ਪੈਕ ਫੈਸਟ : ਜਸਪਾਲ ਅਤੇ ਸਵਿਤਾ ਭੱਟੀ ਦੀ ਰੀਅਲ ਅਤੇ ਰੀਲ ਲਾਈਫ ਦਿਖਾਈ

Sunday, Oct 29, 2017 - 07:49 AM (IST)

ਪੈਕ ਫੈਸਟ : ਜਸਪਾਲ ਅਤੇ ਸਵਿਤਾ ਭੱਟੀ ਦੀ ਰੀਅਲ ਅਤੇ ਰੀਲ ਲਾਈਫ ਦਿਖਾਈ

ਚੰਡੀਗੜ੍ਹ  (ਰਸ਼ਮੀ ਹੰਸ) ¸ ਪੰਜਾਬ ਇੰਜੀਨੀਅਰਿੰਗ ਕਾਲਜ (ਪੈਕ) ਵਿਚ ਜਾਰੀ ਫੈਸਟ ਦੌਰਾਨ 'ਦਿ ਅਮਰੀਕਨ ਸੋਸਾਇਟੀ ਆਫ ਸਿਵਲ ਇੰਜੀਨੀਅਰਜ਼' ਵਲੋਂ ਇੰਟ੍ਰੈਕਟਿਵ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਕਲਾਕਾਰ ਸਵਿਤਾ ਭੱਟੀ ਅਤੇ ਟੀ. ਵੀ. ਐਂਕਰ ਜਿਓਤਸਨਾ ਪਾਟਨੀ ਖਾਸ ਤੌਰ 'ਤੇ ਹਾਜ਼ਰ ਹੋਏ। ਸੈਸ਼ਨ ਦੀ ਸ਼ੁਰੂਆਤ ਸਵਰਗੀ ਜਸਪਾਲ ਭੱਟੀ ਵਲੋਂ ਲਿਖੀ ਗਈ ਸ਼ਾਰਟ ਫਿਲਮ 'ਦਿ ਸਟੋਰੀ ਆਫ ਏ ਸਟੋਰੀ' 'ਤੇ ਚਰਚਾ ਨਾਲ ਹੋਈ। ਫਿਲਮ ਨੂੰ ਜਸਰਾਜ ਸਿੰਘ ਭੱਟੀ ਨੇ ਡਾਇਰੈਕਟ ਕੀਤਾ ਹੈ। ਫਿਲਮ ਵਿਚ ਸਵਿਤਾ ਭੱਟੀ ਲੀਡ ਰੋਲ ਵਿਚ ਹੈ। ਫਿਲਮ ਵਿਚ ਜਸਪਾਲ ਭੱਟੀ ਅਤੇ ਸਵਿਤਾ ਭੱਟੀ ਦੀ ਰੀਅਲ ਅਤੇ ਰੀਲ ਲਾਈਫ ਬਾਰੇ ਦਿਖਾਇਆ ਗਿਆ ਹੈ।
ਉਧਰ ਜਿਓਤਸਨਾ ਨੇ ਵੀ ਜਰਨਲਿਜ਼ਮ ਨਾਲ ਜੁੜੇ ਤਜਰਬੇ ਵਿਦਿਆਰਥੀਆਂ ਨਾਲ ਸ਼ੇਅਰ ਕੀਤੇ। ਪੈਕ ਫੈਸਟ ਦੌਰਾਨ ਕਈ ਪ੍ਰਤੀਯੋਗਿਤਾਵਾਂ ਵੀ ਹੋਈਆਂ। ਪੌਟ ਪੇਂਟਿੰਗ ਵਿਚ ਹੇਮਲਤਾ ਪਹਿਲੇ, ਆਸਥਾ ਸਿੰਗਲਾ ਦੂਸਰੇ ਅਤੇ ਅੰਸ਼ੁਲ ਅਗਰਵਾਲ ਤੀਸਰੇ ਸਥਾਨ 'ਤੇ ਰਹੇ। ਮੋਨੋਕ੍ਰਾਫ ਪੇਂਟਿੰਗ ਵਿਚ ਮਾਧਵੀ ਪਰੂਥੀ ਪਹਿਲੇ, ਰੁਦਰਾ ਦੂਸਰੇ ਅਤੇ ਊਰਜਾ ਤੀਸਰੇ ਨੰਬਰ 'ਤੇ ਰਹੀ। ਗਰੂਵਜ਼ ਵਿਚ ਸੀ. ਸੀ. ਈ. ਟੀ. ਪਹਿਲੇ, ਪੈਕ ਦੂਸਰੇ ਨੰਬਰ 'ਤੇ ਰਿਹਾ। (ਪਰਮਜੀਤ)
ਫਰਹਾਨ ਅਖਤਰ ਨੇ ਕੀਤਾ ਪ੍ਰਫਾਰਮ
ਪੈਕ ਵਿਚ ਦੇਰ ਸ਼ਾਮ ਫਰਹਾਨ ਅਖਤਰ ਪਹੁੰਚੇ। ਫਰਹਾਨ ਅਖਤਰ ਨੇ ਬਲੈਕ ਕਲਰ ਦੀ ਟੀ-ਸ਼ਰਟ ਪਾਈ ਹੋਈ ਸੀ। ਉਨ੍ਹਾਂ 8 ਵਜੇ ਦੇ ਕਰੀਬ ਆਪਣੀ ਪ੍ਰਫਾਰਮੈਂਸ ਸ਼ੁਰੂ ਕੀਤੀ। ਇਸ ਦੌਰਾਨ ਉਨ੍ਹਾਂ ਨੇ 'ਮਿਲਖਾ ਸਿੰਘ' ਫਿਲਮ ਦੇ ਗੀਤ ਗਾਏ। ਇਸ ਦੇ ਇਲਾਵਾ 'ਰਾਕ ਆਨ' ਫਿਲਮ ਦੇ ਗੀਤ ਗਾਉਣ ਦੇ ਨਾਲ ਹੀ 'ਮੈਂ ਐਸਾ ਕਿਉਂ ਹੂੰ, ਸੋਚਾ ਹੈ, ਯਹ ਜ਼ਿੰਦਗੀ ਵਰਗੇ' ਕਈ ਗੀਤ ਗਾਏ। ਉਨ੍ਹਾਂ ਵਿਚ-ਵਿਚ ਸ਼ੇਅਰੋ-ਸ਼ਾਇਰੀ ਵੀ ਕੀਤੀ। ਪ੍ਰਫਾਰਮੈਂਸ ਦੌਰਾਨ ਫਰਹਾਨ ਅਖਤਰ ਨੇ ਆਪਣੀ ਸਾਈਟ 'ਵੂਮੈਨ ਇੰਪਾਵਰਮੈਂਟ' ਬਾਰੇ ਵਿਦਿਆਰਥੀਆਂ ਨੂੰ ਦੱਸਿਆ। ਪ੍ਰੋਗਰਾਮ ਦੌਰਾਨ ਉਨ੍ਹਾਂ ਵਿਦਿਆਰਥੀਆਂ ਨੂੰ ਸਹੁੰ ਚੁਕਾਈ ਕਿ ਉਹ ਔਰਤਾਂ ਬਾਰੇ ਕਦੇ ਵੀ ਕੋਈ ਗਲਤ ਗੱਲ ਨਾ ਕਰਨ ਅਤੇ ਜਿਥੋਂ ਤਕ ਹੋ ਸਕੇ, ਉਨ੍ਹਾਂ ਦੀ ਮਦਦ ਕਰਨ। ਪ੍ਰੋਗਰਾਮ ਦੌਰਾਨ ਫਰਹਾਨ ਦੀ ਪ੍ਰਫਾਰਮੈਂਸ ਦੌਰਾਨ ਇਕ ਵਾਰ ਧੱਕਾ-ਮੁੱਕੀ ਹੋ ਗਈ, ਜਿਸ ਨਾਲ ਫਰਹਾਨ ਅਖਤਰ ਨੇ ਵਿਚਾਲੇ ਹੀ ਪ੍ਰਫਾਰਮੈਂਸ ਰੋਕ ਦਿੱਤੀ। ਸਟੇਜ ਤੋਂ ਹੀ ਫਰਹਾਨ ਨੇ ਅਪੀਲ ਕਰ ਕੇ ਇਹ ਮਾਮਲਾ ਸੁਲਝਾਇਆ ਅਤੇ ਫਿਰ ਪ੍ਰਫਾਰਮੈਂਸ ਸ਼ੁਰੂ ਕੀਤੀ। ਇਹ ਪ੍ਰੋਗਰਾਮ ਦੇਰ ਰਾਤ ਸਾਢੇ 10 ਵਜੇ ਤਕ ਚੱਲਿਆ।


Related News