ਮਲੋਟ ਦੇ ਸਰਕਾਰੀ ਹਸਪਤਾਲ ''ਚ ਰਿੰਗਿੰਗ ਬੈੱਲ ਨੂੰ ਲੱਗੀ ਅੱਗ

12/09/2017 3:37:35 PM


ਮਲੋਟ (ਜ. ਬ.) - ਸਰਕਾਰੀ ਹਸਪਤਾਲ ਵਿਖੇ ਅੱਜ ਸਵੇਰੇ ਕਰੀਬ 10 ਵਜੇ ਓ. ਪੀ. ਡੀ. ਬਲਾਕ ਵਿਚ ਇਕ ਡਾਕਟਰ ਦੇ ਕਮਰੇ ਦੇ ਬਾਹਰ ਲੱਗੀ ਘੰਟੀ (ਰਿੰਗਿੰਗ ਬੈੱਲ) ਨੂੰ ਅੱਗ ਲੱਗ ਗਈ । 
ਜਾਣਕਾਰੀ ਮੁਤਾਬਕ ਸਿਵਲ ਹਸਪਤਾਲ ਦੇ ਓ. ਪੀ. ਡੀ. ਬਲਾਕ ਦੇ ਕਮਰਾ ਨੰ. 105 ਜਿਸ ਵਿਚ ਬੱਚਿਆਂ ਦੇ ਮਾਹਰ ਡਾਕਟਰ ਸਿਮਰਜੀਤ ਮਰੀਜ਼ਾਂ ਨੂੰ ਚੈੱਕ ਕਰਦੇ ਹਨ, ਦੇ ਬਾਹਰ ਲੱਗੀ ਘੰਟੀ ਨੂੰ ਅੱਗ ਲੱਗ ਗਈ , ਜਿਸ ਨਾਲ ਉਥੇ ਮੌਜੂਦ ਮਰੀਜ਼ਾਂ ਵਿਚ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ ਕਿਉਂਕਿ ਕਈ ਮਰੀਜ਼ ਆਪਣੀ ਵਾਰੀ ਦੀ ਉਡੀਕ ਵਿਚ ਉਥੇ ਬੈਠੇ ਹੋਏ ਸਨ। ਇਸ ਦੌਰਾਨ ਕਿਸੇ ਨੇ ਬਲਾਕ ਵਿਚ ਲੱਗੇ ਅੱਗ ਬੁਝਾਊ ਯੰਤਰ ਦਾ ਇਸਤੇਮਾਲ ਕਰ ਕੇ ਅੱਗ 'ਤੇ ਕਾਬੂ ਪਾਇਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ।


Related News