ਰਿਸ਼ਤੇਦਾਰਾਂ ਦੇ ਘਰ ਦੀ ਰਾਖੀ ਕਰਨੀ ਪਈ ਮਹਿੰਗੀ, ਅਣਪਛਾਤਿਆਂ ਨੇ ਕੀਤਾ ਕਤਲ

06/30/2019 9:30:34 PM

ਲੋਹੀਆਂ ਖਾਸ (ਮਨਜੀਤ)— ਲੋਹੀਆਂ ਬਲਾਕ 'ਚ ਸਤਲੁਜ ਦਰਿਆ ਨੇੜੇ ਪੈਂਦੇ ਪਿੰਡ ਪਿੱਪਲੀ ਵਿਖੇ ਬੀਤੀ ਸ਼ਨੀਵਾਰ ਦੀ ਰਾਤ ਨੂੰ ਰਿਸ਼ੇਦਾਰੀ 'ਚ ਆਏ ਇਕ ਵਿਅਕਤੀ ਦਾ ਬੇਰਿਹਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਦਲਬੀਰ ਸਿੰਘ ਥਾਣਾ ਮੁਖੀ ਲੋਹੀਆਂ ਨੇ ਦੱਸਿਆ ਕਿ ਮ੍ਰਿਤਕ ਨਛੱਤਰ ਸਿੰਘ ਦੇ ਪੁੱਤਰ ਨਸੀਬ ਸਿੰਘ ਵਾਸੀ ਪਿੰਡ ਬਾਕਰਵਾਲ ਥਾਣਾ ਧਰਮਕੋਟ ਜ਼ਿਲਾ ਮੋਗਾ ਨੇ ਪੁਲਸ ਨੂੰ ਬਿਆਨ ਦਿੰਦੇ ਹੋਏ ਦੱਸਿਆ ਕਿ ਮੇਰੇ ਪਿਤਾ ਨੱਛਤਰ ਸਿੰਘ ਆਪਣੇ ਕੁੜਮਾਂ ਦੇ ਘਰ ਪਿੰਡ ਪਿੱਪਲੀ ਆਏ ਹੋਏ ਸੀ ਕਿ ਅੱਜ ਸਵੇਰੇ 7 ਵਜੇ ਦੇ ਕਰੀਬ ਲੁਧਿਆਣੇ ਵਿਆਹ ਦੇ ਸਮਾਗਮ 'ਚ ਗਈ ਭਰਜਾਈ ਨੇ ਫੋਨ ਕਰ ਕੇ ਦੱਸਿਆ ਕਿ ਪਿਤਾ ਨਛੱਤਰ ਸਿੰਘ ਦਾ ਕਤਲ ਹੋ ਗਿਆ।

ਵਿਆਹ ਗਏ ਕੁੜਮਾਂ ਦੇ ਘਰ ਰਾਖੀ ਲਈ ਆਇਆ ਸੀ ਨੱਛਤਰ ਸਿੰਘ
ਨਸੀਬ ਸਿੰਘ ਨੇ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਮੇਰਾ ਭਰਾ ਜਗਦੀਸ਼ ਸਿੰਘ ਪਿੰਡ ਪਿੱਪਲੀ ਨੱਛਤਰ ਸਿੰਘ ਪੁੱਤਰ ਤਾਰਾ ਸਿੰਘ ਦੇ ਘਰ ਵਿਆਹ ਹੋਇਆ ਹੈ, ਜਿਸ ਦੇ ਸਾਰੇ ਸਹੁਰਾ ਪਰਿਵਾਰ ਨੇ ਲੁਧਿਆਣੇ ਰਿਸ਼ਤੇਦਾਰੀ 'ਚ ਵਿਆਹ 'ਤੇ ਜਾਣਾ ਸੀ, ਜਿਸ ਕਰ ਕੇ ਮੇਰੇ ਪਿਤਾ ਨਛੱਤਰ ਸਿੰਘ ਨੂੰ ਆਪਣੇ ਘਰ ਪਿੰਡ ਪਿੱਪਲੀ ਵਿਖੇ ਘਰ ਦੀ ਰਾਖੀ ਲਈ ਸੱਦਿਆ ਸੀ। ਜਦ ਸਾਰਾ ਪਰਿਵਾਰ ਘਰੋਂ ਵਿਆਹ 'ਤੇ ਜਾ ਚੁੱਕਾ ਸੀ ਤਾਂ ਪਿੱਛੋਂ ਰਾਤ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਕਤਲ ਕਰ ਦਿੱਤਾ ਗਿਆ।

ਕਤਲ ਦੇ ਇਰਾਦੇ ਨਾਲ ਆਏ ਸੀ ਕਾਤਲ- ਐੱਸ. ਐੱਚ. ਓ. ਦਲਬੀਰ ਸਿੰਘ
ਥਾਣਾ ਮੁਖੀ ਦਲਬੀਰ ਸਿੰਘ ਨੇ ਦੱਸਿਆ ਘਟਣਾਂ ਸਥਾਨ 'ਤੇ ਮੁੱਢਲੀ ਤਫਤੀਸ਼ 'ਚ ਸਾਹਮਣੇ ਆਇਆ ਹੈ ਕਿ ਕਾਤਲ ਕਤਲ ਕਰਣ ਦੇ ਇਰਾਦੇ ਨਾਲ ਹੀ ਆਏ ਸਨ ਕਿਉਂਕਿ ਘਰ ਵਿੱਚ ਪਿਆ ਸਾਰਾ ਸਮਾਨ ਸਹੀ ਸਨਾਮਤ ਸੀ ਕਿਸੇ ਤਰਾਂ ਦਾ ਕੋਈ ਵੀ ਨੁਕਸਾਨ ਨਹੀਂ ਹੋਇਆ।

ਐੱਸ. ਪੀ. ਡੀ. ਤੇ ਡੀ. ਐੱਸ. ਪੀ . ਨੇ ਲਿਆ ਮੌਕੇ ਦਾ ਜਾਇਜ਼ਾ
ਰਾਜਵੀਰ ਸਿੰਘ ਬੋਪਾ ਰਾਏ ਐੱਸ.ਪੀ. ਡੀ. ਜਲੰਧਰ, ਲਖਵੀਰ ਸਿੰਘ ਡੀ. ਐੱਸ. ਪੀ. ਸ਼ਾਹਕੋਟ ਤੇ ਸੁਰਿੰਦਰ ਕੁਮਾਰ ਥਾਣਾ ਸ਼ਾਹਕੋਟ ਵੱਲੋਂ ਵੀ ਘਟਣਾ ਸਥਾਨ 'ਚੇ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿਆ ਜਿਨ੍ਹਾਂ ਨੇ ਦੱਸਿਆ ਕਿ ਕਾਤਲਾਂ ਵੱਲੋਂ ਬੜੀ ਹੀ ਬੇਰਿਹਮੀ ਨਾਲ ਕਤਲ ਕੀਤਾ ਗਿਆ ਪੁਲਸ ਜਲਦ ਹੀ ਸਾਰਾ ਮਾਮਲੇ ਦੀ ਤਫਤੀਸ਼ ਕਰਕੇ ਕਾਤਲਾਂ ਨੂੰ ਹਿਰਾਸਤ 'ਚ ਲੈ ਲਿਆ ਜਾਏਗਾ।
ਜਦਕਿ ਦੂਜੇ ਪਾਸੇ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਨਕੋਦਰ ਭੇਜ ਦਿੱਤਾ ਗਿਆ ਤੇ ਨਸੀਬ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ਼ ਕਰਕੇ ਮਾਮਲੇ ਦੀ ਤਫਤੀਸ਼ ਕਰਦਿਆਂ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਜਿਸ ਦੀ ਚੱਲਦਿਆਂ ਥਾਣਾ ਮੁਖੀ ਦਲਬੀਰ ਸਿੰਘ ਦੀ ਅਗਵਾਈ ਵਿੱਚ ਮ੍ਰਿਕਤ ਨੱਛਤਰ ਸਿੰਘ ਦੇ ਪਿੰਡ ਬਾਕਰਵਾਲ ਵਿਖੇ ਵੀ ਪੁਲਸ ਪਾਰਟੀ ਵੱਲੋਂ ਤਫਤੀਸ਼ ਕੀਤੀ ਗਈ ਤਾਂ ਕਿ ਕਾਤਲਾਂ ਨੂੰ ਜਲਦ ਕਾਬੂ ਕੀਤਾ ਜਾ ਸਕੇ


KamalJeet Singh

Content Editor

Related News