ਨਾਬਾਲਗਾ ਨੂੰ ਵਰਗਲਾ ਕੇ ਲਿਜਾਣ ਵਾਲੇ ਖਿਲਾਫ ਕੇਸ ਦਰਜ

Monday, Jun 11, 2018 - 06:25 AM (IST)

ਨਾਬਾਲਗਾ ਨੂੰ ਵਰਗਲਾ ਕੇ ਲਿਜਾਣ ਵਾਲੇ ਖਿਲਾਫ ਕੇਸ ਦਰਜ

ਢਿਲਵਾਂ, (ਜ. ਬ.)– ਅੱਜ ਢਿਲਵਾਂ ਪੁਲਸ ਦੁਆਰਾ ਨਾਬਾਲਗ ਲੜਕੀ ਨੂੰ ਵਰਗਲਾ ਕੇ ਘਰੋਂ ਭਜਾਉਣ ਦੇ ਦੋਸ਼ ਹੇਠ ਹਰਵਿੰਦਰ ਸਿੰਘ ਉਰਫ਼ ਵਰਿੰਦਰ ਸਿੰਘ ਪੁੱਤਰ ਸ਼ੀਤਲ ਸਿੰਘ ਵਾਸੀ ਪਿੰਡ ਮਾਣਕ ਥਾਣਾ ਲੋਹੀਆਂ, ਜ਼ਿਲਾ ਜਲੰਧਰ, ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਜਾਣਕਾਰੀ ਦਿੰਦਿਆਂ ਥਾਣਾ ਮੁਖੀ ਢਿਲਵਾਂ ਭੂਸ਼ਨ ਸੇਖੜੀ ਨੇ ਦੱਸਿਆ ਕਿ ਏ. ਐੱਸ. ਆਈ. ਹਰਵੰਤ ਸਿੰਘ ਦੁਆਰਾ ਪੁਲਸ ਪਾਰਟੀ ਨੇ ਨਾਕਾਬੰਦੀ ਕੀਤੀ ਹੋਈ ਸੀ, ਜਿਸ ਤਹਿਤ ਉਕਤ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ । ਜਿਸ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ।


Related News