ਆਈ. ਸੀ. ਐੱਸ. ਈ. ਤੇ ਆਈ. ਐੱਸ. ਸੀ. ਨਤੀਜੇ : ਅੰਸ਼ਿਤਾ ਨੇ 10ਵੀਂ ਤੇ ਯੁਵਿਕਾ ਨੇ 12ਵੀਂ 'ਚੋਂ ਕੀਤਾ ਜ਼ਿਲੇ 'ਚ ਕੀਤਾ ਟਾ

Tuesday, May 15, 2018 - 01:40 AM (IST)

ਆਈ. ਸੀ. ਐੱਸ. ਈ. ਤੇ ਆਈ. ਐੱਸ. ਸੀ. ਨਤੀਜੇ : ਅੰਸ਼ਿਤਾ ਨੇ 10ਵੀਂ ਤੇ ਯੁਵਿਕਾ ਨੇ 12ਵੀਂ 'ਚੋਂ ਕੀਤਾ ਜ਼ਿਲੇ 'ਚ ਕੀਤਾ ਟਾ

ਪਟਿਆਲਾ(ਪ੍ਰਤਿਭਾ)-ਇੰਡੀਅਨ ਸਰਟੀਫਿਕੇਟ ਆਫ ਸੈਕੰਡਰੀ ਐਜੂਕੇਸ਼ਨ (ਆਈ. ਸੀ. ਐੱਸ. ਈ.) ਅਤੇ ਇੰਡੀਅਨ ਸਕੂਲ ਸਰਟੀਫਿਕੇਟ (ਆਈ. ਐੱਸ. ਸੀ.) ਤਹਿਤ ਸੋਮਵਾਰ ਨੂੰ 10ਵੀਂ ਅਤੇ 12ਵੀਂ ਦੇ ਨਤੀਜੇ ਐਲਾਨੇ ਗਏ ਹਨ। ਸ਼ਹਿਰ ਦੇ ਬ੍ਰਿਟਿਸ਼ ਕੋ-ਐੈੱਡ. ਸਕੂਲ ਦੀ ਯੁਵਿਕਾ ਨੇ 12ਵੀਂ ਹਿਊਮੈਨਟੀਜ਼ ਵਿਚ 98 ਫੀਸਦੀ ਅੰਕ ਲੈ ਕੇ ਜ਼ਿਲੇ ਵਿਚੋਂ ਟਾਪ ਕੀਤਾ ਹੈ ਜਦ ਕਿ ਕੈਂਟਲ ਸਕੂਲ ਦੀ ਅੰਸ਼ਿਤਾ ਨੇ 10ਵੀਂ ਵਿਚ 97.4 ਫੀਸਦੀ ਅੰਕ ਲੈ ਕੇ ਜ਼ਿਲੇ ਦੀ ਟਾਪਰ ਬਣੀ ਹੈ। ਇਸ ਦੇ ਨਾਲ ਇਕ ਵਾਰ ਫਿਰ ਲੜਕੀਆਂ ਨੇ ਬਾਜ਼ੀ ਮਾਰੀ ਹੈ। 
ਦਿਨ 'ਚ 6 ਘੰਟੇ ਕੀਤੀ ਪੜ੍ਹਾਈ : ਅੰਸ਼ਿਤਾ
ਟਾਪਰ ਅੰਸ਼ਿਤਾ ਨੇ ਦੱਸਿਆ ਕਿ ਜ਼ਿਲੇ ਵਿਚ ਟਾਪ ਕਰ ਕੇ ਉਹ ਬਹੁਤ ਖੁਸ਼ ਹੈ। ਉਸ ਨੇ ਪੜ੍ਹਾਈ ਨੂੰ ਹਮੇਸ਼ਾ ਹੀ ਦਿਲਚਸਪ ਤਰੀਕੇ ਨਾਲ ਪੜ੍ਹਿਆ। ਦਿਨ ਵਿਚ 6 ਘੰਟੇ ਤੱਕ ਪੜ੍ਹਾਈ ਕਰ ਕੇ ਉਹ ਸੰਤੁਸ਼ਟ ਰਹੀ ਹੈ ਅਤੇ ਇਸ ਕਾਰਨ ਉਹ ਟਾਪ ਕਰ ਸਕੀ ਹੈ। 
ਆਪਣੇ ਸਬਜੈਕਟ ਨਾਲ ਪਿਆਰ ਕਰੋ, ਪੜ੍ਹਾਈ ਮੁਸ਼ਕਲ ਨਹੀਂ ਲੱਗੇਗੀ : ਯੁਵਿਕਾ
12ਵੀਂ ਵਿਚ ਜ਼ਿਲਾ ਟਾਪਰ ਬਣੀ ਯੁਵਿਕਾ ਦੰਡੀਵਾਲ ਦੇ ਪਿਤਾ ਕਿਸਾਨ ਹਨ ਅਤੇ 98 ਫੀਸਦੀ ਅੰਕ ਲੈ ਕੇ ਉਸ ਨੇ ਜ਼ਿਲਾ ਟਾਪ ਕੀਤਾ ਹੈ। ਸ਼ੇਰਲਾਕ ਹੋਮਸ ਤੋਂ ਪ੍ਰੇਰਿਤ ਯੁਵਿਕਾ ਦਿਨ ਵਿਚ ਸਿਰਫ 4 ਘੰਟੇ ਪੜ੍ਹਦੀ ਸੀ। ਟਿਊਸ਼ਨ ਸਿਰਫ ਮੈਥਸ ਦੀ ਰੱਖੀ। ਯੁਵਿਕਾ ਕਹਿੰਦੀ ਹੈ ਕਿ ਸਿਰਫ ਆਪਣੇ ਸਬਜੈਕਟ ਨਾਲ ਪਿਆਰ ਕਰੋ ਤਾਂ ਪੜ੍ਹਾਈ ਵਿਚ ਕੋਈ ਮੁਸ਼ਕਲ ਨਹੀਂ। ਕਿਸਾਨ ਜਗਜੀਤ ਸਿੰਘ ਤੇ ਹਾਊਸ ਵਾਈਫ ਹਰਮਨਜੀਤ ਕੌਰ ਦੀ ਪੁੱਤਰੀ ਯੁਵਿਕਾ ਨੇ ਕੈਨੇਡਾ ਵਿਚ ਪੜ੍ਹਾਈ ਲਈ ਅਪਲਾਈ ਕਰ ਦਿੱਤਾ ਹੈ। ਇਸੇ ਸਾਲ ਉਹ ਕੈਨੇਡਾ 'ਚ ਪੜ੍ਹਾਈ ਕਰ ਕੇ ਸਾਈਕਾਲੋਜਿਸਟ ਬਣਨਾ ਚਾਹੁੰਦੀ ਹੈ। ਬ੍ਰਿਟਿਸ਼ ਕੋ-ਐੈੱਡ. ਹਾਈ ਸਕੂਲ ਦੇ 200 ਵਿਦਿਆਰਥੀ ਪ੍ਰੀਖਿਆ 'ਚ ਅਪੀਅਰ ਹੋਏ
ਬ੍ਰਿਟਿਸ਼ ਕੋ-ਐੱਡ. ਦੇ ਆਈ. ਐੱਸ. ਸੀ. ਵਿਚ 98 ਫੀਸਦੀ ਅੰਕ ਨਾਲ ਯੁਵਿਕਾ ਦੰਡੀਵਾਲ ਨੇ ਟਾਪ ਕੀਤਾ ਜਦਕਿ ਤਵਲੀਨ ਕੌਰ ਨੇ 92.25 ਫੀਸਦੀ ਨਾਲ ਦੂਜਾ ਅਤੇ ਆਦਿਤੀ ਭਾਸਕਰ ਨੇ 91.75 ਫੀਸਦੀ ਨਾਲ ਤੀਜਾ ਸਥਾਨ ਹਾਸਲ ਕੀਤਾ। ਸਕੂਲ ਦੇ ਲਗਭਗ 200 ਵਿਦਿਆਰਥੀ ਪ੍ਰੀਖਿਆ ਵਿਚ ਅਪੀਅਰ ਹੋਏ ਹਨ, ਉਥੇ ਆਈ. ਸੀ. ਐੱਸ. ਈ. 10ਵੀਂ ਵਿਚ 96.4 ਫੀਸਦੀ ਅੰਕ ਲੈ ਕੇ ਅਸ਼ਨੀਤ ਗਰੇਵਾਲ ਨੇ ਟਾਪ ਕੀਤਾ। ਗੁਰਕੰਵਲਜੀਤ ਸਿੰਘ ਨੇ 96 ਫੀਸਦੀ ਲੈ ਕੇ ਦੂਜਾ, ਕਿਰਨਦੀਸ਼ ਕੌਰ ਅਤੇ ਆਯੂਸ਼ ਸਿੰਗਲਾ ਨੇ 95.8 ਫੀਸਦੀ ਅੰਕ ਲੈ ਕੇ ਤੀਜਾ ਅਤੇ ਨਵਰੂਪ ਘੁੰਮਣ ਨੇ 95.6 ਫੀਸਦੀ ਅੰਕ ਨਾਲ ਚੌਥਾ ਸਥਾਨ ਹਾਸਲ ਕੀਤਾ। 
ਕੈਂਟਲ ਸਕੁਲ ਦੇ 20 ਫੀਸਦੀ ਵਿਦਿਆਰਥੀ ਮੈਰਿਟ 'ਚ
10ਵੀਂ ਵਿਚ ਜ਼ਿਲਾ ਟਾਪਰ ਅੰਸ਼ਿਤਾ ਨਾਲ ਕੈਂਟਲ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ। ਅੰਸ਼ਿਤਾ ਨੇ ਜਿੱਥੇ 97.4 ਫੀਸਦੀ ਅੰਕ ਲੈ ਕੇ ਜ਼ਿਲੇ ਵਿਚ ਟਾਪ ਕੀਤਾ, ਉਥੇ ਦਿਕਸ਼ਾਂਤ ਗੁਪਤਾ 95 ਫੀਸਦੀ ਅੰਕ ਲੈ ਕੇ ਸਕੂਲ ਟਾਪਰ ਬਣਿਆ। 88 ਵਿਦਿਆਰਥੀਆਂ ਵਿਚ 20 ਫੀਸਦੀ ਵਿਦਿਆਰਥੀਆਂ ਨੇ ਮੈਰਿਟ ਵਿਚ ਜਗ੍ਹਾ ਬਣਾਈ ਹੈ। ਇਨ੍ਹਾਂ ਨੇ 90 ਫੀਸਦੀ ਅੰਕ ਹਾਸਲ ਕੀਤੇ ਜਦ ਕਿ 58 ਫੀਸਦੀ ਵਿਦਿਆਰਥੀਆਂ ਨੇ 80 ਫੀਸਦੀ ਅਤੇ 92 ਫੀਸਦੀ ਵਿਦਿਆਰਥੀਆਂ ਨੇ 70 ਫੀਸਦੀ ਅੰਕ ਹਾਸਲ ਕੀਤੇ। ਸਕੂਲ ਨੇ 10ਵੀਂ ਦਾ ਨਤੀਜਾ ਸੌ ਫੀਸਦੀ ਰਿਹਾ। ਕਲਾਸ ਦਾ ਐਵਰੇਜ ਨਤੀਜਾ 82 ਫੀਸਦੀ ਰਿਹਾ। ਉਥੇ 12ਵੀਂ ਵਿਚ ਵੈਭਵ ਕਸ਼ਯਪ ਨੇ 95.25 ਫੀਸਦੀ ਅੰਕ ਲੈ ਕੇ ਸਾਇੰਸ ਸਟਰੀਮ ਵਿਚ ਸਕੂਲ ਟਾਪ ਕੀਤਾ। ਵੈਭਵ ਨੇ 28 ਵਿਦਿਆਰਥੀਆਂ ਵਿਚੋਂ ਟਾਪ ਸਕੋਰ ਕੀਤਾ। ਇਸ ਤੋਂ ਇਲਾਵਾ 20 ਫੀਸਦੀ ਵਿਦਿਆਰਥੀਆਂ ਨੇ 90 ਫੀਸਦੀ, 60 ਫੀਸਦੀ ਵਿਦਿਆਰਥੀਆਂ ਨੇ 80 ਫੀਸਦੀ ਅੰਕ ਅਤੇ 100 ਫੀਸਦੀ ਵਿਦਿਆਰਥੀਆਂ ਨੇ 70 ਫੀਸਦੀ ਅੰਕ ਹਾਸਲ ਕੀਤੇ। ਪਿੰ੍ਰਸੀਪਲ ਰਾਜਿੰਦਰ ਕੌਰ ਵਿਰਕ ਨੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪ੍ਰਾਪਤੀ ਲਈ ਵਧਾਈ ਦਿੱਤੀ। 


Related News