ਕਲੈਕਟਰ ਰੇਟ ’ਚ ਵਾਧੇ ਨੂੰ ਲੈ ਕੇ ਡੀ. ਸੀ. ਦੇ ਸਾਹਮਣੇ ਵਿਰੋਧ ਦਰਜ ਕਰਵਾਉਣਗੇ ਰੀਅਲ ਅਸਟੇਟ ਕਾਰੋਬਾਰੀ
Thursday, Oct 30, 2025 - 10:15 AM (IST)
ਲੁਧਿਆਣਾ (ਹਿਤੇਸ਼) : ਕਲੈਕਟਰ ਰੇਟ ਵਿਚ ਹੋਏ ਭਾਰੀ ਵਾਧੇ ਨੂੰ ਲੈ ਕੇ ਰੀਅਲ ਅਸਟੇਟ ਕਾਰੋਬਾਰੀ ਵੀਰਵਾਰ ਨੂੰ ਡੀ. ਸੀ. ਦੇ ਸਾਹਮਣੇ ਵਿਰੋਧ ਦਰਜ ਕਰਵਾਉਣਗੇ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਰੀਅਲ ਅਸਟੇਟ ਇੰਟਰਪ੍ਰਨਿਉਨਰ ਐਸੋਸੀਏਸ਼ਨ ਦੇ ਮੈਂਬਰ ਗੁਰਵਿੰਦਰ ਸਿੰਘ ਗੋਰਖੀ, ਸੁਖਪਾਲ ਸਿੰਘ, ਭੁਪਿੰਦਰ ਸਿੰਘ, ਸੁਰਿੰਦਰ ਸ਼ਰਮਾ, ਹਰਪ੍ਰੀਤ ਸਿੰਘ ਸੋਨੂ ਨੇ ਕਿਹਾ ਕਿ ਪਹਿਲਾਂ ਹੀ ਐੱਨ. ਓ. ਸੀ. ਬੰਦ ਹੋਣ ਅਤੇ ਨਵੇਂ ਪ੍ਰਾਜੈਕਟ ਪਾਸ ਕਰਨ ਲਈ ਭਾਰੀ ਭਰਕਮ ਫੀਸ ਦੀ ਵਜ੍ਹਾ ਨਾਲ ਰੀਅਲ ਅਸਟੇਟ ਸੈਕਟਰ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਇਹ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਿ 1 ਸਾਲ ਵਿਚ 2 ਵਾਰ ਕਲੈਕਟਰ ਰੇਟਾਂ ਵਿਚ ਭਾਰੀ ਵਾਧਾ ਹੋਇਆ ਹੈ, ਜੋ ਫੈਸਲਾ ਗਰਾਊਂਡ ਦੇ ਹਾਲਾਤ ਦੇ ਉਲਟ ਹੈ, ਜਿਸ ਨਾਲ ਰੀਅਲ ਅਸਟੇਟ ਦਾ ਕੰਮ ਬੁਰੀ ਤਰ੍ਹਾਂ ਨਾਲ ਠੱਪ ਹੋ ਜਾਵੇਗਾ, ਜਿਸ ਨੂੰ ਲੈ ਕੇ ਵੀਰਵਾਰ ਨੂੰ ਐਸੋਸੀਏਸ਼ਨ ਦੇ ਮੈਂਬਰ ਡੀ. ਸੀ. ਆਫਿਸ ਵਿਚ ਵਿਰੋਧ ਦਰਜ ਕਰਵਾਉਣਗੇ ਅਤੇ ਕਲੈਕਟਰ ਰੇਟ ਵਾਧੇ ਨੂੰ ਰਿਵਿਊ ਕਰਨ ਦੀ ਮੰਗ ਕੀਤੀ ਜਾਵੇਗੀ।
ਇਹ ਵੀ ਪੜ੍ਹੋ : CM ਮਾਨ ਨੇ ਆਰ. ਟੀ. ਓ. ਦਫ਼ਤਰ ਨੂੰ ਲਗਾ ਦਿੱਤਾ ਤਾਲ਼ਾ, ਕੀਤਾ ਵੱਡਾ ਐਲਾਨ
ਅੱਜ ਗਲਾਡਾ ’ਚ ਹੋਵੇਗੀ ਸਰਕਾਰ ਵੱਲੋਂ ਬਣਾਈ ਗਈ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ
ਸਰਕਾਰ ਵਲੋਂ ਰੀਅਲ ਅਸਟੇਟ ਸੈਕਟਰ ਨੂੰ ਰਾਹਤ ਦੇਣ ਦੇ ਨਾਂ ’ਤੇ ਬਣਾਈ ਗਈ ਅਡਵਾਈਜ਼ਰੀ ਕਮੇਟੀ ਦੀ ਮੀਟਿੰਗ ਚੰਡੀਗੜ੍ਹ ਤੋਂ ਬਾਅਦ ਹੁਣ ਲੁਧਿਆਣਾ ਵਿਚ ਹੋਣ ਜਾ ਰਹੀ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਰੁਪਿੰਦਰ ਸਿੰਘ ਚਾਵਲਾ, ਸੁਖਦੇਵ ਸਿੰਘ ਏ. ਜੀ. ਆਈ. ਅਤੇ ਮਹਿੰਦਰਪਾਲ ਗੋਇਲ ਨੇ ਦੱਸਿਆ ਕਿ ਸਰਕਾਰ ਵਲੋਂ ਕਮੇਟੀ ਦਾ ਗਠਨ ਕੀਤਾ ਗਿਆ ਹੈ, ਉਸ ਦਾ ਉਦੇਸ਼ ਰੀਅਲ ਅਸਟੇਟ ਸੈਕਟਰ ਦੀ ਗ੍ਰੋਥ ਲਈ ਸੁਝਾਅ ਦੇਣਾ ਹੈ। ਇਸ ਮੁੱਦੇ ’ਤੇ ਪਹਿਲੀ ਮੀਟਿੰਗ ਪਿਛਲੇ ਦਿਨੀਂ ਚੰਡੀਗੜ੍ਹ ’ਚ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਮੁੰਡੀਆਂ ਦੀ ਅਗਵਾਈ ਵਿਚ ਹੋਈ ਸੀ। ਇਸ ਦੌਰਾਨ ਫੈਸਲੇ ਮੁਤਾਬਕ ਰੀਅਲ ਅਸਟੇਟ ਸੇਕਟਰ ਕਾਰੋਬਾਰੀਆਂ ਤੋਂ ਫੀਡਬੈਕ ਲੈਣ ਲਈ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਿਚ ਵੀ ਮੀਟਿੰਗ ਕੀਤੀ ਜਾਵੇਗੀ। ਇਨ੍ਹਾਂ ’ਚੋਂ ਲੁਧਿਆਣਾ ਦੀ ਮੀਟਿੰਗ ਵੀਰਵਾਰ ਨੂੰ ਗਲਾਡਾ ਆਫਿਸ ਵਿਚ ਹੋਵੇਗੀ, ਜਿਥੇ ਰੀਅਲ ਅਸਟੇਟ ਸੈਕਟਰ ਨੂੰ ਆ ਰਹੀ ਸਮੱਸਿਆਵਾਂ ਦਾ ਹੱਲ ਕਰਨ ਲਈ ਸਬੰਧਤ ਅਫਸਰਾਂ ਨਾਲ ਚਰਚਾ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
