ਸਤਲੁਜ ਦਰਿਆ ''ਚੋਂ ਲਾਸ਼ ਬਰਾਮਦ
Thursday, Aug 24, 2017 - 02:09 AM (IST)
ਰਾਹੋਂ, (ਪ੍ਰਭਾਕਰ)- ਸਤਲੁਜ ਦਰਿਆ ਪਿੰਡ ਧੈਂਗੜਪੁਰ 'ਚੋਂ 55 ਸਾਲਾ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਰਾਹੋਂ ਦੇ ਏ. ਐੱਸ. ਆਈ. ਹੁਸਨ ਲਾਲ ਨੇ ਦੱਸਿਆ ਕਿ ਪਿੰਡ ਧੈਂਗੜਪੁਰ ਤੋਂ ਫੋਨ 'ਤੇ ਸੂਚਨਾ ਮਿਲੀ ਕਿ ਸਤਲੁਜ ਦਰਿਆ ਪਿੰਡ ਧੈਂਗੜਪੁਰ ਕੋਲ ਇਕ 55 ਸਾਲ ਦੇ ਵਿਅਕਤੀ ਦੀ ਲਾਸ਼, ਜੋ ਗਲੀ-ਸੜੀ ਹੈ, ਤੈਰ ਰਹੀ ਹੈ। ਸੂਚਨਾ ਮਿਲਦਿਆਂ ਹੀ ਏ. ਐੱਸ. ਆਈ. ਹੁਸਨ ਲਾਲ ਤੇ ਹੈੱਡ ਕਾਂਸਟੇਬਲ ਅਮਰਜੀਤ ਸਿੰਘ ਮੌਕੇ 'ਤੇ ਪੁੱਜੇ ਤੇ ਲਾਸ਼ ਬਾਹਰ ਕਢਵਾਈ। ਇਹ ਵਿਅਕਤੀ ਸਰਦਾਰ ਸੀ, ਜਿਸ ਨੇ ਕਰੀਮ ਰੰਗ ਦਾ ਸਫਾਰੀ ਸੂਟ ਪਾਇਆ ਹੋਇਆ ਸੀ। ਲਾਸ਼ ਨਵਾਂਸ਼ਹਿਰ ਦੇ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਪਛਾਣ ਲਈ 72 ਘੰਟਿਆਂ ਲਈ ਰੱਖੀ ਗਈ ਹੈ।
