ਰੀਟ੍ਰੀਟ ਸੈਰੇਮਨੀ ਦੌਰਾਨ ਪਾਕਿ ਰੇਂਜਰ ਦੀ ਡਿੱਗੀ ਪਗੜੀ, ਵੀਡੀਓ ਵਾਇਰਲ
Wednesday, Feb 27, 2019 - 02:07 PM (IST)
ਫਿਰੋਜ਼ਪੁਰ (ਸਨੀ) - ਫਿਰੋਜ਼ਪੁਰ 'ਚ ਸਥਿਤ ਹੁਸੈਨੀਵਾਲਾ ਭਾਰਤ-ਪਾਕਿ ਸਰਹੱਦ 'ਤੇ ਰੋਜ਼ਾਨਾਂ ਦੋਵਾਂ ਦੇਸ਼ਾਂ ਵਲੋਂ ਰੀਟ੍ਰੀਟ ਸੈਰੇਮਨੀ ਕੀਤੀ ਜਾਂਦੀ ਹੈ, ਜਿਸ ਨੂੰ ਦੇਖਣ ਲਈ ਵੱਡੀ ਗਿਣਤੀ 'ਚ ਲੋਕ ਮੌਜੂਦ ਹੁੰਦੇ ਹਨ। ਬੀਤੇ ਦਿਨ ਰੋਜ਼ਾਨਾਂ ਦੀ ਤਰ੍ਹਾਂ ਹੁਸੈਨੀਵਾਲਾ ਭਾਰਤ-ਪਾਕਿ ਸਰਹੱਦ 'ਤੇ ਹੋ ਰਹੀ ਰੀਟ੍ਰੀਟ ਸੈਰੇਮਨੀ ਦੌਰਾਨ ਇਕ ਪਾਕਿ ਰੇਂਜਰ ਦੀ ਪਗੜੀ ਡਿੱਗ ਗਈ। ਮਿਲੀ ਜਾਣਕਾਰੀ ਅਨੁਸਾਰ ਰੀਟ੍ਰੀਟ ਸੈਰੇਮਨੀ ਦੌਰਾਨ ਪਾਕਿ ਰੇਂਜਰ ਦੀ ਪਗੜੀ ਡਿੱਗਣ ਦੀ ਵੀਡੀਓ ਇਕ ਸੈਲਾਨੀ ਵਲੋਂ ਬਣਾ ਲਈ ਗਈ ਸੀ, ਜੋ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪਤਾ ਲੱਗਾ ਹੈ ਕਿ ਇਹ ਵੀਡੀਓ 23 ਫਰਵਰੀ ਦੀ ਹੈ।