5 ਲੱਖ ਲੈ ਕੇ ਨਹੀ ਕਰਵਾਈ ਰਜਿਸਟਰੀ, 2 ਵਿਅਕਤੀਆਂ ਵਿਰੁੱਧ FIR ਦਰਜ
Monday, Nov 10, 2025 - 02:23 PM (IST)
ਲੁਧਿਆਣਾ (ਰਿਸ਼ੀ): ਡਵੀਜ਼ਨ ਨੰ. 6 ਦੀ ਪੁਲਸ ਨੇ ਪਲਾਟ ਦੇ ਸੌਦੇ ਲਈ ਧੋਖਾਦੇਹੀ ਨਾਲ 5 ਲੱਖ ਰੁਪਏ ਪਹਿਲਾਂ ਲੈਣ ਅਤੇ ਨਿਰਧਾਰਿਤ ਸਮੇਂ ਅੰਦਰ ਜਾਇਦਾਦ ਰਜਿਸਟਰਡ ਨਾ ਕਰਵਾਉਣ ਦੇ ਦੋਸ਼ ’ਚ 2 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਦੋਸ਼ੀਆਂ ਦੀ ਪਛਾਣ ਜਸਬੀਰ ਸਿੰਘ ਅਤੇ ਕੁਲਦੀਪ ਸਿੰਘ ਵਜੋਂ ਹੋਈ ਹੈ, ਜੋ ਕਿ ਨਿਊ ਮਾਡਲ ਟਾਊਨ ਦੇ ਰਹਿਣ ਵਾਲੇ ਹਨ।
ਇਹ ਖ਼ਬਰ ਵੀ ਪੜ੍ਹੋ - ਪੁੱਤ ਦੀ ਆਸ਼ਕੀ ਨੇ ਲੈ ਲਈ ਮਾਂ ਦੀ ਜਾਨ! ਪੰਜਾਬ 'ਚ ਵਾਪਰੀ ਰੂਹ ਕੰਬਾਊ ਘਟਨਾ
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਗਿੱਲ ਰੋਡ ਦੀ ਰਹਿਣ ਵਾਲੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਦੋਸ਼ੀ ਨੇ ਉਸ ਦੇ ਪਤੀ ਸਰਬਜੀਤ ਸਿੰਘ ਨਾਲ ਪਲਾਟ ਸੌਦੇ ਲਈ ਗੱਲਬਾਤ ਕੀਤੀ ਸੀ ਅਤੇ ਪੇਸ਼ਗੀ ਵਜੋਂ ਨਕਦੀ ਲਈ ਸੀ। ਹਾਲਾਂਕਿ ਉਨ੍ਹਾਂ ਨੇ ਨਾ ਤਾਂ ਪਲਾਟ ਰਜਿਸਟਰਡ ਕੀਤਾ ਅਤੇ ਨਾ ਹੀ ਪੈਸੇ ਵਾਪਸ ਕੀਤੇ। ਇਸ ਤੋਂ ਬਾਅਦ ਉਸ ਨੇ ਇਨਸਾਫ਼ ਦੀ ਮੰਗ ਕਰਦੇ ਹੋਏ ਪੁਲਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ।
