ਹਰਿਆਣਾ ਅਫਸੋਸ ਕਰਨ ਗਏ ਭਗਵੰਤ ਮਾਨ ਨੂੰ ਪੰਜਾਬ 'ਚ ਕਤਲ ਕੀਤੇ ਮੁੰਡਿਆਂ ਦੇ ਪਰਿਵਾਰ ਨਹੀਂ ਦਿਸੇ : ਸੁਖਬੀਰ
Thursday, Nov 27, 2025 - 04:44 PM (IST)
ਚੰਡੀਗੜ੍ਹ : ਖੇਡ ਦੇ ਮੈਦਾਨ ਵਿਚ ਮੌਤ ਦੇ ਮੂੰਹ 'ਚ ਗਏ 16 ਸਾਲਾ ਬਾਸਕਟਬਾਲ ਖਿਡਾਰੀ ਹਾਰਦਿਕ ਰਾਠੀ ਦੇ ਪਰਿਵਾਰ ਨਾਲ ਹਰਿਆਣਾ ਦੇ ਰੋਹਤਕ ਵਿਚ ਦੁੱਖ ਸਾਂਝਾ ਕਰਨ ਗਏ ਮੁੱਖ ਮੰਤਰੀ ਭਗਵੰਤ ਮਾਨ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਏ ਹਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ਡਰਾਮਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਇਹ ਡਰਾਮੇ ਦੀ ਵੀ ਹੱਦ ਹੁੰਦੀ ਹੈ ਪਰ ਭਗਵੰਤ ਮਾਨ ਨੂੰ ਸਿਵਾਏ ਡਰਾਮਾ ਕੁੱਝ ਹੋਰ ਸੁੱਝਦਾ ਹੀ ਨਹੀਂ। ਹਰਿਆਣਾ ਜਾ ਕੇ ਖਿਡਾਰੀ ਦੀ ਮੌਤ 'ਤੇ ਬਿਆਨਬਾਜ਼ੀ ਕਰਨ ਵਾਲਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਇਹ ਦੱਸ ਸਕਦਾ ਹੈ ਕਿ ਕਦੇ ਉਸ ਨੇ ਇਹ ਚਿੰਤਾ ਪੰਜਾਬ ਵਿਚ ਆਏ ਦਿਨ ਕਤਲ ਕੀਤੇ ਜਾ ਰਹੇ ਖਿਡਾਰੀਆਂ ਜਾਂ ਉਨ੍ਹਾਂ ਦੇ ਪਰਿਵਾਰਾਂ ਬਾਰੇ ਵੀ ਵਿਖਾਈ ਹੈ?
ਇਹ ਵੀ ਪੜ੍ਹੋ : ਵੱਡੀ ਖ਼ਬਰ : ਮੇਅਰ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਬਲਜੀਤ ਸਿੰਘ ਚਾਨੀ ਪਾਰਟੀ 'ਚੋਂ ਮੁਅੱਤਲ
ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਖੇਡ ਮੈਦਾਨਾਂ ਵਿਚ ਡੁੱਲੇ ਖੂਨ ਨੂੰ ਵੇਖ ਕੇ ਲੋਕ ਭਗਵੰਤ ਮਾਨ ਤੋਂ ਸਵਾਲ ਪੁੱਛਦੇ ਹਨ ਕਿ ਕੀ ਜਲੰਧਰ ਤੋਂ ਸੰਦੀਪ ਨੰਗਲ ਅੰਬੀਆਂ ਦੇ ਪਰਿਵਾਰ ਨੂੰ ਇਨਸਾਫ਼ ਮਿਲ ਗਿਆ? ਕੀ ਜਗਰਾਓਂ ਤੋਂ ਤੇਜ ਪਾਲ ਦੇ ਪਰਿਵਾਰ ਨੂੰ ਇਨਸਾਫ਼ ਮਿਲ ਗਿਆ? ਕੀ ਲੁਧਿਆਣਾ ਦੇ ਗੁਰਵਿੰਦਰ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਮਿਲ ਗਿਆ? ਕੀ ਕਪੂਰਥਲਾ ਤੋਂ ਹਰਦੀਪ ਸਿੰਘ ਦੀਪਾ ਦੇ ਪਰਿਵਾਰ ਨੂੰ ਇਨਸਾਫ਼ ਮਿਲ ਗਿਆ? ਕੀ ਤਰਨਤਾਰਨ ਦੇ ਸੁਖਵਿੰਦਰ ਸਿੰਘ "ਨੋਨੀ" ਦੇ ਪਰਿਵਾਰ ਨੂੰ ਇਨਸਾਫ਼ ਮਿਲ ਗਿਆ?
ਇਹ ਵੀ ਪੜ੍ਹੋ : ਪੰਜਾਬ : ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਵੱਡਾ ਝਟਕਾ, ਖੜ੍ਹੀ ਹੋਈ ਨਵੀਂ ਮੁਸੀਬਤ
ਹਰਿਆਣਾ ਦੇ ਖਿਡਾਰੀ ਦੀ ਮੌਤ 'ਤੇ ਅਸੀਂ ਸਾਰੇ ਵੀ ਦੁੱਖ ਪ੍ਰਗਟ ਕਰਦੇ ਹਾਂ ਅਤੇ ਵਾਹਿਗੁਰੂ ਦੇ ਚਰਨਾਂ ਵਿਚ ਪੀੜ੍ਹਤ ਪਰਿਵਾਰ ਲਈ ਅਰਦਾਸ ਵੀ ਕਰਦੇ ਹਾਂ ਪਰ ਨਾਲ ਹੀ ਭਗਵੰਤ ਮਾਨ ਨੂੰ ਇਹ ਤਾਕੀਦ ਕਰਦੇ ਹਾਂ ਕਿ ਆਪਣੇ ਸਿਆਸੀ ਮੁਫਾਦਾਂ ਖ਼ਾਤਿਰ ਦੂਜੇ ਸੂਬਿਆਂ ਵਿਚ ਜਾ ਕੇ ਹਮਦਰਦੀ ਦਾ ਵਿਖਾਵਾ ਕਰਨ ਤੋਂ ਪਹਿਲਾਂ ਉਸ ਦੀ ਸਰਕਾਰ ਦੌਰਾਨ ਪੰਜਾਬ 'ਚ ਬਦ ਤੋਂ ਬਦਤਰ ਹੋਈ ਅਮਨ ਕਾਨੂੰਨ ਦੀ ਸਥਿਤੀ ਬਾਰੇ ਵੀ ਕੋਈ ਧਿਆਨ ਦੇਵੇ ਅਤੇ ਜੇਕਰ ਉਹ ਇਹ ਨਹੀਂ ਕਰ ਸਕਦਾ ਤਾਂ ਉਸਨੂੰ ਕੁਰਸੀ 'ਤੇ ਬੈਠੇ ਰਹਿਣ ਦਾ ਕੋਈ ਹੱਕ ਨਹੀਂ।
ਇਹ ਵੀ ਪੜ੍ਹੋ : ਹੋਵੇਗਾ ਵੱਡਾ ਐਲਾਨ! ਬੁਲਾਈ ਗਈ ਪੰਜਾਬ ਕੈਬਨਿਟ ਦੀ ਮੀਟਿੰਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
