ਐੱਸ. ਡੀ. ਓ. ਲਗਵਾਉਣ ਦਾ ਝਾਂਸਾ ਦੇ 9 ਲੱਖ ਠੱਗੇ

Saturday, Sep 09, 2017 - 12:52 PM (IST)

ਐੱਸ. ਡੀ. ਓ. ਲਗਵਾਉਣ ਦਾ ਝਾਂਸਾ ਦੇ 9 ਲੱਖ ਠੱਗੇ

ਅੰਮ੍ਰਿਤਸਰ (ਸੰਜੀਵ) — ਬਿਜਲੀ ਬੋਰਡ 'ਚ  ਐੱਸ. ਡੀ. ਓ. ਲਗਵਾਉਣ ਦਾ ਝਾਂਸਾ ਦੇ ਲੱਖਾਂ ਰੁਪਏ ਠੱਗਣ ਦੇ ਦੋਸ਼ 'ਚ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਵਰੁਣ ਕਪੂਰ ਨਿਵਾਸੀ ਛੇਹਰਟਾ ਵਿਰੁੱਧ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। 
ਜਸਵੰਤ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀ ਨੇ ਉਸ ਦੇ ਲੜਕੇ ਨੂੰ ਬਿਜਲੀ ਬੋਰਡ 'ਚ ਐੱਸ. ਡੀ. ਓ. ਲਗਵਾਉਣ ਦਾ ਝਾਂਸਾ ਦਿੱਤਾ ਤੇ ਉਸ ਤੋਂ 9 ਲੱਖ ਰੁਪਏ ਦੀ ਰਕਮ ਵਸੂਲੀ ਤੇ ਬਾਅਦ 'ਚ ਨਾ ਤਾਂ ਦੋਸ਼ੀ ਨੇ ਉਕਤ ਲੜਕੇ ਨੂੰ ਅਹੁਦਾ ਦਿਲਵਾਇਆ ਤੇ ਨਾ ਹੀ ਰਕਮ ਵਾਪਸ ਕੀਤੀ।


Related News