ਰਣਜੀਤ ਐਵੀਨਿਊ ''ਚੋਂ ਹਟਾਇਆ ਕੂੜਾ

01/10/2018 6:46:48 AM

ਅੰਮ੍ਰਿਤਸਰ,   (ਵੜੈਚ)-  ਰਣਜੀਤ ਐਵੀਨਿਊ ਸਥਿਤ ਪਾਸਪੋਰਟ ਦਫਤਰ ਸਾਹਮਣੇ ਕੂੜੇ ਦਾ ਡੰਪ ਬਣਨ ਤੋਂ ਪ੍ਰੇਸ਼ਾਨ ਲੋਕਾਂ ਨੂੰ ਰਾਹਤ ਮਿਲੀ ਹੈ। ਅਵਾਮ ਦੀ ਆਵਾਜ਼ ਬਣਨ ਵਾਲੇ ਪੰਜਾਬ ਕੇਸਰੀ ਗਰੁੱਪ (ਪੰਜਾਬ ਕੇਸਰੀ ਤੇ ਜਗ ਬਾਣੀ) ਵਲੋਂ ਰਣਜੀਤ ਐਵੀਨਿਊ ਵਿਖੇ ਕੂੜਾ ਸੁੱਟੇ ਜਾਣ ਦੀ ਖ਼ਬਰ ਪ੍ਰਕਾਸ਼ਿਤ ਹੋਣ ਉਪਰੰਤ ਨਿਗਮ ਦਾ ਸਿਹਤ ਵਿਭਾਗ ਤੁਰੰਤ ਹਰਕਤ ਵਿਚ ਆ ਗਿਆ। ਨਿਗਮ ਕਰਮਚਾਰੀਆਂ ਨੇ ਮਸ਼ੀਨਰੀ ਦੀ ਸਹਾਇਤਾ ਨਾਲ ਕੂੜੇ ਨੂੰ ਟੋਏ ਵਿਚ ਪਾ ਕੇ ਜ਼ਮੀਨ ਨੂੰ ਪੱਧਰਾ ਕਰ ਦਿੱਤਾ ਜਿਸ ਨਾਲ ਕੂੜੇ ਦੀ ਬਦਬੂ ਅਤੇ ਧੂੰਏਂ ਤੋਂ ਤੰਗ ਪ੍ਰੇਸ਼ਾਨ ਹੋਣ ਵਾਲਿਆਂ ਨੂੰ ਰਾਹਤ ਮਿਲੀ।
ਇਲਾਕਾ ਨਿਵਾਸੀ ਕੋਮਲ ਧਾਨਿਕ, ਕੁਲਤਾਰ ਸਿੰਘ, ਸੁਸ਼ੀਲ ਸ਼ਰਮਾ, ਆਰ.ਪੀ.ਸਿੰਘ ਨੇ ਕਿਹਾ ਕਿ ਭਗਤਾਂਵਾਲਾ ਡੰਪ ਦੀ ਜਗ੍ਹਾ ਕਈ ਨਿਗਮ ਕਰਮਚਾਰੀਆਂ ਨੇ ਰਣਜੀਤ ਐਵੀਨਿਊ ਵਿਖੇ ਕੂੜਾ ਸੁੱਟਣਾ ਸ਼ੁਰੂ ਕਰ ਦਿੱਤਾ ਸੀ। ਕੂੜਾ ਸੁੱਟਣ ਉਪਰੰਤ ਕੂੜੇ ਨੂੰ ਅੱਗ ਲਾਉਣ ਨਾਲ ਜ਼ਹਿਰੀਲੇ ਧੂੰਏਂ ਕਰ ਕੇ ਲੋਕਾਂ ਦਾ ਸਾਹ ਤੱਕ ਲੈਣਾ ਮੁਸ਼ਕਲ ਹੋ ਰਿਹਾ ਹੈ। ਪੰਜਾਬ ਕੇਸਰੀ ਅਤੇ ਜਗ ਬਾਣੀ ਵਿਚ ਖ਼ਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਮੁਸ਼ਕਲਾਂ ਦਾ ਹੱਲ ਹੋ ਗਿਆ ਹੈ।


Related News