ਸੇਵਾਮੁਕਤ ਰੀਡਰ ਨੂੰ ਹਨੀ ਟਰੈਪ ’ਚ ਫਸਾ ਕੀਤਾ ਵੱਡਾ ਕਾਂਡ, ਇਕ ਵਿਅਕਤੀ ਤੇ ਔਰਤ ਗ੍ਰਿਫ਼ਤਾਰ

Saturday, Mar 16, 2024 - 06:40 PM (IST)

ਸੇਵਾਮੁਕਤ ਰੀਡਰ ਨੂੰ ਹਨੀ ਟਰੈਪ ’ਚ ਫਸਾ ਕੀਤਾ ਵੱਡਾ ਕਾਂਡ, ਇਕ ਵਿਅਕਤੀ ਤੇ ਔਰਤ ਗ੍ਰਿਫ਼ਤਾਰ

ਅਬੋਹਰ(ਸੁਨੀਲ)–ਨਗਰ ਥਾਣਾ ਨੰਬਰ 1 ਦੀ ਪੁਲਸ ਨੇ ਸੈਸ਼ਨ ਜੱਜ ਫਾਜ਼ਿਲਕਾ ਕੋਰਟ ਕੰਪਲੈਕਸ ਦੇ ਸੇਵਾਮੁਕਤ ਰੀਡਰ ਨੂੰ ਹਨੀ ਟਰੈਪ ਵਿਚ ਫਸਾ ਕੇ ਬਲੈਕਮੇਲ ਕਰਨ ਦੇ ਮਾਮਲੇ ’ਚ ਨਾਮਜ਼ਦ 3 ਔਰਤਾਂ, 2 ਵਿਅਕਤੀਆਂ ਅਤੇ 2 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਇਕ ਔਰਤ ਅਤੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਸਹਾਇਕ ਸਬ-ਇੰਸਪੈਕਟਰ ਮਨਦੀਪ ਸਿੰਘ ਵੱਲੋਂ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਸ਼ਰੇਆਮ ਨੌਜਵਾਨ ਦੇ ਗੋਲੀਆਂ ਮਾਰ ਕੀਤਾ ਕਤਲ (ਵੀਡੀਓ)

ਨਗਰ ਥਾਣਾ ਨੰਬਰ 1 ਦੀ ਪੁਲਸ ਨੂੰ ਦਿੱਤੇ ਬਿਆਨਾਂ ’ਚ ਬਲਵਿੰਦਰ ਸਿੰਘ ਪੁੱਤਰ ਅਮਰਨਾਥ ਵਾਸੀ ਪੰਜਪੀਰ ਰੋਡ ਅਬੋਹਰ ਨੇ ਦੱਸਿਆ ਕਿ ਕਰੀਬ ਇਕ ਹਫਤਾ ਪਹਿਲਾਂ ਉਸ ਨੂੰ ਇਕ ਕੁੜੀ ਦਾ ਫੋਨ ਆਇਆ ਜੋ ਕਦੇ ਆਪਣਾ ਨਾਂ ਸ਼ਾਲੂ ਅਤੇ ਕਦੇ ਸੁਮਿਤਰਾ ਦੱਸ ਰਹੀ ਸੀ। ਜਿਸ ਨੇ ਕਿਹਾ ਕਿ ਉਹ ਕਿਸੇ ਕੰਮ ਦੇ ਸਿਲਸਿਲੇ ’ਚ ਇਕ ਵਾਰ ਅਦਾਲਤ ’ਚ ਉਸ ਨੂੰ ਮਿਲੀ ਸੀ। ਜਦੋਂ ਉਹ ਰੀਡਰ ਸੀ। ਉਸ ਨੇ ਦੱਸਿਆ ਕਿ ਉਸ ਦਾ ਪਤੀ ਦੋ ਸਾਲ ਪਹਿਲਾਂ ਆਸਟ੍ਰੇਲੀਆ ਗਿਆ ਅਤੇ ਉਸ ਦੀ ਸੱਸ ਅਤੇ ਸਹੁਰਾ ਉਸ ਨੂੰ ਤੰਗ-ਪ੍ਰੇਸ਼ਾਨ ਕਰਦੇ ਹਨ। ਉਹ ਉਨ੍ਹਾਂ ਵਿਰੁੱਧ ਕੇਸ ਦਰਜ ਕਰਵਾਉਣ ਲਈ ਉਸ ਨੂੰ ਮਿਲਣਾ ਚਾਹੁੰਦੀ ਹੈ ਅਤੇ ਉਕਤ ਔਰਤ ਨੇ ਉਸ ਨੂੰ ਆਪਣੇ ਘਰ ਆਉਣ ਲਈ ਕਿਹਾ।

ਇਹ ਵੀ ਪੜ੍ਹੋ : ਮਾਮੂਲੀ ਰੰਜਿਸ਼ ਨੇ ਧਾਰਿਆ ਖੂਨੀ ਰੂਪ, ਕਿਰਚਾਂ ਮਾਰ ਕੇ ਨੌਜਵਾਨ ਦਾ ਕਤਲ

12 ਮਾਰਚ ਨੂੰ ਬਾਅਦ ਦੁਪਹਿਰ ਕਰੀਬ 3 ਵਜੇ ਜਦੋਂ ਉਸ ਨੂੰ ਉਕਤ ਕੁੜੀ ਦਾ ਫੋਨ ਆਇਆ ਤਾਂ ਉਹ ਅਬੋਹਰ ਦੀ ਸੁੰਦਰ ਨਗਰੀ ਗਲੀ ਨੰਬਰ 8 ਸਥਿਤ ਉਸ ਦੇ ਘਰ ਪਹੁੰਚਿਆ। ਗੇਟ ਨੂੰ ਤਾਲਾ ਲਾਏ ਬਿਨਾਂ ਉਸ ਨੂੰ ਅੰਦਰ ਬੁਲਾਇਆ ਅਤੇ ਇਹ ਕਹਿੰਦੇ ਹੋਏ ਕਿ ਉਹ 2 ਸਾਲਾਂ ਤੋਂ ਪ੍ਰੇਸ਼ਾਨ ਹੈ, ਉਸ ਨੇ ਆਪਣੇ ਕੱਪੜੇ ਉਤਾਰ ਦਿੱਤੇ ਅਤੇ ਕਿਹਾ ਕਿ ਉਹ ਉਸ ਨਾਲ ਸਬੰਧ ਬਣਾਉਣਾ ਚਾਹੁੰਦੀ ਹੈ। ਜਦੋਂ ਉਹ ਉਥੋਂ ਭੱਜਣ ਲੱਗਾ ਤਾਂ ਇਕ ਔਰਤ ਅਤੇ ਇਕ ਆਦਮੀ ਅੰਦਰ ਆਏ ਅਤੇ ਰੌਲਾ ਪਾਉਂਦੇ ਹੋਏ ਉਸ ਦਾ ਮੋਬਾਈਲ, ਪਰਸ ਖੋਹ ਲਿਆ ਅਤੇ ਵੀਡੀਓ ਬਣਾ ਕੇ ਉਸਨੂੰ ਜਬਰ-ਜ਼ਿਨਾਹ ਦੇ ਪਰਚੇ ਦੀ ਧਮਕੀ ਦਿੱਤੀ। ਉਸ ਸਮੇਂ ਇਕ ਕਰੀਬ 45 ਸਾਲਾ ਔਰਤ ਨੇ ਆ ਕੇ ਉਸ ਨੂੰ ਡੇਢ ਲੱਖ ਰੁਪਏ ਵਿਚ ਰਾਜੀਨਾਮਾ ਕਰਵਾਉਣ ਲਈ ਕਿਹਾ ਅਤੇ ਉਸ ਦੇ ਖਾਤੇ ’ਚੋਂ 18 ਹਜ਼ਾਰ ਰੁਪਏ ਗੂਗਲ ਪੇ ਕਰਵਾ ਲਏ, 1 ਲੱਖ 30 ਹਜ਼ਾਰ ਰੁਪਏ ਦੀ ਮੰਗ ਕਰਦੇ ਹੋਏ ਕਿਹਾ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਉਹ ਵੀਡੀਓ ਵਾਇਰਲ ਕਰ ਦੇਣਗੇ।

ਇਹ ਵੀ ਪੜ੍ਹੋ : ਗੁਜਰਾਤ ਪਹੁੰਚੇ CM ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ, ਕਿਹਾ- 'ਲੋਕਤੰਤਰ ਨੂੰ ਬਚਾਉਣ ਲਈ ਤੁਹਾਡੇ ਕੋਲ ਆਏ ਹਾਂ'

ਇਸ ਮਾਮਲੇ ’ਚ ਪੁਲਸ ਨੇ ਵਿਕਰਮਜੀਤ ਸਿੰਘ ਪੁੱਤਰ ਰਮੇਸ਼ ਕੁਮਾਰ, ਸੁਨੀਤਾ ਰਾਣੀ ਪਤਨੀ ਰਮੇਸ਼ ਕੁਮਾਰ ਦੋਵੇਂ ਵਾਸੀ ਸੁੰਦਰ ਨਗਰੀ, ਸ਼ਾਲੂ ਉਰਫ ਸੁਮਿੱਤਰਾ ਵਾਸੀ ਮਟੀਲੀ ਸਾਦੁਲਸ਼ਹਿਰ ਰਾਜਸਥਾਨ, ਅੰਗਰੇਜ਼ ਸਿੰਘ, ਵੀਰਪਾਲ ਕੌਰ ਪਤਨੀ ਅੰਗਰੇਜ਼ ਸਿੰਘ ਦੋਵੇਂ ਵਾਸੀ ਥਾਦੇਵਾਲਾ ਸ਼੍ਰੀ ਮੁਕਤਸਰ ਸਾਹਿਬ ਅਤੇ 2 ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਦੇ ਹੋਏ ਵਿਕਰਮਜੀਤ ਸਿੰਘ ਤੇ ਸੁਨੀਤਾ ਰਾਣੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ :  ਤੁਰਕੀ ਨੇੜੇ ਵਾਪਰਿਆ ਵੱਡਾ ਹਾਦਸਾ, ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਬੇੜੀ ਡੁੱਬੀ, 20 ਲੋਕਾਂ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News