80 ਫੁੱਟ ਡੂੰਘੇ ਖੂਹ ''ਚੋਂ ਬਰਾਮਦ ਹੋਈਆਂ ਪਤੀ-ਪਤਨੀ ਦੀਆਂ ਲਾਸ਼ਾਂ, ਫੈਲੀ ਸਨਸਨੀ

07/05/2024 5:45:19 PM

ਭੀਲਵਾੜਾ - ਰਾਜਸਥਾਨ ਦੇ ਭੀਲਵਾੜਾ ਜ਼ਿਲ੍ਹੇ ਦੇ ਸ਼ੰਭੂਗੜ੍ਹ ਥਾਣਾ ਖੇਤਰ ਵਿੱਚ ਇੱਕ ਨੌਜਵਾਨ ਜੋੜੇ ਵਲੋਂ 80 ਫੁੱਟ ਡੂੰਘੇ ਖੂਹ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲੈਣ ਦਾ ਖ਼ਦਸ਼ਾ ਹੈ। ਪੁਲਸ ਨੇ ਦੱਸਿਆ ਕਿ ਬਖਤਾਵਰਪੁਰਾ ਦਾ ਰਹਿਣ ਵਾਲਾ ਜੈਦੇਵ ਗੁਰਜਰ (21) ਆਪਣੀ ਪਤਨੀ ਪਾਰਵਤੀ (20), ਉਸ ਦੇ ਵੱਡੇ ਭਰਾ ਛਗਨ ਅਤੇ ਭਰਜਾਈ ਮੈਨਾ ਨਾਲ ਵੀਰਵਾਰ ਨੂੰ ਖੇਤ 'ਚ ਕੰਮ ਕਰਨ ਗਿਆ ਸੀ। ਇਸ ਤੋਂ ਬਾਅਦ ਦੁਪਹਿਰ ਵੇਲੇ ਛਗਨ ਅਤੇ ਮੈਨਾ ਚਾਹ ਪੀਣ ਲਈ ਖੇਤ ਤੋਂ ਘਰ ਚਲੇ ਗਏ, ਜਦਕਿ ਜੈਦੇਵ ਅਤੇ ਪਾਰਵਤੀ ਖੇਤ 'ਚ ਹੀ ਰੁਕੇ ਸਨ। 

ਇਹ ਵੀ ਪੜ੍ਹੋ - ਵੱਡੀ ਖ਼ਬਰ : ਸੰਸਦ ਮੈਂਬਰ ਦੇ ਵਜੋਂ ਅੰਮ੍ਰਿਤਪਾਲ ਸਿੰਘ ਨੇ ਚੁੱਕੀ ਸਹੁੰ

ਜਦੋਂ ਛਗਨ ਅਤੇ ਮੈਨਾ ਘਰੋਂ ਵਾਪਿਸ ਖੇਤਾਂ ਨੂੰ ਗਏ ਤਾਂ ਉਨ੍ਹਾਂ ਨੂੰ ਜੈਦੇਵ ਅਤੇ ਪਾਰਵਤੀ ਨਹੀਂ ਮਿਲੇ। ਨੇੜੇ-ਤੇੜੇ ਖੋਜ ਕਰਨੀ ਸ਼ੁਰੂ ਕੀਤੀ, ਪਰ ਕਿਤੇ ਵੀ ਨਹੀਂ ਮਿਲਿਆ। ਅਜਿਹੇ 'ਚ ਦੇਰ ਸ਼ਾਮ ਛਗਨ ਨੇ ਸ਼ੰਭੂਗੜ੍ਹ ਥਾਣੇ ਜਾ ਕੇ ਪੁਲਸ ਨੂੰ ਆਪਣੇ ਛੋਟੇ ਭਰਾ ਅਤੇ ਪਤਨੀ ਪਾਰਵਤੀ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ। ਪੁਲਸ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰ ਉਹਨਾਂ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ - ਮੈਚ ਦੌਰਾਨ ਪਿਤਾ ਨੂੰ ਧੀ ਦੇ ਰਿਸ਼ਤੇ ਲਈ ਆਇਆ ਮੈਸੇਜ, ਹੈਰਾਨ ਕਰਨ ਵਾਲਾ ਰਿਪਲਾਈ ਹੋਇਆ ਵਾਇਰਲ

ਇਸ ਦੌਰਾਨ ਛਗਨ ਨੇ ਪੁਲਸ ਨੂੰ ਦੱਸਿਆ ਕਿ ਲਾਪਤਾ ਜੈਦੇਵ ਅਤੇ ਪਾਰਵਤੀ ਦੇ ਮੋਬਾਈਲਾਂ 'ਤੇ ਕਾਲ ਜਾ ਰਹੀ ਹੈ ਪਰ ਉਹ ਜਵਾਬ ਨਹੀਂ ਦੇ ਰਹੇ। ਇਸ ਕਾਰਨ ਪੁਲਸ ਨੇ ਮੋਬਾਈਲ ਦੀ ਲੋਕੇਸ਼ਨ ਟਰੇਸ ਕੀਤੀ। ਲੋਕੇਸ਼ਨ ਬਖਤਾਵਰਪੁਰਾ ਤੋਂ ਦੋ ਤੋਂ ਢਾਈ ਕਿਲੋਮੀਟਰ ਦੂਰ ਸੋਦਰ ਸਰਹੱਦ ਦੀ ਸੀ। ਉਕਤ ਸਥਾਨ 'ਤੇ ਪਹੁੰਚੀ ਪੁਲਸ ਚੀਮ ਨੇ ਸੋਡਾਰ ਸਰਹੱਦ ਵਿਚ ਬਲਾਈ ਜਾਤੀ ਦੇ ਇਕ ਵਿਅਕਤੀ ਦੇ ਖੂਹ ਦੇ ਬਾਹਰੋਂ ਦੋ ਮੋਬਾਈਲ ਫੋਨ, ਇਕ ਚੁੰਨੀ, ਔਰਤ ਦੀ ਚੱਪਲ ਮਿਲੀ, ਜੋ ਲਾਪਤਾ ਜੈਦੇਵ ਅਤੇ ਪਾਰਵਤੀ ਦੀ ਸੀ।

ਇਹ ਵੀ ਪੜ੍ਹੋ - ਸਾਵਧਾਨ! Google Maps ਨੇ ਪੰਜ ਦੋਸਤ ਕਰ ਦਿੱਤੇ 'ਲਾਪਤਾ', ਕਈ ਘੰਟਿਆਂ ਬਾਅਦ ਲੱਭੇ ਪੁਲਸ ਨੂੰ

ਅਜਿਹੇ 'ਚ ਪੁਲਸ ਨੇ ਅਗੁਨਚਾ ਮਾਈਨਸ ਅਤੇ ਭੀਲਵਾੜਾ ਤੋਂ ਐੱਸਡੀਆਰਐੱਫ ਟੀਮ ਨੂੰ ਮੌਕੇ 'ਤੇ ਬੁਲਾਇਆ। ਇਸ ਦੌਰਾਨ ਖੂਹ 'ਚ ਦੋਹਾਂ ਦੀਆਂ ਲਾਸ਼ਾਂ ਦੇਖੀਆਂ ਗਈਆਂ। ਭਾਰੀ ਮੀਂਹ ਅਤੇ ਰਾਤ ਹੋਣ ਕਾਰਨ ਲਾਸ਼ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ। ਇਸ ਤੋਂ ਬਾਅਦ ਸ਼ੁੱਕਰਵਾਰ ਸਵੇਰੇ SDRF ਦੀ ਟੀਮ ਮੌਕੇ 'ਤੇ ਪਹੁੰਚੀ। ਸ਼ੁੱਕਰਵਾਰ ਨੂੰ ਐੱਸਡੀਆਰਐੱਫ ਦੀ ਟੀਮ ਨੇ ਲੋਡਰ ਦੀ ਮਦਦ ਨਾਲ ਜੋੜੇ ਦੀਆਂ ਲਾਸ਼ਾਂ ਨੂੰ ਖੂਹ ਵਿੱਚੋਂ ਬਾਹਰ ਕੱਢਿਆ। ਪੁਲਸ ਨੇ ਲਾਸ਼ਾਂ ਪੋਸਟਮਾਰਟਮ ਲਈ ਅਸਿੰਦ ਸੀਐੱਚਸੀ ਦੇ ਮੁਰਦਾਘਰ ਵਿੱਚ ਭੇਜ ਦਿੱਤਾ। ਇਸ ਤੋਂ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ।

ਇਹ ਵੀ ਪੜ੍ਹੋ - ਵਤਨ ਪਰਤਣ ਤੋਂ ਬਾਅਦ PM ਮੋਦੀ ਨੂੰ ਮਿਲੀ ਭਾਰਤੀ ਕ੍ਰਿਕਟ ਟੀਮ, ਖੂਬ ਕੀਤਾ ਹਾਸਾ-ਮਜ਼ਾਕ, ਵੀਡੀਓ ਵਾਇਰਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News