ਝਾਰਖੰਡ ''ਚ ਆਖਰੀ ਪੜਾਅ ਦੀ ਵੋਟਿੰਗ ਅੱਜ (ਪੜ੍ਹੋ 20 ਦਸੰਬਰ ਦੀਆਂ ਖਾਸ ਖਬਰਾਂ)
Friday, Dec 20, 2019 - 02:10 AM (IST)
ਨਵੀਂ ਦਿੱਲੀ — ਝਾਰਖੰਡ ਵਿਧਾਨ ਸਭਾ ਚੋਣ ਦੇ ਪੰਜਵੇਂ ਅਤੇ ਆਖਰੀ ਪੜਾਅ 'ਚ ਸੰਥਾਲ ਖੇਤਰ ਦੀ 16 ਵਿਧਾਨ ਸਭਾ ਸੀਟਾਂ ਲਈ ਅੱਜ ਵੋਟਿੰਗ ਹੋਵੇਗੀ। ਇਸ ਪੜਾਅ 'ਚ 237 ਉਮੀਦਵਾਰਾਂ ਦੀ ਕਿਸਮਤ ਦਾਅ 'ਤੇ ਹੈ। ਇਸ ਖੇਤਰ ਨੂੰ ਝਾਰਖੰਡ ਮੁਕਤੀ ਮੋਰਚਾ ਦਾ ਗੜ੍ਹ ਮੰਨਿਆ ਜਾਂਦਾ ਹੈ। ਇਸ ਪੜਾਅ 'ਚ 40,05,287 ਵੋਟਰ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕਰਨਗੇ।
ਸੀ.ਏ.ਏ. ਦੇ ਸਮਰਥਨ 'ਚ ਰੈਲੀ ਕਰੇਗੀ ਭਾਜਪਾ
ਭਾਰਤੀ ਜਨਤਾ ਪਾਰਟੀ ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਨ 'ਚ ਅਤੇ ਸੂਬੇ 'ਚ ਕਾਂਦਰਸ ਸਰਕਾਰ ਵੱਲੋਂ ਇਸ ਨੂੰ ਲਾਗੂ ਨਹੀਂ ਕਰਨ ਦੇ ਵਿਰੋਧ 'ਚ ਅੱਜ ਇਥੇ ਰੈਲੀ ਕਰੇਗੀ। ਭਾਜਪਾ ਦੇ ਪ੍ਰਦੇਸ਼ ਮੰਤਰੀ ਮੁਕੇਸ਼ ਦਾਧੀਚ ਨੇ ਦੱਸਿਆ ਕਿ 'ਕਾਨੂੰਨ ਦੇ ਸਮਰਥਨ ਅਤੇ ਰਾਜਸਥਾਨ 'ਚ ਕਾਂਗਰਸ ਸਰਕਾਰ ਵੱਲੋਂ ਇਸ ਨੂੰ ਟਾਲੇ ਜਾਣ ਦੇ ਵਿਰੋਧ 'ਚ ਅੱਜ ਸ਼ਹੀਦ ਸਮਾਰਕ 'ਚ ਸਿਵਲ ਲਾਈਨ ਫਾਟਕ ਤਕ ਰੈਲੀ, ਪ੍ਰਦਰਸ਼ਨ ਅਤੇ ਸਭਾ ਹੋਵੇਗੀ।
ਜਨਸੰਖਿਆ ਸਥਿਰਤਾ 'ਤੇ ਵਿਚਾਰ ਲਈ ਬੈਠਕ ਅੱਜ
ਸਰਕਾਰੀ ਸੋਧ ਸੰਸਥਾਨ ਨੀਤੀ ਕਮਿਸ਼ਨ ਅੱਜ ਜਨਸੰਖਿਆ ਦੀ ਸਥਿਰਤ 'ਤੇ ਵਿਚਾਰ ਕਰਨ ਲਈ ਇਕ ਬੈਠਕ ਦਾ ਆਯੋਜਨ ਕਰੇਗਾ। ਕਮਿਸ਼ਨ ਦੇਸ਼ ਦੇ ਪਰਿਵਾਰ ਨਿਯੋਜਨ ਪ੍ਰੋਗਰਾਮ 'ਚ ਕਮੀਆਂ ਨੂੰ ਦੂਰ ਕਰਨ ਲਈ ਇਕ ਤਕਨੀਕੀ ਪਰਚਾ ਪੇਸ਼ ਕਰਨ ਵਾਲਾ ਹੈ। ਨੀਤੀ ਕਮਿਸ਼ਨ ਦੇ ਉਪ ਪ੍ਰਧਾਨ ਰਾਜੀਵ ਕੁਮਾਰ ਨੇ ਕਿਹਾ ਕਿ ਇਹ ਸਿਰਫ ਵਿਚਾਰ ਵਟਾਂਦਰਾ ਹੈ। ਨੀਤੀ ਕਮਿਸ਼ਨ ਆਪਣੇ ਨਜ਼ਰੀਏ 2035 ਦੇ ਤਹਿਤ ਇਹ ਪਰਚਾ ਤਿਆਰ ਕਰ ਰਿਹਾ ਹੈ।
ਅੱਜ ਤੋਂ ਅਸਾਮ 'ਚ ਇੰਟਰਨੈੱਟ ਸੇਵਾ ਹੋਵੇਗੀ ਬਹਾਲ
ਅਸਾਮ ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਸੂਬੇ 'ਚ ਮੋਬਾਇਲ ਇੰਟਰਨੈੱਟ ਸੇਵਾਵਾਂ ਅੱਜ ਬਹਾਲ ਕੀਤੀਆਂ ਜਾਣਗੀਆਂ। ਹਾਲਾਂਕਿ ਗੁਹਾਟੀ ਹਾਈ ਕੋਰਟ ਨੇ ਸੇਵਾਵਾਂ ਅੱਜ ਸ਼ਾਮ ਪੰਜ ਵਜੇ ਤਕ ਬਹਾਲ ਕਰਨ ਦਾ ਆਦੇਸ਼ ਦਿੱਤਾ ਸੀ। ਅਸਾਮ ਦੇ ਵਿੱਤ ਮੰਤਰੀ ਹਿਮੰਤ ਵਿਸ਼ਵ ਸਰਮਾ ਨੇ ਮੋਬਾਇਲ ਇੰਟਰਨੈੱਟ ਮੋਬਾਇਲ ਸੇਵਾ ਕੱਲ ਸ਼ੁਰੂ ਹੋਣ ਦੀ ਜਾਣਕਾਰੀ ਦਿੱਤੀ।
ਅੱਜ ਤੋਂ ਦਿੱਲੀ ਦੇ ਡਿਪਾਰਟਮੈਂਟਲ ਸਟੋਰ 'ਚ ਬੀਅਰ ਤੇ ਵਾਈਨ ਬੰਦ
ਦਿੱਲੀ ਸਰਕਾਰ ਨੇ ਬੀਅਰ ਤੇ ਵਾਈਨ ਵੇਚਣ ਵਾਲੇ ਡਿਪਾਰਟਮੈਂਟਲ ਸਟੋਰਸ ਨੂੰ ਅੱਜ ਬੰਦ ਕਰਨ ਦਾ ਆਦੇਸ਼ ਦਿੱਤਾ ਹੈ। ਆਧਿਕਾਰਕ ਸੂਤਰਾਂ ਨੇ ਵੀਰਵਾਰ ਨੂੰ ਦੱਸਿ ਕਿ ਇਸ ਫੈਸਲੇ ਦਾ ਪ੍ਰਭਾਵ ਦਿੱਲੀ ਦੀ ਕਰੀਬ 125 ਦੁਕਾਨਾਂ 'ਤੇ ਪਵੇਗਾ। ਉਨ੍ਹਾਂ ਦੱਸਿਆ ਕਿ ਅਜਿਹੇ ਸਟੋਰਸ ਵੱਲੋਂ ਨਿਯਮਾਂ ਦੇ ਉਲੰਘਣ ਕਾਰਨ ਇਹ ਫੈਸਲਾ ਲਿਆ ਗਿਆ ਹੈ।
ਉਨਾਵ ਰੇਪ ਮਾਮਲੇ 'ਚ ਕੁਲਦੀਪ ਸੇਂਗਰ ਨੂੰ ਅੱਜ ਸੁਣਾਈ ਜਾ ਸਕਦੀ ਹੈ ਸਜ਼ਾ
ਉਨਾਵ ਰੇਪ ਅਤੇ ਅਗਵਾ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਗਏ ਕੁਲਦੀਪ ਸਿੰਘ ਸੇਂਗਰ ਖਿਲਾਫ ਅੱਜ ਸਜ਼ਾ ਦਾ ਐਲਾਨ ਹੋ ਸਕਦਾ ਹੈ। ਦਿੱਲੀ ਦੀ ਤੀਸ ਹਜ਼ਾਰੀ ਕੋਰਟ 'ਚ ਸਜ਼ਾ 'ਤੇ ਬਹਿਸ ਸ਼ੁੱਕਰਵਾਰ ਨੂੰ ਹੋਵੇਗੀ। ਦਰਅਸਲ ਪਿਛਲੀ ਸੁਣਵਾਈ 'ਚ ਸੀ.ਬੀ.ਆਈ. ਨੇ ਕਿਹਾ ਸੀ ਕਿ ਜਿਨ੍ਹਾਂ ਧਾਰਾਵਾਂ ਦੇ ਤਹਿਤ ਕੁਲਦੀਪ ਸਿੰਘ ਸੇਂਗਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ, ਉਸ 'ਚ ਕਰੀਬ 10 ਸਾਲ ਅਤੇ ਜ਼ਿਆਦਾ ਤੋਂ ਜ਼ਿਆਦਾ ਉਮਰ ਕੈਦ ਦੀ ਸਜ਼ਾ ਦਾ ਪ੍ਰੋਵੀਜ਼ਨ ਹੈ।