ਅੱਜ ਐਲਾਨਿਆ ਜਾਵੇਗਾ ICSE 10ਵੀਂ ਤੇ ISC 12ਵੀਂ ਦਾ ਨਤੀਜਾ

Friday, Jul 10, 2020 - 01:37 AM (IST)

ਅੱਜ ਐਲਾਨਿਆ ਜਾਵੇਗਾ ICSE 10ਵੀਂ ਤੇ ISC 12ਵੀਂ ਦਾ ਨਤੀਜਾ

ਲੁਧਿਆਣਾ (ਵਿੱਕੀ) : ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮਿਨੇਸ਼ਨ (ਆਈ.ਸੀ.ਐੱਸ.ਈ.) ਦੇ 10ਵੀਂ ਅਤੇ 12ਵੀਂ ਦੇ ਪ੍ਰੀਖਿਆ ਨਤੀਜੇ 10 ਜੁਲਾਈ ਨੂੰ ਦੁਪਹਿਰ 3 ਵਜੇ ਜਾਰੀ ਕੀਤੇ ਜਾਣਗੇ। ਬੋਰਡ ਨੇ ਆਪਣੀ ਵੈਬਸਾਈਟ 'ਤੇ ਦੱਸਿਆ ਕਿ ਆਈ.ਸੀ.ਐੱਸ.ਈ. ਦੀ 10ਵੀਂ ਅਤੇ ਆਈ.ਐੱਸ.ਸੀ. ਦੀ 12ਵੀਂ ਦੇ ਨਤੀਜੇ ਕੌਂਸਲ ਦੀ ਵੈਬਸਾਈਟ 'ਤੇ ਉਪਲੱਬਧ ਹੋਣਗੇ।

ਕੋਰੋਨਾ ਵਾਇਰਸ ਕਾਰਨ ਬੋਰਡ ਨੇ ਆਈ.ਸੀ.ਐੱਸ.ਈ. ਅਤੇ ਆਈ.ਐੱਸ.ਸੀ. ਦੇ 19 ਮਾਰਚ ਤੋਂ 31 ਮਾਰਚ ਵਿਚਾਲੇ ਦੀਆਂ ਸਾਰੀਆਂ ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤਾ ਸੀ। ਇਸ ਤੋਂ ਬਾਅਦ ਪਿਛਲੇ ਮਹੀਨੇ ਕੌਂਸਲ ਨੇ ਸੁਪਰੀਮ ਕੋਰਟ 'ਚ ਦੱਸਿਆ ਸੀ ਕਿ ਉਹ ਬਾਕੀ ਪ੍ਰੀਖਿਆਵਾਂ ਨੂੰ ਰੱਦ ਕਰਣ ਲਈ ਤਿਆਰ ਹੈ ਅਤੇ ਅੰਦਰੂਨੀ ਮੁਲਾਂਕਣ ਦੇ ਆਧਾਰ 'ਤੇ ਵਿਦਿਆਰਥੀਆਂ ਦੇ ਨਤੀਜੇ ਜਾਰੀ ਕੀਤੇ ਜਾਣਗੇ।
 


author

Inder Prajapati

Content Editor

Related News