ਲਾਪਤਾ ਔਰਤ ਦੀ ਲਾਸ਼ ਬਰਾਮਦ

Wednesday, Sep 13, 2017 - 02:47 AM (IST)

ਲਾਪਤਾ ਔਰਤ ਦੀ ਲਾਸ਼ ਬਰਾਮਦ

ਬਠਿੰਡਾ,  (ਸੁਖਵਿੰਦਰ)-  ਸਹਾਰਾ ਜਨ ਸੇਵਾ ਵੱਲੋਂ ਨਹਿਰ 'ਚੋਂ ਇਕ ਲਾਸ਼ ਬਰਾਮਦ ਕੀਤੀ ਗਈ ਹੈ ਜੋ ਬੀਤੇ ਕਈ ਦਿਨਾਂ ਤੋਂ ਘਰੋਂ ਲਾਪਤਾ ਸੀ। 
ਜਾਣਕਾਰੀ ਅਨੁਸਾਰ ਕੋਟਭਾਈ ਰਜਬਾਹੇ 'ਚੋਂ ਔਰਤ ਦੀ ਲਾਸ਼ ਸਬੰਧੀ ਸੂਚਨਾ ਮਿਲਣ 'ਤੇ ਸਹਾਰਾ ਲਾਈਫ਼ ਸੇਵਿੰਗ ਬਿਗ੍ਰੇਡ ਦੇ ਵਰਕਰ ਵਿਸ਼ੂ ਰਾਜਪੂਤ, ਵਿੱਕੀ ਕੁਮਾਰ ਐਂਬੂਲੈਂਸ ਸਮੇਤ ਰਜਬਾਹੇ 'ਤੇ ਪਹੁੰਚੇ ਤੇ ਜੀ. ਆਰ. ਪੀ. ਨੂੰ ਸੂਚਿਤ ਕੀਤਾ। ਪੁਲਸ ਦੀ ਮੌਜੂਦਗੀ 'ਚ ਸੰਸਥਾ ਵਰਕਰਾਂ ਵੱਲੋਂ ਔਰਤ ਦੀ ਲਾਸ਼ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਮ੍ਰਿਤਕ ਔਰਤ ਦੀ ਸ਼ਨਾਖ਼ਤ ਜਸਵੀਰ ਕੌਰ ਵਾਸੀ ਗੁਰੂ ਕੀ ਢਾਬ ਵਜੋਂ ਹੋਈ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਉਕਤ ਔਰਤ ਬੀਤੇ ਕੁਝ ਦਿਨਾਂ ਤੋਂ ਲਾਪਤਾ ਸੀ। ਫਿਲਹਾਲ ਪੁਲਸ ਵੱਲੋਂ ਹੋਰ ਪੜਤਾਲ ਕੀਤੀ ਜਾ ਰਹੀ ਹੈ।


Related News