ਮੁਗਲਵਾਲਾ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਏ. ਡੀ. ਸੀ. ਨੇ ਲਿਆ ਜਾਇਜ਼ਾ

Sunday, Feb 18, 2018 - 11:21 AM (IST)

ਮੁਗਲਵਾਲਾ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਏ. ਡੀ. ਸੀ. ਨੇ ਲਿਆ ਜਾਇਜ਼ਾ

ਭਿੱਖੀਵਿੰਡ/ਬੀੜ ਸਾਹਿਬ (ਭਾਟੀਆ, ਬਖਤਾਵਰ, ਲਾਲੂ ਘੁੰਮਣ) - ਭਿੱਖੀਵਿੰਡ ਬਲਾਕ ਅਧੀਨ ਆਉਂਦੇ ਪਿੰਡ ਮੁਗਲਵਾਲਾ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਜ਼ਿਲਾ ਤਰਨਤਾਰਨ ਏ. ਡੀ. ਸੀ. ਰਾਕੇਸ਼ ਕੁਮਾਰ ਪੰਚਾਇਤੀ ਰਾਜ ਵਿਭਾਗ ਦੇ ਅਧਿਕਾਰੀਆਂ ਸਮੇਤ ਪਿੰਡ ਵਿਖੇ ਪੁੱਜੇ। ਇਸ ਮੌਕੇ ਉਨ੍ਹਾਂ ਨਾਲ ਬਲਾਕ ਡਿਵੈਲਪਮੈਂਟ ਤੇ ਪੰਚਾਇਤ ਅਫਸਰ ਪਿਆਰ ਸਿੰਘ ਖਾਲਸਾ ਵੀ ਮੌਜੂਦ ਸਨ। ਪਿੰਡ ਅੰਦਰ ਬਣ ਰਹੇ ਮਨੋਰੰਜਨ ਪਾਰਕ ਦੇ ਨਿਰਮਾਣ ਕਾਰਜਾਂ ਦਾ ਨਿਰੀਖਣ ਕਰਦਿਆਂ ਏ. ਡੀ. ਸੀ. ਰਾਕੇਸ਼ ਕੁਮਾਰ ਨੇ ਕਿਹਾ ਕਿ ਪਿੰਡਾਂ ਅੰਦਰ ਬੱਚਿਆਂ ਅਤੇ ਖਾਸਕਰ ਬਜ਼ੁਰਗਾਂ ਲਈ ਅਜਿਹੇ ਪਾਰਕਾਂ ਦੀ ਲੋੜ ਹੈ, ਜਿਥੇ ਉਹ ਇਕੱਠੇ ਬੈਠ ਸਕਣ। 
ਇਸ ਮੌਕੇ ਕਰਤਾਰ ਸਿੰਘ ਨੰਬਰਦਾਰ ਬਲੇਰ, ਗੁਰਸੇਵਕ ਸਿੰਘ ਪੰਚਾਇਤ ਸਕੱਤਰ ਸਮਰਾ, ਸੀਨੀਅਰ ਕਾਂਗਰਸੀ ਆਗੂ ਸਰਬਜੀਤ ਸਿੰਘ ਡਲੀਰੀ, ਬਲਜੀਤ ਸਿੰਘ, ਕਰਨਲ ਅਮਰਜੀਤ ਸਿੰਘ ਗਿੱਲ, ਜੇ. ਈ. ਗੁਰਪ੍ਰਤਾਪ ਸਿੰਘ, ਕੈਪਟਨ ਮੁਖਤਾਰ ਸਿੰਘ, ਕੈਪਟਨ ਗੁਰਮੁਖ ਸਿੰਘ, ਕੈਪਟਨ ਗੁਰਮੀਤ ਸਿੰਘ ਤੇ ਦਰਸ਼ਨ ਸਿੰਘ ਮੁਗਲਵਾਲਾ ਆਦਿ ਹਾਜ਼ਰ ਸਨ ।


Related News