ਪਾਕਿਸਤਾਨ ਨੂੰ ਖੂਫੀਆ ਜਾਣਕਾਰੀ ਦੇਣ ਦੇ ਮਾਮਲੇ 'ਚ ਰਿਟਾਇਰਡ ਫ਼ੌਜੀ ਗ੍ਰਿਫ਼ਤਾਰ

Saturday, Sep 23, 2023 - 05:45 PM (IST)

ਤਰਨਤਾਰਨ (ਵਿਜੈ ਕੁਮਾਰ) : ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਚੇਲਾ ਮੌੜ ਖੇਮਕਰਨ ਰੋਡ ਤੋਂ ਇੱਕ ਵਿਅਕਤੀ ਨੂੰ ਪਾਕਿਸਤਾਨ ਦੀ ਖੂਫੀਆ ਏਜੰਸੀ ਨੂੰ ਜਾਣਕਾਰੀ ਭੇਜਣ ਦੇ ਸਬੰਧ ਵਿੱਚ ਕਾਬੂ ਕੀਤਾ ਹੈ। ਉਸ ਦੀ ਪਹਿਚਾਣ ਅਮਰਬੀਰ ਸਿੰਘ ਉਰਫ਼ ਤੋਤਾ ਪੁੱਤਰ ਜਸਵੰਤ ਸਿੰਘ ਵਾਸੀ ਮਾੜੀ ਗੋੜ ਸਿੰਘ ਥਾਣਾ ਭਿਖੀਵਿੰਡ ਦੇ ਰੂਪ ਵਿੱਚ ਹੋਈ ਹੈ। ਇਸ ਸਬੰਧੀ ਡੀ.ਐਸ.ਪੀ. ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਦੱਸਿਆ ਕਿ ਪੁਲਿਸ ਪਾਰਟੀ ਚੇਲਾ ਮੋੜ ਖੇਮਕਰਨ ਰੋਡ ਮੌਜੂਦ ਸੀ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਅਮਰਬੀਰ ਸਿੰਘ ਜੋ ਕਿ ਭਾਰਤੀ ਫੌਜ ਵਿੱਚੋ ਰਿਟਾਇਰਡ ਹੋਇਆ ਹੈ ਅਤੇ ਹੁਣ ਪਿੰਡ ਮਾੜੀ ਗੋੜ ਸਿੰਘ ਵਿੱਚ ਰਹਿੰਦਾ ਹੈ।

ਇਹ ਵੀ ਪੜ੍ਹੋ- ਪੰਜਾਬ ਕਾਂਗਰਸ ਨੂੰ ਝਟਕਾ, ਯੂਥ ਕਾਂਗਰਸ ਦੇ ਮੀਤ ਪ੍ਰਧਾਨ ਨੇ ਫੜਿਆ ਭਾਜਪਾ ਦਾ ਪੱਲਾ

ਉਹ ਮੋਬਾਇਲ ਫੋਨ/ਵੱਟਸਐਪ ਰਾਹੀ ਪਕਿਸਤਾਨੀ ਸਮੱਗਲਰਾ ਅਤੇ ਪਕਿਸਤਾਨੀ ਖੂਫੀਆ ਏਜੰਸੀਆ/ਏਜੰਟਾ ਨਾਲ ਰਾਬਤਾ ਕਾਇਮ ਕਰਕੇ ਉਹਨਾਂ ਲਈ ਭਾਰਤੀ ਫ਼ੌਜ ਦੀਆਂ ਹਰਕਤਾਂ ਨਾਲ ਸਬੰਧਤ ਕਈ ਖੂਫੀਆ ਜਾਣਕਾਰੀਆਂ ਅਤੇ ਮਹੱਤਵਪੂਰਨ/ਸੰਵੇਦਨਸ਼ੀਲ ਥਾਂਵਾ ਦੀਆ ਫੋਟੋਆਂ /ਨਕਸ਼ੇ ਨਾਲ ਸਬੰਧਤ ਕਈ ਹੋਰ ਖੂਫੀਆ ਜਾਣਕਾਰੀਆ ਜੋ ਕਿ ਭਾਰਤ ਦੀ ਸੁਰੱਖਿਆ, ਏਕਤਾ ਅਤੇ ਅਖੰਡਤਾ ਨੂੰ ਢਾਹ ਲਾਉਣ ਲਈ ਦੁਸ਼ਮਣ ਦੇਸ਼ ਦੇ ਕੰਮ ਆ ਸਕਦੀਆ ਹਨ। ਅੱਜ ਵੀ ਇਹ ਪਿੰਡ ਮਾੜੀ ਗੋੜ ਸਿੰਘ ਅੱਡੇ ਨੇੜੇ ਆਪਣੇ ਕਿਸੇ ਸਹਿਯੋਗੀ ਨੂੰ ਖੁਫੀਆ ਦਸਤਾਵੇਜ ਅਤੇ ਜਾਣਕਾਰੀਆ ਦੇਣ ਦੇ ਸਬੰਧ ਵਿੱਚ ਮਿਲਣ ਲਈ ਆ ਰਿਹਾ ਹੈ। ਜੇਕਰ ਹੁਣੇ ਹੀ ਇਸ ਏਰੀਏ ਦੀ ਯੋਜਨਾਬੱਧ ਤਰੀਕੇ ਨਾਲ ਨਾਕਾਬੰਦੀ ਕੀਤੀ ਜਾਵੇ ਤਾਂ ਅਮਰਬੀਰ ਸਿੰਘ ਨੂੰ ਖੂਫੀਆ ਦਸਤਾਵੇਜਾਂ ਅਤੇ ਹੋਰ ਸਮੱਗਰੀ ਸਮੇਤ ਕਾਬੂ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ- ਰਿਸ਼ਤੇਦਾਰ ਕੋਲ ਆਏ ਨੌਜਵਾਨ ਨੂੰ ਚਿੱਟੇ ਦੀ ਓਵਰਡੋਜ਼ ਵਾਲਾ ਟੀਕਾ ਲਗਾ ਦਿੱਤੀ ਦਰਦਨਾਕ ਮੌਤ, 2 ਨਾਮਜ਼ਦ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


Harnek Seechewal

Content Editor

Related News