25 ਕਰੋੜ ਦੇ ਅੰਕੜੇ ’ਤੇ ਪੁੱਜਾ ਪ੍ਰਾਪਰਟੀ ਟੈਕਸ ਵਿਭਾਗ, ਰਿਕਵਰੀ ਨੇ ਤੋੜਿਆ ਪਿਛਲੇ ਸਾਲਾਂ ਦਾ ਰਿਕਾਰਡ
Saturday, Oct 01, 2022 - 01:24 PM (IST)
ਅੰਮ੍ਰਿਤਸਰ (ਰਮਨ)- ਨਗਰ ਨਿਗਮ ਕਮਿਸ਼ਨਰ ਕੁਮਾਰ ਸੌਰਭ ਰਾਜ, ਜੁਆਇੰਟ ਕਮਿਸ਼ਨਰ ਹਰਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਨੋਡਲ ਅਫ਼ਸਰ ਦਲਜੀਤ ਸਿੰਘ ਦੀ ਅਗਵਾਈ ਵਿਚ ਪ੍ਰਾਪਰਟੀ ਟੈਕਸ ਦੀਆਂ ਜ਼ੋਨਲ ਟੀਮਾਂ ਨੇ ਰਿਕਾਰਡ ਤੋੜ ਪ੍ਰਾਪਰਟੀ ਟੈਕਸ ਰਿਕਵਰੀ ਕੀਤੀ। ਸ਼ਹਿਰ ਦੀਆਂ ਪੰਜ ਜ਼ੋਨਲ ਟੀਮਾਂ ਨੇ ਆਪੋ-ਆਪਣੇ ਇਲਾਕਿਆਂ ਵਿਚ ਰਿਕਵਰੀ ਨੂੰ ਲੈ ਕੇ ਦਮ-ਖਮ ਦਿਖਾਇਆ, ਜਿਸ ਦਾ ਨਤੀਜਾ ਅੰਕੜਾ 25 ਕਰੋੜ ਕੋਲ ਪੁੱਜਿਆ। ਜੇਕਰ ਸਾਲ 2021-22 ਦੀ ਗੱਲ ਕਰੀਏ ਤਾਂ ਸਾਰੇ ਸਾਲ ਵਿਚ ਪ੍ਰਾਪਰਟੀ ਟੈਕਸ ਵਿਭਾਗ ਵੱਲੋਂ 27 ਕਰੋੜ ਕੋਲ ਰਿਕਵਰੀ ਕੀਤੀ ਸੀ ਪਰ ਇਸ ਵਾਰ 30 ਸਤੰਬਰ ਤਕ 25 ਕਰੋੜ ਕੋਲ ਪ੍ਰਾਪਰਟੀ ਟੈਕਸ ਵਿਭਾਗ ਪੁੱਜ ਚੁੱਕਿਆ ਹੈ। ਪ੍ਰਾਪਰਟੀ ਟੈਕਸ ਵਿਭਾਗ ਦੇ ਕੰਮ ਤੋਂ ਖੁਸ਼ ਹੋ ਕੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਸਾਰੇ ਵਿਭਾਗ ਨੂੰ ਸ਼ਾਬਾਸ਼ੀ ਦਿੱਤੀ।
ਪੜ੍ਹੋ ਇਹ ਵੀ ਖ਼ਬਰ : ਤਰਨਤਾਰਨ ਦੇ ਝਬਾਲ ’ਚ ਚੜ੍ਹਦੀ ਸਵੇਰ ਵਾਪਰੀ ਵਾਰਦਾਤ: ਪੁੱਤ ਨੇ ਪਿਓ ਦਾ ਗੋਲੀ ਮਾਰ ਕੀਤਾ ਕਤਲ
ਜੁਆਇੰਟ ਕਮਿਸ਼ਨਰ ਖੁਦ ਉਤਰੇ ਸੜਕਾਂ ’ਤੇ
ਸਰਕਾਰ ਵਲੋਂ ਦਿੱਤੀ ਗਈ 10 ਫ਼ੀਸਦੀ ਦੀ ਛੂਟ ਦੇ ਅਖੀਰਲੇ ਦਿਨ ਜਿੱਥੇ ਸ਼ਹਿਰ ਵਾਸੀਆਂ ਨੇ ਪ੍ਰਾਪਰਟੀ ਟੈਕਸ ਭਰਨ ਵਿਚ ਰੁਚੀ ਦਿਖਾਈ, ਉਥੇ ਹੀ ਜੁਆਇੰਟ ਕਮਿਸ਼ਨਰ ਹਰਦੀਪ ਸਿੰਘ, ਨੋਡਲ ਅਫ਼ਸਰ ਸੈਕਟਰੀ ਦਲਜੀਤ ਸਿੰਘ, ਸੁਪਰਡੈਂਟ ਦਵਿੰਦਰ ਬੱਬਰ ਖ਼ੁਦ ਸੜਕਾਂ ’ਤੇ ਉਤਰੇ ਅਤੇ ਉਨ੍ਹਾਂ ਨੇ ਟ੍ਰਿਲੀਅਮ ਮਾਲ ਦੀ 1.70 ਕਰੋੜ ਦੀ ਰਕਮ ਲਈ।
ਸਰਵਰ ਫਿਰ ਹੋਇਆ ਡਾਊਨ
ਸਤੰਬਰ ਮਹੀਨੇ ਵਿਚ ਪ੍ਰਾਪਰਟੀ ਟੈਕਸ ਵਿਭਾਗ ਨੂੰ ਸਰਵਰ ਨੇ ਕਾਫ਼ੀ ਪ੍ਰੇਸ਼ਾਨ ਕੀਤਾ। ਅਖੀਰਲੇ ਦਿਨ ਜਿੱਥੇ ਲੋਕੀਂ ਟੈਕਸ ਭਰਨ ਲਈ ਲਾਈਨਾਂ ’ਚ ਖੜ੍ਹੇ ਰਹੇ ਉੱਥੇ ਸਰਵਰ ਕਈ ਘੰਟੇ ਡਾਊਨ ਰਿਹਾ। ਵਿਭਾਗ ਨੂੰ ਜਿੱਥੇ ਟੈਕਸ ਨੂੰ ਲੈ ਕੇ ਸੜਕਾਂ ’ਤੇ ਉਤਰਨਾ ਪੈਂਦਾ ਹੈ, ਉੱਥੇ ਹੀ ਟੈਕਸ ਜਮ੍ਹਾ ਕਰਨ ਵੇਲੇ ਸਰਵਰ ਨੂੰ ਲੈ ਕੇ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕੈਸ਼ ਕਾਊਂਟਰਾਂ ’ਤੇ ਲੋਕਾਂ ਨੂੰ ਜਿੱਥੇ ਖੜ੍ਹਾ ਹੋਣਾ ਪਿਆ, ਉੱਥੇ ਟੈਕਸ ਭਰਨ ਵਾਲੇ ਮੁਲਾਜ਼ਮ ਵੀ ਕਾਫੀ ਪ੍ਰਸ਼ਾਨ ਹੁੰਦੇ ਰਹੇ। ਜੇਕਰ ਸਰਵਰ ਡਾਊਨ ਨਾ ਹੁੰਦਾ ਤਾਂ ਪ੍ਰਾਪਰਟੀ ਟੈਕਸ 25 ਕਰੋੜ ਦਾ ਅੰਕੜਾ ਪਾਰ ਕਰ ਜਾਣਾ ਸੀ। ਸੀ.ਐੱਫ.ਸੀ ਦੇ ਕਰਮਚਾਰੀ ਦੇਰ ਰਾਤ ਤੱਕ ਰਣਜੀਤ ਐਵੇਨਿਊ ਦਫ਼ਤਰ ਵਿਚ ਪ੍ਰਾਪਰਟੀ ਟੈਕਸ ਭਰਨ ਨੂੰ ਲੱਗ ਰਹੇ, ਉੱਥੇ ਹੀ ਨਗਰ ਨਿਗਮ ਦਾ ਸਟਾਫ਼ ਅਤੇ ਖੁਦ ਨੋਡਲ ਅਫ਼ਸਰ ਦਲਜੀਤ ਮੌਜੂਦ ਸਨ।
ਪੜ੍ਹੋ ਇਹ ਵੀ ਖ਼ਬਰ : ਪੱਟੀ ’ਚ ਰੂਹ ਕੰਬਾਊ ਵਾਰਦਾਤ: ਰਿਸ਼ਤੇਦਾਰੀ 'ਚ ਗਏ 2 ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਕੀ ਕਹਿਣਾ ਹੈ ਨੋਡਲ ਅਫ਼ਸਰ ਦਾ?
ਨੋਡਲ ਅਫ਼ਸਰ ਅਤੇ ਸੈਕਟਰੀ ਦਲਜੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਕਮਿਸ਼ਨਰ ਅਤੇ ਜੁਆਇੰਟ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਪ੍ਰਾਪਰਟੀ ਟੈਕਸ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਪੂਰੇ ਉਤਸ਼ਾਹ ਨਾਲ ਕੰਮ ਕੀਤਾ, ਜਿਸ ਦੇ ਸਿੱਟੇ ਵਜੋਂ 24.81 ਕਰੋੜ ਦਾ ਅੰਕੜਾ ਅਤੇ 72 ਹਜ਼ਾਰ ਲੋਕਾਂ ਨੇ ਪੀ. ਟੀ. ਆਈ. ਭਰੀ। ਉਨ੍ਹਾਂ ਕਿਹਾ ਕਿ ਇਸ ਵਾਰ ਲੋਕ ਵੀ ਜਾਗਰੂਕ ਹੋਏ ਹਨ। ਅਕਤੂਬਰ ਮਹੀਨੇ ਤੋਂ ਸੀਲਿੰਗ ਅਭਿਆਨ ਚਲਾਇਆ ਜਾਏਗਾ ਅਤੇ ਜਿਨ੍ਹਾਂ ਲੋਕਾਂ ਨੇ ਅਜੇ ਤਕ 2013 ਤੋਂ ਲੈ ਕੇ ਪ੍ਰਾਪਰਟੀ ਟੈਕਸ ਨਹੀਂ ਭਰਿਆ ਜਾਂ ਕਈ ਲੋਕ ਪਿਛਲੇ ਕੁਝ ਸਾਲਾਂ ਦਾ ਟੈਕਸ ਨਹੀਂ ਭਰ ਰਹੇ, ਉਨ੍ਹਾਂ ਦੇ ਅਦਾਰੇ ਸੀਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕਿਸੇ ਰਾਜਨੀਤਿਕ ਦਬਾਅ ਦੇ ਹੇਠ ਟੀਮ ਨਹੀਂ ਆਵੇਗੀ, ਅਧਿਕਾਰੀਆਂ ਵੱਲੋਂ ਸਖ਼ਤ ਹਿਦਾਇਤਾਂ ਹਨ ਕਿ ਪ੍ਰਾਪਰਟੀ ਟੈਕਸ ਰਿਕਵਰੀ ਨੂੰ ਲੈ ਕੇ ਕੋਈ ਸਿਫਾਰਸ਼ ਨਹੀਂ ਚੱਲੇਗੀ।
ਪੜ੍ਹੋ ਇਹ ਵੀ ਖ਼ਬਰ : ਅੰਮ੍ਰਿਤਸਰ ਮਗਰੋਂ ਭਿੱਖੀਵਿੰਡ ਦੇ ਸਕੂਲ ਨੇੜਿਓਂ ਮਿਲੀ ਨਸ਼ੇ 'ਚ ਧੁੱਤ ਕੁੜੀ, ਬਾਂਹ ’ਤੇ ਸਨ ਟੀਕੇ ਦੇ ਨਿਸ਼ਾਨ