24 ਘੰਟੇ ''ਚ ਕਾਊਂਸਲ ਪ੍ਰਧਾਨ ਪ੍ਰਵੀਨ ਛਾਬੜਾ ਖਿਲਾਫ ਦੂਜਾ ਕੇਸ ਦਰਜ
Tuesday, Sep 19, 2017 - 11:25 AM (IST)

ਰਾਜਪੁਰਾ (ਨਿਰਦੋਸ਼, ਚਾਵਲਾ, ਸ.ਹ. ਕੇ. ਬੀ) — ਰਾਜਪੁਰਾ ਪੁਲਸ ਨੇ ਪਾਰਕਾਂ 'ਚ ਲੱਗੇ ਫਵਾਰਿਆਂ 'ਚ ਲੱਖਾਂ ਦਾ ਘਪਲਾ ਕਰਨ ਦੇ ਦੋਸ਼ 'ਚ ਕਾਊਂਸਲ ਪ੍ਰਧਾਨ ਪ੍ਰਵੀਨ ਛਾਬੜਾ, ਤਤਕਾਲੀਨ ਕਾਰਜਕਾਰੀ ਅਧਿਕਾਰੀਆਂ ਵਰਿੰਦਰ ਜੈਨ, ਏਕਮ ਕੰਸਟ੍ਰਕਸ਼ਨ ਦੇ ਵਰਿੰਦਰ ਵਾਲੀਆ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ 24 ਘੰਟੇ 'ਚ ਦੂਜਾ ਕੇਸ ਦਰਜ ਕਰਨ ਦੇ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਗੈਰ ਕਾਨੂੰਨੀ 'ਚ ਸੀਵਰੇਜ ਲਾਈਨ ਪਾ ਕੇ ਨਗਰ ਕਾਊਂਸਲ ਦੇ ਲੱਖਾਂ ਦੇ ਫੰਡ ਦਾ ਗਲਤ ਇਸਤੇਮਾਲ ਕਰਨ ਦੇ ਦੋਸ਼ਾਂ 'ਚ ਕਾਊਂਸਲ ਪ੍ਰਧਾਨ ਪ੍ਰਵੀਨ ਛਾਬੜਾ ਸਮੇਤ 3 ਦੋਸ਼ੀਆਂ ਦੇ ਖਿਲਾਫ ਕੇਸ ਦਰਜ ਕੀਤਾ ਜਾ ਚੁੱਕਾ ਹੈ।
ਰਾਜਪੁਰਾ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ 'ਚ ਐਡਵੋਕੇਟ ਅਭਿਨੈ ਓਬਰਾਇ ਨੇ ਦੱਸਿਆ ਕਿ ਨਗਰ ਕਾਊਂਸਲ ਵਲੋਂ ਸ਼ਹਿਰ ਦੇ 8 ਪਾਰਕਾਂ 'ਚ ਫਵਾਰੇ ਲਗਾਉਣ ਦਾ ਕੰਮ ਕੀਤਾ ਗਿਆ ਸੀ, ਜਿਸ 'ਚ ਇਕ ਫਵਾਰਾ ਆਈ. ਟੀ. ਆਈ ਦੇ ਕੋਲ ਲਗਾਇਆ ਦਰਸਾਇਆ ਗਿਆ ਸੀ, ਜੋ ਅਜੇ ਤਕ ਨਹੀਂ ਲਗਾਇਆ ਗਿਆ ਸੀ, ਜਿਸ 'ਚ ਇਕ ਫਵਾਰਾ ਆਈ. ਟੀ. ਆਈ. ਦੇ ਕੋਲ ਲਗਾਇਆ ਦਰਸਾਇਆ ਗਿਆ ਸੀ, ਜੋ ਅਜੇ ਤਕ ਨਹੀਂ ਲਗਾਇਆ ਗਿਆ। ਕਰੀਬ ਇਕ ਸਾਲ ਬਾਅਦ 29 ਅਗਸਤ 2019 ਨੂੰ ਆਈ. ਟੀ. ਆਈ. ਦੇ ਕੋਲ ਫਵਾਰੇ ਦਾ ਆਊਟ ਆਫ ਏਜੰਡਾ ਪਾ ਕੇ ਮੰਜੂਰੀ ਲਈ ਲੋਕਲ ਬਾਡੀਜ਼ ਡਾਇਰੈਕਟਰ ਦੇ ਕੋਲ ਭੇਜ ਦਿੱਤਾ ਗਿਆ, ਜਿਸ 'ਤੇ ਨਵੇਂ ਟੈਂਡਰ ਪਾਸ ਕਰਕੇ ਅਗਲੀ ਕਾਰਵਾਈ ਕਰਨ ਦਾ ਹੁਕਮ ਦਿੱਤਾ ਗਿਆ।
ਦੋਸ਼ ਦੇ ਮੁਤਾਬਕ ਕਾਊਂਸਲ ਪ੍ਰਧਾਨ ਪ੍ਰਵੀਨ ਛਾਬੜਾ, ਤਤਕਾਲੀਨ ਕਾਰਜਕਾਰੀ ਅਧਿਕਾਰੀ ਵਰਿੰਦਰ ਜੈਨ ਏਕਮ ਕੰਸਟਰਕਸ਼ਨ ਦੇ ਮਾਲਿਕ ਵਰਿੰਦਰ ਵਾਲੀਆ ਨੇ ਘਟੀਆ ਮਟੀਰੀਅਲ ਲਗਾ ਕੇ ਹੇਰਾ ਫੇਰੀ ਕਰ ਪਬਲਿਕ ਫੰਡ ਦੇ ਕਰੀਬ 59,54,511 ਰੁਪਏ ਦਾ ਘਪਲਾ ਕੀਤਾ ਹੈ। ਫਵਾਰਾ 'ਚ ਕੀਤੇ ਗਏ ਘਪਲੇ ਨੂੰ ਲੈ ਕੇ ਕੀਤੀ ਗਈ ਜਾਂਚ 'ਚ ਤਤਕਾਲੀਨ ਏ. ਐੱਮ. ਈ. ਮੁਕੇਸ਼ ਕੁਮਾਰ, ਐੱਮ. ਈ. ਪੁਰਸ਼ੋਤਮ ਕੁਮਾਰ. ਸਾਬਕਾ ਐੱਮ. ਈ. ਰਮੇਸ਼ ਕੁਮਾਰ ਤੇ ਜੇ. ਈ. ਅਮਿਤ ਕੁਮਾਰ ਨੂੰ ਕਲੀਨ ਚਿੱਟ ਦਿੱਤੀ ਗਈ ਹੈ।