ਨਗਰ ਕੌਂਸਲ ਦੀ ਅਣਦੇਖੀ ਦੇ ਸ਼ਿਕਾਰ ਹਰਿਆਣਾ ਵਾਸੀ ਭੋਗ ਰਹੇ ਨੇ ਨਰਕ

07/14/2018 12:41:33 AM

ਹਰਿਆਣਾ, (ਰੱਤੀ)- ਕਸਬਾ ਹਰਿਆਣਾ ਵਾਸੀਆਂ ਦਾ ਨਗਰ ਕੌਂਸਲ ਦੀ ਅਣਦੇਖੀ ਦੇ ਕਾਰਨ ਇਕ ਵਾਰ ਫ਼ਿਰ ਕਸਬੇ ’ਚ ਪਾਣੀ ਭਰਨ ’ਤੇ ਭਾਰੀ ਨੁਕਸਾਨ ਹੋਇਆ, ਜਿਸ ਕਰਕੇ ਲੋਕਾਂ ’ਚ ਭਾਰੀ ਰੋਸ ਹੈ। ਅੱਜ ਤਡ਼ਕੇ ਹੋਈ ਮੋਲੇਧਾਰ ਵਰਖ਼ਾਂ ਨਾਲ ਜਿੱਥੇ ਮੌਸਮ ਜਰਾ ਠੰਡਾ ਹੋ ਗਿਆ ਉੱਥੇ ਹੀ ਕਸਬੇ ’ਚ ਪੂਰੀ ਤਰ੍ਹਾਂ  ਬੰਦ ਪਏ ਮੁੱਖ ਨਾਲਿਆਂ ’ਚ ਨਾਮ ਮਾਤਰ ਹੋ ਰਹੀ ਨਿਕਾਸੀ ਕਾਰਨ ਲਗਭਗ ਸਾਰੇ ਕਸਬੇ ’ਚ ਗੰਦਾ ਪਾਣੀ ਜਮਾਂ ਹੋ ਗਿਆ। ਜਿਸ ਕਰਕੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਤੇ ਲੋਕ ਕਈ ਘੰਟੇ ਪਾਣੀ ਸਾਫ ਕਰਨ ’ਚ ਲੱਗੇ ਰਹੇ।
PunjabKesari
ਕੀ ਹੈ ਪਾਣੀ ਜਮ੍ਹਾ ਹੋਣ ਦਾ ਕਾਰਨ :  ਹਰਿਆਣਾ ਵਾਸੀਆਂ ਤੇ ਦੁਕਾਨਦਾਰਾਂ ਜਗਦੀਸ਼ ਨਾਗਪਾਲ, ਰਾਜੂ ਨਾਗਪਾਲ, ਹਰਮੇਸ਼, ਸ਼ਿਵ ਕੁਮਾਰ, ਰਾਜਪੂਤ ਸਭਾ ਪ੍ਰਧਾਨ ਵਿਨੋਦ ਠਾਕੁਰ ਨੇ ਸਮੱਸਿਆ ਦੇ ਕਾਰਨਾਂ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਗੰਦੇ ਪਾਣੀ ਦੀ ਨਿਕਾਸੀ ਲਈ ਬਣਾਏ ਗਏ ਮੁੱਖ ਨਾਲੇ ਜੋ ਬੱਸ ਸਟਾਪ ਤੋਂ ਪਹਾਡ਼ੀ ਗੇਟ ਹੁੰਦੇ ਹੋਏ ਬੰਤੇ ਦੀ ਘੋਡ਼ੀ ਵੱਲ ਜਾਂਦਾ ਹੈ ਤੇ ਜਿਸ ਦਾ ਜਿਆਦਾਤਰ ਹਿੱਸਾ ਸ਼ਹਿਰ ਦੇ ਦੁਕਾਨਦਾਰਾਂ ਵੱਲੋਂ ਹੀ ਪੱਕੀਆਂ ਸਲੈਬਾਂ ਪਾ ਕੇ ਕਵਰ ਕਰ ਲਿਆ ਗਿਆ ਹੈ, ਜਿਸ ਕਰਕੇ ਪਿਛਲੇ ਕਈ ਸਾਲਾਂ ਤੋਂ ਇਹ ਨਾਲਾ ਸਾਫ਼ ਨਹੀਂ ਹੋ ਸਕਿਆ ਤੇ ਇਸ ਕਰਕੇ ਹੀ ਸੁਰਾਜਾ ਬਾਜ਼ਾਰ, ਪਹਾਡ਼ੀ ਗੇਟ, ਮਹੰਤ ਮਾਰਕਿਟ, ਮੇਨ ਬਾਜ਼ਾਰ, ਪੁੱਤਰੀ ਪਾਠਸ਼ਾਲਾ ਆਦਿ ਥਾਵਾਂ ’ਤੇ 3-4 ਫੁੱਟ ਪਾਣੀ ਭਰ ਜਾਂਦਾ ਹੈ ਜੋ ਦੁਕਾਨਦਾਰਾਂ ਤੋਂ ਘਰਾਂ ’ਚ ਵਡ਼ ਕੇ ਨੁਕਸਾਨ ਕਰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਨਾਲੇ ਤੁਰੰਤ ਸਾਫ਼ ਕੀਤੇ ਜਾਣ।
ਨਾਲੇ ਦੀ ਸਫ਼ਾਈ ਨਾ ਹੋਈ ਤਾਂ ਕਰਾਂਗੇ ਸੰਘਰਸ਼ : ਨੁਕਸਾਨ ਦਾ ਸਾਹਮਣਾ ਕਰ ਚੁੱਕੇ ਦੁਕਾਨਦਾਰਾਂ ਤੇ ਸ਼ਹਿਰਦਾਰਾਂ ਬਾਲ ਕਿਸ਼ਨ, ਸ਼ਿਵ ਕੁਮਾਰ ਖੋਸਲਾ, ਅਨੀਸ਼ ਸਲਮਾਨੀ, ਬਿੱਟੂ, ਹਰਮੇਸ਼, ਜਸਕਰਨ, ਸ਼ਾਲੂ, ਸੰਜੀਵ ਕੁਮਾਰ, ਲਲਿਤ, ਹਰੀਸ਼, ਨਿਖਿਲ, ਅੰਕਿਤ ਮਹਿਤਾ, ਰਾਜਨ, ਅਲੀਮ, ਸੁਧੀਰ ਤੇ ਹੋਰਨਾਂ ਨੇ ਪ੍ਰਸ਼ਾਸ਼ਨ ਖਿਲਾਫ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਜੇਕਰ 1-2 ਦਿਨਾਂ ਅੰਦਰ ਨਾਲੇ ਸਾਫ਼ ਨਾ ਕਰਵਾਏ ਤਾਂ ਸੈਂਕਡ਼ੇ ਪ੍ਰਭਾਵਿਤ ਲੋਕ ਮਜ਼ਬੂਰ ਹੋ ਸੰਘਰਸ਼ ਦੀ ਰਾਹ ਅਪਣਾਉਣਗੇ।
ਕੀ ਕਹਿੰਦੇ ਹਨ ਕਾਰਜ ਸਾਧਕ ਅਫ਼ਸਰ : ਜਦ ਇਸ ਸਬੰਧੀ ਈ.ਓ. ਰਾਮ ਪ੍ਰਕਾਸ਼ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਲਦੀ ਹੀ ਇਕ ਟੀਮ ਮੌਕੇ ’ਤੇ ਭੇਜੀ ਜਾ ਰਹੀ ਹੈ ਕੰਮ ਤੁਰੰਤ ਚਾਲੂ ਕੀਤਾ ਜਾਵੇਗਾ।
ਕੀ ਕਹਿੰਦੇ ਹਨ ਉਪ ਪ੍ਰਧਾਨ : ਜਦ ਮੌਜੂਦਾ ਵਾÎਇਸ ਪ੍ਰਧਾਨ ਪੂਨਮ ਓਹਰੀ ਨਾਲ ਇਸ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੇਰੇ ਚਾਰਜ ਸੰਭਾਲਣ ਤੋਂ ਬਾਅਦ ਮੈਂ ਨਾਲਿਆਂ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ ਜਲਦੀ ਹੀ ਬਾਕੀ ਨਾਲੇ ਵੀ ਸਾਫ ਕਰਵਾ ਦਿੱਤੇ ਜਾਣਗੇ। ਕਵਰ ਕੀਤੇ ਗਏ ਨਾਲਿਆਂ ਬਾਰੇ ਉਨ੍ਹਾਂ ਕਿਹਾ ਕਿ ਉਕਤ ਦੁਕਾਨਦਾਰ ਨਗਰ ਕੌਂਸਲ ਦੇ ਕਰਮਚਾਰੀਆਂ ਦਾ ਸਹਿਯੋਗ ਕਰਨ ਤਾਂ ਜੋ ਸ਼ਾਂਤਮਈ ਢੰਗ ਨਾਲ ਕੰਮ ਕੀਤਾ ਜਾਵੇ ਤੇ ਸਮੱਸਿਆ ਦਾ ਹੱਲ ਹੋ ਜਾਵੇ।


Related News