ਕੈਦੀ ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ, ਪਤੀ ਪਤਨੀ ''ਤੇ ਕੇਸ ਦਰਜ
Thursday, Sep 21, 2017 - 03:36 PM (IST)
ਸੰਗਰੂਰ (ਵਿਵੇਕ ਸਿੰਧਵਾਨੀ, ਗੋਇਲ) — ਪੇਸ਼ੀ ਭੁਗਤ ਕੇ ਜੇਲ ਵਾਪਸ ਪਰਤੇ ਕੈਦੀ ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਣ 'ਤੇ ਕੈਦੀ ਤੇ ਉਸ ਦੀ ਪਤਨੀ ਵਿਰੁੱਧ ਥਾਣਾ ਸਿਟੀ ਸੰਗਰੂਰ 'ਚ ਮੁਕਦਮਾ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਕੈਦੀ ਰੁਪਿੰਦਰਜੀਤ ਸਿੰਘ ਉਰਫ ਰੋਬਿਨ ਪੁੱਤਰ ਵਰਿੰਦਰਜੀਤ ਸਿੰਘ ਵਾਸੀ ਧੂਰੀ ਮਾਣਯੋਗ ਅਦਾਲਤ ਧੂਰੀ 'ਚ ਪੇਸ਼ੀ 'ਤੇ ਗਿਆ ਸੀ।
ਜੇਲ 'ਚ ਵਾਪਸ ਆਉਣ 'ਤੇ ਜਦ ਜਗਦੀਸ਼ ਸਿੰਘ ਨੇ ਰਾਜਿੰਦਰ ਸਿੰਘ ਦੀ ਹਾਜ਼ਰੀ 'ਚ ਉਸ ਦੀ ਤਲਾਸ਼ੀ ਲਈ ਤਾਂ ਕੈਦੀ ਦੀ ਪੈਂਟ ਦੀ ਜੇਬ 'ਚੋਂ 26 ਨਸ਼ੀਲੀਆਂ ਗੋਲੀਆਂ 20 ਰੁਪਏ ਦੇ ਨੋਟ 'ਚ ਲਪੇਟੀਆਂ ਹੋਈਆਂ ਮਿਲੀਆਂ। ਜਦ ਕੈਦੀ ਨੂੰ ਇਨ੍ਹਾਂ ਗੋਲੀਆਂ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਇਹ ਗੋਲੀਆਂ ਮੈਨੂੰ ਮੇਰੀ ਪਤਨੀ ਦੇ ਕੇ ਗਈ ਹੈ। ਪੁਲਸ ਨੇ ਉਕਤ ਦੋਸ਼ੀ 'ਤੇ ਮੁਕਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
