ਰਿਵਾਲਵਰ ਤੇ ਕਾਰਤੂੁਸ ਸਮੇਤ 3 ਗ੍ਰਿਫਤਾਰ
Thursday, Aug 02, 2018 - 06:40 AM (IST)

ਅੰਮ੍ਰਿਤਸਰ, (ਬੌਬੀ)- ਸੀ. ਆਈ. ਏ. ਸਟਾਫ ਦੇ ਏ. ਐੱਸ. ਆਈ. ਨੇ ਗੁਪਤ ਸੂਚਨਾ ਦੇ ਆਧਾਰ ’ਤੇ 32 ਬੋਰ ਦਾ ਰਿਵਾਲਵਰ ਤੇ 2 ਜ਼ਿੰਦਾ ਕਾਰਤੂੁਸ ਬਰਾਮਦ ਕਰ ਕੇ ਥਾਣਾ ਸੀ-ਡਵੀਜ਼ਨ ਵਿਖੇ ਆਰਮਜ਼ ਐਕਟ ਅਧੀਨ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਸੁਨੀਲ ਕੁਮਾਰ ਗਾਮਾ ਪੁੱਤਰ ਰਮੇਸ਼ ਚੰਦਰ ਵਾਸੀ ਹਰਗੋਬਿੰਦਪੁਰਾ ਗੇਟ ਹਕੀਮਾਂ, ਨਿੰਦਰ ਸਿੰਘ ਸੋਨਾ ਪੁੱਤਰ ਕਸ਼ਮੀਰ ਸਿੰਘ ਵਾਸੀ ਭਾਈ ਮੰਝ ਸਿੰਘ ਰੋਡ ਅੰਮ੍ਰਿਤਸਰ ਤੇ ਗੁਰਦੀਪ ਸਿੰਘ ਮੋਤੀ ਪੁੱਤਰ ਗੁਰਚਰਨ ਸਿੰਘ ਵਾਸੀ ਕੋਟ ਮਿੱਤ ਸਿੰਘ ਤਰਨਤਾਰਨ ਰੋਡ ਅੰਮ੍ਰਿਤਸਰ ਨੂੰ ਗੁਪਤਾ ਸੂਚਨਾ ਦੇ ਆਧਾਰ ’ਤੇ 32 ਬੋਰ ਰਿਵਾਲਵਰ ਤੇ ਜ਼ਿੰਦਾ ਕਾਰਤੂਸ ਸਮੇਤ ਸਕੱਤਰੀ ਬਾਗ ਤੋਂ ਗ੍ਰਿਫਤਾਰ ਕੀਤਾ। ਦੋਸ਼ੀਆਂ ਨੇ ਦੱਸਿਆ ਕਿ ਰਿਵਾਲਵਰ ਅਤੇ ਜ਼ਿੰਦਾ ਕਾਰਤੂਸ ਉਨ੍ਹਾਂ ਨੂੰ ਉਨ੍ਹਾਂ ਦੇ ਮੁਖੀ ਕੁਲਦੀਪ ਸਿੰਘ ਭਾਈ ਮੰਝ ਸਿੰਘ ਰੋਡ ਨੇ ਦਿੱਤੇ ਸਨ, ਜੋ ਕਿ ਫਰਾਰ ਦੱਸਿਆ ਜਾ ਰਿਹਾ ਹੈ।