ਕਾਰਗਿਲ ਵਿਜੇ ਦਿਵਸ ਮਨਾਏਗੀ ਭਾਰਤੀ ਫੌਜ (ਪੜ੍ਹੋ 26 ਜੁਲਾਈ ਦੀਆਂ ਖਾਸ ਖਬਰਾਂ)

07/26/2019 2:29:09 AM

ਨਵੀਂ ਦਿੱਲੀ— ਭਾਰਤੀ ਫੌਜ ਅੱਜ ਕਾਰਗਿਲ ਵਿਜੇ ਦਿਵਸ ਮਨਾਏਗੀ। ਦੱਸ ਦਈਏ ਕਿ 26 ਜੁਲਾਈ 1999 ਨੂੰ ਕਾਰਗਿਲ ਲੜਾਈ 'ਚ ਭਾਰਤ ਨੂੰ ਜਿੱਤ ਹਾਸਲ ਹੋਈ ਸੀ, ਇਸ ਕਾਰਨ ਹਰ ਸਾਲ 26 ਜੁਲਾਈ ਨੂੰ ਕਾਰਗਿਲ ਵਿਜੇ ਦਿਵਸ ਮਨਾਇਆ ਜਾਂਦਾ ਹੈ।

ਕਾਰਗਿਲ ਜੰਗੀ ਯਾਦਗਾਰ 'ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਗੇ ਰਾਸ਼ਟਰਪਤੀ ਕੋਵਿੰਦ
ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਕਾਰਗਿਲ ਵਿਜੇ ਦਿਵਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਗੇ। ਰਾਸ਼ਟਰਪਤੀ ਭਵਨ ਵੱਲੋਂ ਵੀਰਵਾਰ ਨੂੰ ਜਾਰੀ ਬਿਆਨ ਮੁਤਾਬਕ ਕੋਵਿੰਦ ਕੱਲ ਜੰਮੂ-ਕਸ਼ਮੀਰ ਦੇ ਦ੍ਰਾਸ ਸੈਕਟਰ ਸਥਿਤ 'ਜੰਗੀ ਸਮਾਰਕ' ਦਾ ਦੌਰਾ ਕਰਨਗੇ।

'ਚਮਕੀ' ਬੁਖਾਰ ਮਾਮਲੇ 'ਚ ਸੁਪਰੀਮ ਕੋਰਟ 'ਚ ਸੁਣਵਾਈ ਅੱਜ
ਬਿਹਾਰ 'ਚ ਇੰਸੇਫੇਲਾਇਟਿਸ ਭਾਵ 'ਚਮਕੀ' ਬੁਖਾਰ ਨਾਲ ਪੀੜਤ ਬੱਚਿਆਂ ਦੀ ਮੌਤ ਦੇ ਮਾਮਲੇ 'ਚ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗਾ। ਚੀਫ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਬੈਂਚ ਮਾਮਲੇ ਦੀ ਸੁਣਵਾਈ ਕਰੇਗਾ। ਪਿਛਲੀ ਸੁਣਵਾਈ 'ਚ ਸੁਪਰੀਮ ਕੋਰਟ ਨੇ ਕੇਂਦਰ, ਬਿਹਾਰ ਤੇ ਉੱਤਰ ਪ੍ਰਦੇਸ਼ ਸਰਕਾਰ ਨੂੰ ਨੋਟਿਸ ਜਾਰੀ ਕਰ ਜਵਾਬ ਮੰਗਿਆ ਸੀ।

ਸੰਗਤ ਲਈ ਚੌਇਆ ਗੁਰੂਦੁਆਰਾ ਖੋਲ੍ਹ ਸਕਦੀ ਹੈ ਪਾਕਿ ਸਰਕਾਰ
ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਪਾਕਿਸਤਾਨ ਓਕਾਫ ਬੋਰਡ ਵੱਲੋਂ ਅੱਜ ਗੁਰੂਦੁਆਰਾ ਚੌਇਆ ਸਾਹਿਬ ਸੰਗਤ ਲਈ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਓਕਾਫ ਬੋਰਡ ਦੇ ਅਧਿਕਾਰੀ ਜਨਾਬ ਇਮਰਾਨ ਗੌਦਲ ਦੇ ਹਵਾਲੇ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਇਹ ਗੁਰੂਦੁਆਰਾ ਜੇਹਲਮ 'ਚ ਸਥਿਤ ਹੈ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਆਇਰਲੈਂਡ ਬਨਾਮ ਇੰਗਲੈਂਡ (ਟੈਸਟ ਮੈਚ, ਤੀਜਾ ਦਿਨ)
ਕਬੱਡੀ : ਯੂ. ਪੀ. ਬਨਾਮ ਗੁਜਰਾਤ (ਪ੍ਰੋ ਕਬੱਡੀ ਲੀਗ)
ਕ੍ਰਿਕਟ : ਤਾਮਿਲਨਾਡੂ ਪ੍ਰੀਮੀਅਰ ਲੀਗ-2019
ਬੈਡਮਿੰਟਨ : ਐੱਚ. ਐੱਸ. ਬੀ. ਸੀ. ਬੀ. ਡਬਲਯੂ. ਐੱਫ. ਵਿਸ਼ਵ ਟੂਰ-2019


Inder Prajapati

Content Editor

Related News