ਸ਼ਿਵ ਸੇਨਾ-ਭਾਜਪਾ ਗਠਜੋੜ ਦਾ ਅੱਜ ਹੋ ਸਕਦੈ ਐਲਾਨ (ਪੜ੍ਹੋ 24 ਸਤੰਬਰ ਦੀਆਂ ਖਾਸ ਖਬਰਾਂ)

09/24/2019 1:04:20 AM

ਨਵੀਂ ਦਿੱਲੀ — ਮਹਾਰਾਸ਼ਟਰ ਵਿਧਾਨ ਸਭਾ ਚੋਣ ਲਈ ਸ਼ਿਵ ਸੇਨਾ ਤੇ ਭਾਜਪਾ ਵਿਚਾਲੇ ਅੱਜ ਗਠਜੋੜ ਦਾ ਐਲਾਨ ਹੋ ਸਕਦਾ ਹੈ। ਸੂਤਰਾਂ ਮੁਤਾਬਕ ਦੋਵਾਂ ਪਾਰਟੀਆਂ ਵਿਚਾਲੇ ਸੀਟਾਂ ਦਾ ਫਾਰਮੂਲਾ ਤੈਅ ਹੋ ਗਿਆ ਹੈ। ਬੀਜੇਪੀ 150 ਤੋਂ ਜ਼ਿਆਦਾ ਸੀਟਾਂ 'ਤੇ ਚੋਣ ਲੜ ਸਕਦੀ ਹੈ। ਸ਼ਿਵ ਸੇਨਾ ਨੂੰ 116-126 ਸੀਟਾਂ ਮਿਲ ਸਕਦੀਆਂ ਹਨ। ਅੱਜ ਦੇਵੇਂਦਰ ਫੜਨਵੀਸ ਤੇ ਉਦਵ ਠਾਕਰੇ ਸਾਂਝੀ ਪ੍ਰੈਸ ਕਾਨਫਰੰਸ ਕਰ ਸਕਦੇ ਹਨ।

ਕਰਨਾਟਕ ਦੇ ਦੋ ਦਿਨਾਂ ਦੌਰੇ 'ਤੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ
ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਮੰਗਲਵਾਰ ਨੂੰ ਕਰਨਾਟਕ ਦੇ ਦੋ ਦਿਨਾਂ ਦੌਰੇ 'ਤੇ ਜਾਣਗੇ। ਅਧਿਕਾਰਕ ਜਾਣਕਾਰੀ ਮੁਤਾਬਕ ਨਾਇਡੂ ਇਥੇ ਬੀ.ਐੱਚ.ਐੱਸ. ਹਾਇਰ ਐਜੁਕੇਸ਼ਨ ਸੋਸਾਇਟੀ ਦੇ ਪਲੇਟਿਨਮ ਜੁਬਲੀ ਸਮਾਗਮ 'ਚ ਸ਼ਾਮਲ ਹੋਣਗੇ ਜਦਕਿ ਰਾਜਪਾਲ ਵਜੂਭਾਈ ਵਾਲਾ, ਮੁੱਖ ਮੰਤਰੀ ਬੀ.ਐੱਸ. ਯੁਦਿਯੁਰੱਪਾ ਅਤੇ 106 ਸਾਲਾ ਲੋਕਿਸਕੋਗ੍ਰਾਫਰ ਪ੍ਰੋ.ਜੀ ਵੇਨਾਤਾਸੁਬਿਆ ਉਨ੍ਹਾਂ ਨਾਲ ਮੰਚ ਸਾਂਝਾ ਕਰਨਗੇ।

ਜਾਨਸਨ ਦੀ ਸਲਾਹ 'ਤੇ ਫੈਸਲਾ ਸੁਣਾਏਗੀ ਬ੍ਰਿਟੇਨ ਦੀ ਚੋਟੀ ਦੀ ਅਦਾਲਤ
ਬ੍ਰਿਟੇਨ ਦੀ ਚੋਟੀ ਦੀ ਅਦਾਲਤ ਮੰਗਲਵਾਰ ਨੂੰ ਇਸ ਬਾਰੇ ਫੈਸਲਾ ਕਰੇਗੀ ਕਿ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਅਗਲੇ ਮਹੀਨੇ ਈ.ਯੂ. ਤੋਂ ਦੇਸ਼ ਦੇ ਬਾਹਰ ਹੋਣ ਵਾਲੇ ਪਹਿਲੇ ਸੰਸਦ ਮੁਅੱਤਲ ਕਰਨ 'ਚ ਗੈਰ-ਕਾਨੂੰਨੀ ਤਰੀਕੇ ਨਾਲ ਕਾਰਵਾਈ ਤਾਂ ਨਹੀਂ ਕੀਤੀ। ਸੁਪਰੀਮ ਕੋਰਟ 31 ਅਕਤੂਬਰ ਨੂੰ ਬ੍ਰੈਗਜਿਟ ਦੇ ਦਿਨ ਤੋਂ ਸਿਰਫ ਇਕ ਪੰਦਰਵਾੜੇ ਪਹਿਲਾਂ 14 ਅਕਤੂਬਰ ਤਕ ਸੰਸਦ ਨੂੰ ਪੰਜ ਹਫਤੇ ਲਈ ਮੁਅੱਤਲ ਕਰਨ ਲਈ ਮਹਾਰਾਨੀ ਐਲਿਜਾਬੈਥ ਦੂਜੀ ਨੂੰ ਦਿੱਤੀ ਗਈ ਜਾਨਸਨ ਦੀ ਸਲਾਹ ਦੀ ਮਾਨਤਾ 'ਤੇ ਫੈਸਲਾ ਸੁਣਾਏਗੀ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਫਾਰਮੂਲਾ ਵਨ : ਐੱਫ. ਆਈ. ਏ. ਐੱਫ.-1 ਵਰਲਡ ਚੈਂਪੀਅਨਸ਼ਿਪ-2019
ਕ੍ਰਿਕਟ : ਬੰਗਲਾਦੇਸ਼ ਬਨਾਮ ਅਫਗਾਨਿਸਤਾਨ (ਤਿਕੋਣੀ ਸੀਰੀਜ਼)
ਮਹਿਲਾ ਕ੍ਰਿਕਟ : ਭਾਰਤ ਬਨਾਮ ਦੱ. ਅਫਰੀਕਾ (ਪਹਿਲਾ ਟੀ-20)


Inder Prajapati

Content Editor

Related News