ਦਾਜ ਮੰਗਣ ਵਾਲੇ ਪਤੀ ਵਿਰੁੱਧ ਕੇਸ ਦਰਜ

Monday, Aug 21, 2017 - 01:04 AM (IST)

ਦਾਜ ਮੰਗਣ ਵਾਲੇ ਪਤੀ ਵਿਰੁੱਧ ਕੇਸ ਦਰਜ

ਬਟਾਲਾ,   (ਸੈਂਡੀ, ਬੇਰੀ)-  ਥਾਣਾ ਸ੍ਰੀ ਹਰਗੋਬਿੰਦਪੁਰ ਦੀ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਜੋਗਿੰਦਰ ਕੌਰ ਪਤਨੀ ਅਮਰੀਕ ਸਿੰਘ ਵਾਸੀ ਪਿੰਡ ਔਲਖ ਖੁਰਦ ਨੇ ਲਿਖਵਾਇਆ ਹੈ ਕਿ ਉਸ ਨੇ ਆਪਣੀ ਵੱਡੀ ਭੈਣ ਦੀ ਬੇਟੀ ਦਾ ਵਿਆਹ ਬਲਜੀਤ ਸਿੰਘ ਪੁੱਤਰ ਧਰਮਾ ਸਿੰਘ ਵਾਸੀ ਕਮੋਨੰਗਲ ਦੇ ਨਾਲ ਕਰਵਾਇਆ ਸੀ ਅਤੇ ਵਿਆਹ ਸਮੇਂ ਆਪਣੀ ਹੈਸੀਅਤ ਤੋਂ ਕਿਤੇ ਵੱਧ ਦਾਜ ਦਾ ਸਾਰਾ ਸਾਮਾਨ ਦਿੱਤਾ ਸੀ ਪਰ ਬਲਜੀਤ ਸਿੰਘ ਫਿਰ ਵੀ ਉਸ ਦੀ ਭਣੇਵੀ ਤੋਂ ਦਾਜ ਦੀ ਮੰਗ ਕਰਨ ਦੇ ਨਾਲ-ਨਾਲ ਕੁੱਟਮਾਰ ਕਰਦਾ ਰਹਿੰਦਾ ਸੀ ਅਤੇ ਬਾਅਦ ਵਿਚ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। 
ਉਕਤ ਮਾਮਲੇ ਸਬੰਧੀ ਐੱਸ. ਆਈ. ਸਰਦੂਲ ਸਿੰਘ ਨੇ ਕਾਰਵਾਈ ਕਰਦੇ ਹੋਏ ਥਾਣਾ ਸ੍ਰੀ ਹਰਗੋਬਿੰਦਪੁਰ ਵਿਚ ਬਲਜੀਤ ਸਿੰਘ ਦੇ ਵਿਰੁੱਧ ਜੋਗਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਦਿੱਤਾ ਹੈ।


Related News