ਧਾਰਮਕ ਅਸਥਾਨ ਦੀ ਗੋਲਕ ਚੋਰੀ

Tuesday, Mar 06, 2018 - 03:39 AM (IST)

ਧਾਰਮਕ ਅਸਥਾਨ ਦੀ ਗੋਲਕ ਚੋਰੀ

ਘਨੌਲੀ, (ਸ਼ਰਮਾ)- ਰੂਪਨਗਰ-ਨੰਗਲ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਗੁਪਤੀ ਪੀਰ ਦਰਗਾਹ ਸਿੰਘਪੁਰਾ ਵਿਖੇ ਦਿਨ-ਦਿਹਾੜੇ ਗੋਲਕ ਚੋਰੀ ਹੋ ਗਈ। ਇਸ ਸਬੰਧੀ ਸਰਪੰਚ ਸੁਰਜੀਤ ਸਿੰਘ, ਮਨਪ੍ਰੀਤ ਸਿੰਘ ਨੇ ਦੱਸਿਆ ਕਿ ਗੁਪਤੀ ਪੀਰ ਸਥਾਨ ਦਾ ਸੇਵਾਦਾਰ ਪ੍ਰਦੀਪ ਕੁਮਾਰ ਦਰਗਾਹ ਦੀ ਸਾਫ-ਸਫਾਈ ਕਰਨ ਤੋਂ ਬਾਅਦ ਘਨੌਲੀ ਕਿਸੇ ਕੰਮ ਲਈ ਚਲਾ ਗਿਆ। ਜਦੋਂ ਉਹ ਦੁਪਹਿਰ 3 ਵਜੇ ਦੇ ਕਰੀਬ ਵਾਪਸ ਗੁਪਤੀ ਪੀਰ ਸਥਾਨ 'ਤੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਦਰਗਾਹ ਅੰਦਰੋਂ ਗੋਲਕ ਗਾਇਬ ਸੀ ਅਤੇ ਗੋਲਕ ਨੂੰ ਕੋਈ ਅੰਦਰ ਪਈ ਸੱਬਲ ਦੀ ਸਹਾਇਤਾ ਨਾਲ ਪੁੱਟ ਕੇ ਲੈ ਗਿਆ। ਗੋਲਕ 'ਚ ਪੈਸੇ ਘੱਟ ਹੀ ਸਨ ਕਿਉਂਕਿ ਹੋਲੇ ਮਹੱਲੇ ਦੌਰਾਨ ਚੱਲ ਰਹੇ ਲੰਗਰਾਂ ਕਰ ਕੇ ਕਮੇਟੀ ਵੱਲੋਂ ਗੋਲਕ ਖੋਲ੍ਹੀ ਗਈ ਸੀ। ਚੋਰੀ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ।


Related News