ਪੀ.ਐੱਮ. ਮੋਦੀ ਤੇ ਮਮਤਾ ਬੈਨਰਜੀ ਅੱਜ ਹੋਣਗੇ ਆਹਮੋ ਸਾਹਮਣੇ (ਪੜ੍ਹੋ 3 ਅਪ੍ਰੈਲ ਦੀਆਂ ਖਾਸ ਖਬਰਾਂ)
Wednesday, Apr 03, 2019 - 02:15 AM (IST)

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸੂਬੇ 'ਚ ਆਪਣੇ ਲੋਕ ਸਭਾ ਚੋਣ ਪ੍ਰਚਾਰ ਮੁਹਿੰਮ ਦੀ ਅੱਜ ਸ਼ੁਰੂਆਤ ਕਰਨਗੇ। ਸੂਤਰਾਂ ਮੁਤਾਬਕ ਮੋਦੀ ਉੱਤਰ ਬੰਗਾਲ ਦੇ ਸਿਲੀਗੁੜੀ ਤੇ ਕੋਲਕਾਤਾ 'ਚ ਦੋ ਰੈਲੀਆਂ ਨੂੰ ਸੰਬੋਧਿਤ ਕਰਨਗੇ। ਦੂਜੇ ਪਾਸੇ ਮਮਤਾ ਬੈਨਰਜੀ ਕੂਚ ਬਿਹਾਰ ਜ਼ਿਲੇ ਦੇ ਦਿਨਹਟਾ 'ਚ ਜਨਸਭਾ ਨੂੰ ਸੰਬੋਧਿਤ ਕਰਕੇ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੀ। ਭਾਵ ਅੱਜ ਦਾ ਦਿਨ ਕਾਫੀ ਗਰਮ ਰਹਿਣ ਵਾਲਾ ਹੈ।
ਅਮਿਤ ਸ਼ਾਹ ਉੱਤਰਾਖੰਡ ਦੌਰੇ 'ਤੇ
ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਅੱਜ ਉੱਤਰਾਖੰਡ ਦੇ ਉੱਤਰਕਾਸ਼ੀ ਆਉਣਗੇ। ਅਮਿਤ ਸ਼ਾਹ ਉੱਤਰਕਾਸ਼ੀ ਟੇਹਰੀ ਸੰਸਦੀ ਸੀਟ 'ਚ ਜਨਸਭਾ ਨੂੰ ਸੰਬੋਧਿਤ ਕਰਨਗੇ।
ਮਾਇਆਵਤੀ ਆਂਧਰਾ ਪ੍ਰਦੇਸ਼ 'ਚ ਕਰਨਗੀ ਰੈਲੀ
ਬਸਪਾ ਸੁਪਰੀਮੋ ਮਾਇਆਵਤੀ ਅੱਜ ਆਂਧਰਾ ਪ੍ਰਦੇਸ਼ ਸੂਬੇ 'ਚ ਰੈਲੀ ਕਰਨਗੀ। ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ 'ਚ ਮਾਇਆਵਤੀ ਦੀ ਚੋਣ ਜਨ ਸਭਾ ਹੋਵੇਗੀ।
ਸੀ.ਐੱਮ. ਯੋਦੀ ਮੇਰਠ ਦੌਰੇ 'ਤੇ
ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅੱਜ ਮੇਰਠ 'ਚ ਸਮਾਗਮ 'ਚ ਹਿੱਸਾ ਲੈਣਗੇ ਅਤੇ ਬਾਗਪਤ ਤੇ ਲੋਨੀ 'ਚ ਸਭਾ ਕਰਨਗੇ। ਮੁੱਖ ਮੰਤਰੀ ਯੋਗੀ ਦੁਪਹਿਰ 2 ਵਜੇ ਸ਼ਹੀਦ ਰਾਜੇਂਦਰ ਸਿੰਘ ਯਾਦਗਾਰ ਮੈਦਾਨ ਕਿਨੌਨੀ ਸਿਵਾਲਖਾਸ 'ਚ ਬਾਗਪਤ ਲੋਕ ਸਭਾ 'ਚ ਚੋਣ ਜਨ ਸਭਾ ਨੂੰ ਸੰਬੋਧਿਤ ਕਰਨਗੇ। ਗਾਜ਼ੀਆਬਾਦ ਲੋਕ ਸਭਾ ਖੇਤਰ 'ਚ 4 ਵਜੇ ਸੀ.ਐੱਮ. ਯੋਗੀ ਜਨ ਸਭਾ ਨੂੰ ਸੰਬੋਧਿਤ ਕਰਨਗੇ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਮੁੰਬਈ ਇੰਡੀਅਨਜ਼ ਬਨਾਮ ਚੇਨਈ ਸੁਪਰ ਕਿੰਗਜ਼ (ਆਈ. ਪੀ. ਐੱਲ.-12)
ਬਾਸਕਟਬਾਲ : ਐੱਨ. ਬੀ. ਏ. ਬਾਸਕਟਬਾਲ ਲੀਗ-2018/19
ਫੁੱਟਬਾਲ : ਲਾ ਲਿਗਾ ਫੁੱਟਬਾਲ ਟੂਰਨਾਮੈਂਟ-2018/19
ਫੁੱਟਬਾਲ : ਹੀਰੋ ਸੁਪਰ ਕੱਪ-2019 ਫੁੱਟਬਾਲ ਟੂਰਨਾਮੈਂਟ