ਟ੍ਰਾਈਸਿਟੀ ਸਮੇਤ ਹਰਿਆਣਾ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਮਰੀਜ਼ਾਂ ਲਈ ਰਾਹਤ ਦੀ ਖ਼ਬਰ, ਮਿਲੇਗੀ ਇਹ ਸਹੂਲਤ

Wednesday, Aug 09, 2023 - 06:34 PM (IST)

ਟ੍ਰਾਈਸਿਟੀ ਸਮੇਤ ਹਰਿਆਣਾ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਮਰੀਜ਼ਾਂ ਲਈ ਰਾਹਤ ਦੀ ਖ਼ਬਰ, ਮਿਲੇਗੀ ਇਹ ਸਹੂਲਤ

ਚੰਡੀਗੜ੍ਹ (ਪਾਲ) : ਜੀ. ਐੱਮ. ਸੀ. ਐੱਚ. ’ਚ ਨਿਊਰੋ ਦੇ ਮਰੀਜ਼ਾਂ ਲਈ ਇਕ ਵੱਡੀ ਰਾਹਤ ਦੀ ਖਬਰ ਹੈ ਕਿ ਹਸਪਤਾਲ ਵਿਚ ਅੈਪੀਲੈਪਸੀ (ਮਿਰਗੀ) ਦੇ ਮਰੀਜ਼ਾਂ ਲਈ ਨਵਾਂ ਕਲੀਨਿਕ ਸ਼ੁਰੂ ਕੀਤਾ ਗਿਆ ਹੈ। ਵਿਭਾਗ ਕਾਫ਼ੀ ਸਮੇਂ ਤੋਂ ਐਪੀਲੈਪਸੀ ਲਈ ਇਕ ਵੱਖਰਾ ਕਲੀਨਿਕ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਸੀ। ਡਾਇਰੈਕਟਰ ਪ੍ਰਿੰਸੀਪਲ ਡਾ. ਜਸਬਿੰਦਰ ਕੌਰ ਕਈ ਮੌਕੇ ਇਹ ਕਹਿੰਦੇ ਆਏ ਹਨ ਕਿ ਹਸਪਤਾਲ ਵਿਚ ਇਨ੍ਹਾਂ ਮਰੀਜ਼ਾਂ ਲਈ ਇਕ ਵੱਖਰੀ ਸਹੂਲਤ ਦੀ ਜ਼ਰੂਰਤ ਹੈ, ਜਿਸਨੂੰ ਵੇਖਦੇ ਹੋਏ ਇਹ ਨਵੀਂ ਸਹੂਲਤ ਸ਼ੁਰੂ ਹੋਈ ਹੈ। ਡਾ. ਕੌਰ ਮੁਤਾਬਕ ਮੈਡੀਸਨ ਸਪੈਸ਼ਲ ਕਲੀਨਿਕ ਏਰੀਆ 54 ਬਲਾਕ ਬੀ ਵਿਚ ਸ਼ੁਰੂ ਕੀਤਾ ਗਿਆ ਹੈ, ਜੋਕਿ ਹਰ ਬੁੱਧਵਾਰ ਚੱਲੇਗਾ। ਹਸਪਤਾਲ ਵਿਚ ਨਵੇਂ ਨਿਯੁਕਤ ਹੋਏ ਨਿਊਰੋਲਾਜਿਸਟ ਡਾ. ਈਸ਼ਰੀਨ ਆਹੂਜਾ ਦੀ ਦੇਖ-ਰੇਖ ਵਿਚ ਇਸਨੂੰ ਚਲਾਇਆ ਜਾਵੇਗਾ। ਜੀ. ਐੱਮ. ਸੀ. ਐੱਚ. ਵਿਚ ਟ੍ਰਾਈਸਿਟੀ ਸਮੇਤ ਹਰਿਆਣਾ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਮਿਰਗੀ ਸਪੈਸ਼ਲਿਸਟ ਦੀ ਕਮੀ ਨੂੰ ਵੀ ਪੂਰਾ ਕਰੇਗਾ। ਇਹ ਕਲੀਨਿਕ ਪੂਰੀ ਤਰ੍ਹਾਂ ਕਲੀਨਿਕ ਹੈ ਕਿਉਂਕਿ ਇਹ ਇਕ ਨਿਊਰੋਲਾਜਿਸਟ, ਨਿਊਰੋਸਾਈਕਿਆਟਰਿਸਟ, ਨਿਊਰੋਰੇਡੀਓਲਾਜਿਸਟ ਅਤੇ ਨਿਊਰੋਸਰਜਨ ਦਾ ਵੀ ਸਹਿਯੋਗ ਰਹੇਗਾ, ਜੋ ਮਿਰਗੀ ਦੇ ਮਾਮਲੇ ਵਿਚ ਵੰਨ-ਸਟਾਪ ਸ਼ਾਪ ਦੇ ਰੂਪ ਵਿਚ ਕੰਮ ਕਰੇਗਾ। ਜੀ. ਐੱਮ. ਸੀ. ਐੱਚ. ਵਿਚ 250 ਤੋਂ ਵੱਧ ਮਰੀਜ਼ ਹਨ ਅਤੇ ਸਾਨੂੰ ਉਮੀਦ ਹੈ ਕਿ ਅਸੀਂ ਹੋਰ ਜ਼ਿਆਦਾ ਲੋਕਾਂ ਨੂੰ ਇਸਤੋਂ ਫਾਇਦਾ ਦੇ ਸਕਾਂਗੇ।

ਇਹ ਵੀ ਪੜ੍ਹੋ : ਹੁੰਮਸ ਭਰੀ ਗਰਮੀ ਝੱਲ ਰਹੇ ਲੋਕਾਂ ਲਈ ਜ਼ਰੂਰੀ ਖ਼ਬਰ, ਆਉਣ ਵਾਲੇ ਦਿਨਾਂ ’ਚ ਇਸ ਤਰ੍ਹਾਂ ਦਾ ਰਹੇਗਾ ਮੌਸਮ 

ਐਪੀਲੈਪਸੀ ਦਾ ਰਿਸਕ ਫੈਕਟਰ ਵਧਾਉਂਦੀ ਹੈ ਵੀਡੀਓ ਗੇਮ
ਡਾਕਟਰਾਂ ਦੀ ਮੰਨੀਏ ਤਾਂ ਲਾਈਫ ਸਟਾਈਲ ਖ਼ਰਾਬ ਹੋਣ ਕਾਰਨ ਨਿਊਰੋ ਨਾਲ ਸਬੰਧਿਤ ਬੀਮਾਰੀਆਂ ਕਾਫ਼ੀ ਵਧ ਰਹੀਆਂ ਹਨ। ਪੀ. ਜੀ. ਆਈ. ਦੀ ਓ. ਪੀ. ਡੀ. ਵਿਚ ਆਉਣ ਵਾਲੇ ਮਰੀਜ਼ਾਂ ਦੀ ਗੱਲ ਕਰੀਏ ਤਾਂ 100 ਮਰੀਜ਼ਾਂ ਤੋਂ 20 ਐਪੀਲੈਪਸੀ, 10 ਸਟ੍ਰੋਕ, 40 ਸਿਰਦਰਦ, ਅਤੇ 30 ਦੂਜੀਆਂ ਨਿਊਰੋ ਸਬੰਧੀ ਪ੍ਰੇਸ਼ਾਨੀਆਂ ਲੈ ਕੇ ਆ ਰਹੇ ਹਨ। ਅੱਜ ਕੱਲ੍ਹ ਬੱਚਿਆਂ ਵਿਚ ਫੋਨ ’ਤੇ ਵੀਡੀਓ ਗੇਮਾਂ ਖੇਡਣਾ ਆਮ ਹੋ ਗਿਆ ਹੈ। ਦੇਰ ਤਕ ਮੋਬਾਇਲ ਵੇਖਣ ਨਾਲ ਉਨ੍ਹਾਂ ਦੀਆਂ ਅੱਖਾਂ ’ਤੇ ਤਾਂ ਬੁਰਾ ਅਸਰ ਪੈਂਦਾ ਹੀ ਹੈ, ਨਾਲ ਹੀ ਦਿਮਾਗ ’ਤੇ ਇਸ ਦਾ ਕਾਫ਼ੀ ਗਲਤ ਪ੍ਰਭਾਵ ਪੈਂਦਾ ਹੈ। ਵੀਡੀਓ ਗੇਮ ਬਹੁਤ ਤੇਜ਼ੀ ਨਾਲ ਚਲਦੀ ਹੈ ਅਤੇ ਸਕ੍ਰੀਨ ਬਹੁਤ ਜਲਦੀ ਬਦਲਦੀ ਹੈ, ਜੋਕਿ ਐਪੀਲੈਪਸੀ ਦੇ ਰਿਸਕ ਫੈਕਟਰ ਨੂੰ ਵਧਾਉਣ ਦਾ ਕੰਮ ਕਰਦੀ ਹੈ।

ਇਹ ਵੀ ਪੜ੍ਹੋ : ਆਸਟ੍ਰੇਲੀਆ ਦਾ ਵਰਕ ਵੀਜ਼ਾ ਲਵਾਉਣ ਵਾਲੇ ਚਾਹਵਾਨ ਸਾਵਧਾਨ, ਜ਼ਰੂਰ ਪੜ੍ਹੋ ਇਹ ਖ਼ਬਰ

ਕੀ ਹੈ ਮਿਰਗੀ
ਮਿਰਗੀ ਸੈਂਟਰਲ ਨਰਵਸ ਸਿਸਟਮ ਵਿਚ ਹੋਣ ਵਾਲੀ ਇਕ ਪ੍ਰੇਸ਼ਾਨੀ ਹੈ, ਜਿਸ ਵਿਚ ਦਿਮਾਗ ਦੀ ਗਤੀਵਿਧੀ ਅਸਧਾਰਨ ਹੋ ਜਾਂਦੀ ਹੈ, ਜਿਸ ਕਾਰਨ ਦੌਰੇ ਪੈਣ ਲੱਗਦੇ ਹਨ। ਇਹ ਦੌਰੇ ਆਮ ਤੌਰ ’ਤੇ ਅਸਾਧਾਰਨ ਵਿਵਹਾਰ ਦੇ ਵੱਖ-ਵੱਖ ਪੜਾਅ ਹੁੰਦੇ ਹਨ, ਜਿਨ੍ਹਾਂ ਵਿਚ ਜਾਗਰੂਕਤਾ ਦੀ ਕਮੀ ਤੇ ਬੇਹੋਸ਼ੀ ਵਰਗੀ ਸਮੱਸਿਆ ਸ਼ਾਮਲ ਹੋ ਸਕਦੀ ਹੈ। ਮਿਰਗੀ ਜੈਨੇਟਿਕ ਡਿਸਆਰਡਰ ਜਾਂ ਦਿਮਾਗ ਵਿਚ ਸੱਟ ਕਾਰਨ ਹੁੰਦੀ ਹੈ ਅਤੇ ਇਹ ਦਿਮਾਗ ਦੇ ਅਸਾਧਾਰਨ ਵਿਵਹਾਰ ਦਾ ਕਾਰਨ ਬਣ ਜਾਂਦੀ ਹੈ। ਮਿਰਗੀ ਨੂੰ ਦੌਰਾ ਪੈਣ ਦੇ ਰੂਪ ਵਿਚ ਵੀ ਜਾਣਿਆ ਜਾਂਦਾ ਹੈ ਅਤੇ ਇਹ ਇਕ ਨਿਊਰੋਲਾਜ਼ੀਕਲ ਪ੍ਰੇਸ਼ਾਨੀ ਹੈ।

-ਮਿਰਗੀ ਦੇ ਲੱਛਣ
► ਬੇਹੋਸ਼ ਹੋ ਜਾਣਾ
► ਅਚਾਨਕ ਪੂਰੇ ਸਰੀਰ ਅਤੇ ਹੱਥਾਂ-ਪੈਰਾਂ ਵਿਚ ਝਟਕੇ ਆਉਣਾ
► ਸਰੀਰ ਵਿਚ ਸੂਈਆਂ ਚੁੱਭਣ ਵਾਂਗ ਮਹਿਸੂਸ ਹੋਣਾ
► ਹੱਥਾਂ-ਪੈਰਾਂ ਦੀਆਂ ਮਾਸਪੇਸ਼ੀਆਂ ਦਾ ਗ਼ੈਰ-ਮਾਮੂਲੀ ਰੂਪ ’ਚ ਆਕੜ ਜਾਣਾ       

ਇਹ ਵੀ ਪੜ੍ਹੋ : ਤਰਾਸਦੀ : ਜੇਲ੍ਹ ’ਚੋਂ ਮੋਬਾਇਲ ਫੋਨ ਦੀ ਬਰਾਮਦਗੀ ਹੋਣ ਨਾਲ ਆਪਣੀ ਪਿੱਠ ਥਪਥਪਾਉਂਦੈ ਜੇਲ੍ਹ ਪ੍ਰਸ਼ਾਸਨ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News