ਕਾਰ ਦੇ ਸੌਦੇ ''ਚ ਧੋਖਾਦੇਹੀ ਕਰਨ ਵਾਲਿਆਂ ''ਤੇ ਕੇਸ ਦਰਜ
Friday, Dec 22, 2017 - 02:01 AM (IST)
ਸ਼ੇਰਪੁਰ, (ਅਨੀਸ਼)- ਪੈਸੇ ਲੈ ਕੇ ਕਾਰ ਨਾ ਦੇਣ ਦੇ ਦੋਸ਼ 'ਚ 2 ਵਿਅਕਤੀਆਂ ਖਿਲਾਫ ਥਾਣਾ ਸ਼ੇਰਪੁਰ ਵਿਖੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਥਾਣਾ ਸ਼ੇਰਪੁਰ ਦੇ ਪੁਲਸ ਮੁਖੀ ਹਰਸੰਦੀਪ ਸਿੰਘ ਗਿੱਲ ਨੇ ਦੱਸਿਆ ਕਿ ਜਗਦੇਵ ਸਿੰਘ ਪੁੱਤਰ ਭਾਨ ਸਿੰਘ ਵਾਸੀ ਸਲੇਮਪੁਰ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਅਨੁਸਾਰ ਰਾਜ ਕੁਮਾਰ ਅਰੋੜਾ ਪੁੱਤਰ ਕੁਲਭੂਸ਼ਣ ਕੁਮਾਰ ਵਾਸੀ ਲੁਧਿਆਣਾ ਨੇ ਵੇਚਣ ਲਈ ਮੁਨੀਸ਼ ਕੁਮਾਰ ਪੁੱਤਰ ਪ੍ਰੇਮ ਪ੍ਰਕਾਸ਼ ਵਾਸੀ ਪੱਖੋਵਾਲ ਰੋਡ ਲੁਧਿਆਣਾ ਦੀ ਕਰੇਟਾ ਕਾਰ ਦਿਖਾਈ, ਜਿਸ ਦਾ ਮੁੱਲ 4 ਲੱਖ 40 ਹਜ਼ਾਰ ਰੁਪਏ ਤੈਅ ਕੀਤਾ ਗਿਆ। ਜਗਦੇਵ ਸਿੰਘ ਨੇ ਆਪਣੇ ਮਾਪਿਆਂ ਦੇ ਬੈਂਕ ਖਾਤਿਆਂ 'ਚੋਂ ਮੁਨੀਸ਼ ਕੁਮਾਰ ਦੇ ਬੈਂਕ ਖਾਤੇ 'ਚ 4 ਲੱਖ ਰੁਪਏ ਜਮ੍ਹਾ ਕਰ ਦਿੱਤੇ, ਜਦਕਿ 40 ਹਜ਼ਾਰ ਰੁਪਏ ਰਹਿੰਦੇ ਸਨ।
ਮੁਨੀਸ਼ ਕੁਮਾਰ ਤੇ ਰਾਜ ਕੁਮਾਰ ਜਗਦੇਵ ਸਿੰਘ ਨੂੰ ਕਾਰ ਦੇਣ ਤੋਂ ਟਾਲ-ਮਟੋਲ ਕਰਨ ਲੱਗ ਪਏ ਤੇ 4 ਲੱਖ ਰੁਪਏ ਵੀ ਵਾਪਸ ਨਹੀਂ ਕੀਤੇ। ਥਾਣਾ ਮੁਖੀ ਨੇ ਦੱਸਿਆ ਕਿ ਉਕਤ ਦੋਵੇਂ ਵਿਅਕਤੀਆਂ ਖਿਲਾਫ ਧੋਖਾਦੇਹੀ ਦਾ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
