10 ਲੱਖ ਬੈਂਕ ਕਰਮਚਾਰੀ ਅੱਜ ਕਰਨਗੇ ਹੜਤਾਲ (ਪੜ੍ਹੋ 26 ਦਸੰਬਰ ਦੀਆਂ ਖਾਸ ਖਬਰਾਂ)

12/26/2018 2:23:35 AM

ਜਲੰਧਰ (ਵੈਬ ਡੈਸਕ)— ਜਨਤਕ ਖੇਤਰ ਦੇ ਬੈਂਕਾਂ 'ਚ ਅੱਜ ਕੰਮ ਪ੍ਰਭਾਵਿਤ ਹੋ ਸਕਦਾ ਹੈ। ਵਿਜਯਾ ਬੈਂਕ ਤੇ ਦੇਨਾ ਬੈਂਕ ਦੇ ਬੈਂਕ ਆਫ ਬੜੌਦਾ 'ਚ ਪ੍ਰਸਤਾਵਿਤ ਸ਼ਮੂਲੀਅਤ ਖਿਲਾਫ ਜਨਤਕ ਖੇਤਰ ਦੇ ਬੈਂਕ ਕਰਮਚਾਰੀਆਂ ਦੀ ਯੂਨੀਅਨ ਨੇ ਬੁੱਧਵਾਰ ਨੂੰ ਹੜਤਾਲ ਦਾ ਸੱਦਾ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਇਕ ਹਫਤੇ ਤੋਂ ਵੀ ਘੱਟ ਸਮੇਂ 'ਚ ਇਹ ਦੂਜੀ ਬੈਂਕ ਹੜਤਾਲ ਹੈ।

ਮਾਲਿਆ 'ਤੇ ਅੱਜ ਹੋਵੇਗੀ ਸੁਣਵਾਈ
ਮਨੀ ਲਾਂਡਰਿੰਗ ਕਾਨੂੰਨ ਦੇ ਤਹਿਤ ਗਠਿਤ ਮੁੰਬਈ ਦੀ ਵਿਸ਼ੇਸ਼ ਅਦਾਲਤ ਨੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਭਗੋੜਾ ਆਰਥਿਕ ਅਪਰਾਧੀ ਐਲਾਨ ਕਰਨ ਤੇ ਉਸ ਦੀ ਸੰਪਤੀਆਂ ਜ਼ਬਤ ਕਰਨ ਨਾਲ ਸਬੰਧਿਤ ਈ.ਡੀ. ਦੀ ੁਪਟੀਸ਼ਨ 'ਤੇ ਅੱਜ ਸੁਣਵਾਈ ਹੋਵੇਗੀ। ਜੱਜ ਐਮ.ਐਸ. ਆਜ਼ਮੀ ਇਸ ਮਾਮਲੇ 'ਤੇ ਫੈਸਲਾ ਸੁਣਾਉਣਗੇ।

ਸੀ.ਐਮ. ਯੋਗੀ ਗੋਰਖਪੁਰ ਦੌਰੇ 'ਤੇ
ਯੂ.ਪੀ. ਦੇ ਸੀ.ਐਮ. ਯੋਗੀ ਆਦਿਤਿਆਨਾਥ ਅੱਜ 11:15 ਵਜੇ ਤੋਂ 12 ਵਜੇ ਤਕ ਖੇਤੀਬਾੜੀ ਮੰਡੀ ਦਾ ਨਰਿੱਖਣ ਕਰਨਗੇ। ਇਸ ਤੋਂ ਬਾਅਦ ਉਹ 12:15 ਵਜੇ ਤੋਂ 1:15 ਵਜੇ ਤਕ ਗੋਰਖਪੁਰ ਦੇ ਵਿਕਾਸ ਕੰਮ ਦੀ ਸਮੀਖਿਆ ਕਰਨਗੇ। ਇਸ ਤੋਂ ਬਾਅਦ ਮੁੱਖ ਮੰਤਰੀ 1:35 ਵਜੇ ਦੇਵਰੀਆ ਲਈ ਰਵਾਨਾ ਹੋਣਗੇ ਜਿਥੇ ਉਹ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਣਗੇ।

ਗੋਸ਼ਾ ਦੀ ਅੱਜ ਹੋਵੇਗੀ ਪੇਸ਼ੀ, ਸੂਬੇ ਭਰ ਤੋਂ ਪਹੁੰਚਣਗੇ ਅਕਾਲੀ
ਲੁਧਿਆਣਾ ਵਿਚ ਯੂਥ ਅਕਾਲੀ ਦਲ ਦੇ ਗੁਰਦੀਪ ਸਿੰਘ ਗੋਸ਼ਾ ਤੇ ਹੋਰ ਵਰਕਰਾਂ ਵਲੋਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ 'ਤੇ ਕਾਲਖ ਤੇ ਹੱਥਾਂ 'ਤੇ ਲਾਲ ਰੰਗ ਮਲਣ ਤੋਂ ਬਾਅਦ ਪੰਜਾਬ ਭਰ ਵਿਚ ਅਕਾਲੀ ਤੇ ਕਾਂਗਰਸੀ ਆਹਮੋ-ਸਾਹਮਣੇ ਹੋ ਗਏ ਹਨ। ਲੁਧਿਆਣਾ ਪੁਲਸ ਵਲੋਂ ਗੋਸ਼ੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ, ਜਿਸ ਨੂੰ ਅੱਜ ਲੁਧਿਆਣਾ ਦੀ ਅਦਾਲਤ ਵਿਚ ਪੇਸ਼ ਕੀਤਾ ਜਾਣਾ ਹੈ।

ਦੁਨੀਆ ਦਾ ਪਹਿਲਾਂ 48 ਮੈਗਾਪਿਕਸਲ ਕੈਮਰੇ ਵਾਲਾ ਫੋਨ ਹੋਵੇਗਾ ਲਾਂਚ
ਹੁਵਾਵੇ ਦੇ ਸਭ-ਬ੍ਰੈਂਡ Honor ਦਾ ਨਵਾਂ ਸਮਾਰਟਫੋਨ Honor V20 ਅੱਜ ਚੀਨ 'ਚ ਲਾਂਚ ਹੋਵੇਗਾ ਤੇ ਇਸ ਤੋਂ ਬਾਅਦ ਅਗਲੇ ਸਾਲ 22 ਜਨਵਰੀ ਨੂੰ ਇਸੇ ਗਲੋਬਲ ਪੱਧਰ 'ਤੇ ਪੈਰਿਸ 'ਚ ਲਾਂਚ ਕੀਤਾ ਜਾਵੇਗਾ। Honor V20, Honor10 ਦਾ ਅਪਗ੍ਰੇਡ ਵਰਜ਼ਨ ਹੈ ਤੇ ਇਸੇ ਨੂੰ ਹਾਲ ਹੀ 'ਚ ਹਾਂਗ ਕਾਂਗ 'ਚ ਆਯੋਜਤਿ ਇਕ ਇਵੈਂਟ ਦੌਰਾਨ ਪੇਸ਼ ਕੀਤਾ ਗਿਆ ਸੀ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਭਾਰਤ ਬਨਾਮ ਆਸਟਰੇਲੀਆ (ਤੀਸਰਾ ਟੈਸਟ ਮੈਚ, ਪਹਿਲਾ ਦਿਨ)
ਕ੍ਰਿਕਟ : ਪਾਕਿਸਤਾਨ ਬਨਾਮ ਦੱਖਣੀ ਅਫਰੀਕਾ (ਪਹਿਲਾ ਟੈਸਟ ਮੈਚ, ਪਹਿਲਾ ਦਿਨ)
ਕ੍ਰਿਕਟ : ਨਿਊਜ਼ੀਲੈਂਡ ਬਨਾਮ ਸ਼੍ਰੀਲੰਕਾ (ਦੂਜਾ ਟੈਸਟ ਮੈਚ, ਪਹਿਲਾ ਦਿਨ)
ਬੈਡਮਿੰਟਨ : ਦਿੱਲੀ ਬਨਾਮ ਅਹਿਮਦਾਬਾਦ (ਪ੍ਰੀਮੀਅਰ ਲੀਗ-2018)
ਕਬੱਡੀ : ਪ੍ਰੋ ਕਬੱਡੀ ਲੀਗ-2018


Inder Prajapati

Content Editor

Related News