ਅਚਾਨਕ ਗੋਲੀ ਚੱਲਣ ਨਾਲ ਸਾਬਕਾ ਸੂਬੇਦਾਰ ਦੀ ਮੌਤ

Thursday, Sep 16, 2021 - 09:41 AM (IST)

ਅਚਾਨਕ ਗੋਲੀ ਚੱਲਣ ਨਾਲ ਸਾਬਕਾ ਸੂਬੇਦਾਰ ਦੀ ਮੌਤ

ਅਮਰਗੜ੍ਹ (ਜ. ਬ.) : ਪਿੰਡ ਬਾਗੜੀਆਂ ਦੇ ਸਾਬਕਾ ਸੂਬੇਦਾਰ ਅਮਰੀਕ ਸਿੰਘ (54) ਦੀ ਆਪਣੀ ਲਾਈਸੈਂਸੀ ਦੋਨਾਲੀ (ਰਾਈਫਲ) ਨੂੰ ਸਾਫ ਕਰਦਿਆਂ ਅਚਾਨਕ ਗੋਲੀ ਚੱਲਣ ਕਾਰਨ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪੁੱਤਰ ਨਵਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਫ਼ੌਜ ’ਚੋਂ ਰਿਟਾਇਰ ਹੋਣ ਉਪਰੰਤ ਹੁਣ ਸਰਕਾਰੀ ਪ੍ਰਾਇਮਰੀ ਸਕੂਲ ਭੱਟਿਆਂ ਖੁਰਦ ਵਿਖੇ ਈ. ਟੀ. ਟੀ. ਟੀਚਰ ਵਜੋਂ ਬਤੌਰ ਇੰਚਾਰਜ ਨੌਕਰੀ ਕਰਦੇ ਸਨ।

ਉਸ ਨੇ ਦੱਸਿਆ ਕਿ ਬੀਤੀ ਸ਼ਾਮ ਨੂੰ ਰਾਈਫਲ ਦੀ ਸਫਾਈ ਕਰਦੇ ਸਮੇਂ ਅਚਾਨਕ ਗੋਲੀ ਚੱਲ ਗਈ, ਜੋ ਕਿ ਉਨ੍ਹਾਂ ਦੇ ਖੱਬੇ ਪਾਸੇ ਛਾਤੀ ’ਚ ਜਾ ਲੱਗੀ, ਜਿਸ ਉਪਰੰਤ ਉਨ੍ਹਾਂ ਦੀ ਇਲਾਜ ਲਈ ਲਿਜਾਂਦੇ ਸਮੇਂ ਰਸਤੇ ’ਚ ਮੌਤ ਹੋ ਗਈ। ਥਾਣਾ ਮੁਖੀ ਗੁਰਨਾਮ ਸਿੰਘ ਘੁੰਮਣ ਨੇ ਦੱਸਿਆ ਕਿ ਪੁਲਸ ਵੱਲੋਂ ਧਾਰਾ-174 ਦੀ ਕਾਰਵਾਈ ਕਰਨ ਉਪਰੰਤ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਗਿਆ।
 


author

Babita

Content Editor

Related News