ਗੁਰਜੰਟ ਸਿੰਘ ਕੱਟੂ,ਪੀਪੀਸੀਸੀ ਮੈਂਬਰ ਐਡਵੋਕੇਟ ਬਲਦੇਵ ਸਿੰਘ ਪੇਧਨੀ,ਸੀਨੀਅਰ ਆਗੂ ਗੁਰਮੇਲ ਸਿੰਘ ਮੌੜ,ਨਸ਼ਾ ਵਿਰੋਧੀ ਫਰੰਟ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਹਰਤੇਜ ਸਿੰਘ ਸਿੱਧੂ,ਥਾਣਾ ਠੁੱਲੀਵਾਲ ਦੇ ਮੁਖੀ ਗੁਰਪਾਲ ਸਿੰਘ ਧਨੌਲਾ,ਏਐਸਆਈ ਜਸਵਿੰਦਰ ਸਿੰਘ,ਆਪ ਦੇ ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਠੁੱਲੀਵਾਲ,ਕਾਂਗਰਸ ਦੇ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਸੰਮੀ ਠੁੱਲੀਵਾਲ,ਮੀਤ ਪ੍ਰਧਾਨ ਜਰਨੈਲ ਸਿੰਘ ਠੁੱਲੀਵਾਲ,ਗੁਰਦੁਆਰਾ ਜੰਡਸਰ ਦੇ ਪ੍ਰਧਾਨ ਗੁਰਸੇਵਕ ਸਿੰਘ,ਵੱਡਾ ਗੁਰਦੁਆਰਾ ਦੇ ਪ੍ਰਧਾਨ ਮੇਵਾ ਸਿੰਘ ਕਲੇਰ,ਗੁਰਦੁਆਰਾ ਜਗਤ ਸੁਧਾਰ ਦੇ ਪ੍ਰਧਾਨ ਹਰਬੰਸ ਸਿੰਘ ਬਾਠ,ਕਾਂਗਰਸੀ ਆਗੂ ਕਮਲਜੀਤ ਸਿੰਘ ਚੱਕ,ਮਾਸਟਰ ਹਰਮਨਜੀਤ ਸਿੰਘ ਰਾਏ,ਪ੍ਰਿੰਸੀਪਲ ਜਗਿੰਦਰ ਸਿੰਘ ਸਹੌਰ,ਹੌਲਦਾਰ ਬਸੰਤ ਸਿੰਘ,ਬਲਵੰਤ ਸਰਮਾ ਹਮੀਦੀ,ਬੰਤ ਸਿੰਘ ਸਹਿਜੜਾ,ਕਿਸਾਨ ਆਗੂ ਨਾਜਰ ਸਿੰਘ ਧਾਲੀਵਾਲ,ਮੇਵਾ ਸਿੰਘ ਸਿੱਧੂ,ਪਿਆਰਾ ਸਿੰਘ ਬਾਠ,ਜਸਵੀਰ ਸਿੰਘ ਠੁੱਲੀਵਾਲ,ਭੋਲਾ ਸਿੰਘ ਠੁੱਲੀਵਾਲ,ਸਿੰਗਾਰਾਂ ਸਿੰਘ ਹਮੀਦੀ,ਮਾਸਟਰ ਗੁਰਮੇਲ ਸਿੰਘ,ਸਾਬਕਾਚੇਅਰਮੈਨ ਕਰਨੈਲ ਸਿੰਘ ਠੁੱਲੀਵਾਲ ਹਾਜਰ ਸਨ।


author

Anmol Tagra

Content Editor

Related News