ਅੱਜ ਦੇਸ਼ ਭਰ ''ਚ ਸਿੰਗਲ ਯੂਜ਼ ਪਲਾਸਟਿਕ ''ਤੇ ਲੱਗੇਗਾ ਬੈਨ (ਪੜ੍ਹੋ 2 ਅਕਤੂਬਰ ਦੀਆਂ ਖਾਸ ਖਬਰਾਂ)

10/02/2019 2:23:49 AM

ਨਵੀਂ ਦਿੱਲੀ— ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਨ 'ਤੇ ਅੱਜ ਪੂਰੇ ਦੇਸ਼ 'ਚ ਸਿੰਗਲ ਯੂਜ਼ ਪਲਾਸਟਿਕ 'ਤੇ ਬੈਨ ਲੱਗਣ ਜਾ ਰਿਹਾ ਹੈ। ਇਸ ਦਾ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਅਗਸਤ ਨੂੰ ਲਾਲ ਕਿਲੇ ਤੋਂ ਕੀਤੀ ਸੀ। ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਜਨਤਾ ਨੂੰ ਅਪੀਲ ਕੀਤੀ ਸੀ ਕਿ 2 ਅਕਤੂਬਰ ਤੋਂ ਸਿੰਗਲ ਯੂਜ਼ ਪਲਾਸਟਿਕ ਦਾ ਇਸਤੇਮਾਲ ਬੰਦ ਕਰ ਦਿਓ। ਦੱਸ ਦਈਏ ਕਿ ਅੱਜ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਹੈ।

ਗੁਜਰਾਤ ਦੌਰੇ 'ਤੇ ਪੀ.ਐੱਮ. ਮੋਦੀ
ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਥੇ ਸਾਬਰਮਤੀ ਆਸ਼ਰਮ ਜਾਣਗੇ ਅਤੇ ਬਾਅਦ 'ਚ ਦੇਸ਼ ਨੂੰ ਖੁੱਲ੍ਹੇ 'ਚ ਪਖਾਨਾ ਮੁਕਤ (ਓ.ਡੀ.ਐੱਫ.) ਐਲਾਨ ਕਰਨਗੇ। ਭਾਜਪਾ ਦੇ ਇਕ ਨੇਤਾ ਨੇ ਇਸ ਦੀ ਜਾਣਕਾਰੀ ਦਿੱਤੀ। ਗਾਂਧੀ ਜੀ ਦੀ 150ਵੀਂ ਜਯੰਤੀ 'ਤੇ ਸਾਲ ਭਰ ਹੋਣ ਵਾਲੇ ਪ੍ਰੋਗਰਾਮਾਂ ਦੇ ਹਿੱਸਾ ਦੇ ਤੌਰ 'ਤੇ ਅੱਜ ਇਥੇ ਅਤੇ ਗੁਜਰਾਤ ਦੇ ਹੋਰ ਹਿੱਸਿਆਂ 'ਚ ਕਈ ਸਮਾਗਮ ਆਯੋਜਿਤ ਕੀਤੇ ਜਾਣਗੇ।

ਹਰਿਆਣਾ 'ਚ ਗਾਂਧੀ ਸੰਕਲਪ ਨੂੰ ਹਰੀ ਝੰਡੀ ਦਿਖਾਉਣਗੇ ਅਮਿਤ ਸ਼ਾਹ
ਭਾਜਪਾ ਪ੍ਰਧਾਨ ਅਮਿਤ ਸ਼ਾਹ ਅੱਜ ਭਾਜਪਾ ਦੀ ਰਾਸ਼ਟਰ ਵਿਆਪੀ 'ਗਾਂਧੀ ਸੰਕਲਪ ਯਾਤਰਾ' ਨੂੰ ਹਰੀ ਝੰਡੀ ਦਿਖਾਉਣਗੇ। ਚਾਰ ਮਹੀਨੇ ਤਕ ਚੱਲਣ ਵਾਲੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਹੋਵੇਗੀ। ਜਿਸ 'ਚ ਕੇਂਦਰੀ ਮੰਤਰੀ ਸਣੇ ਭਾਜਪਾ ਸੰਸਦ, ਵਿਧਾਇਕ ਹਿੱਸਾ ਲੈਣਗੇ। ਪਾਰਟੀ ਮੁਤਾਬਕ ਸ਼ਾਹ ਇਸ ਪ੍ਰੋਗਰਾਮ ਦੌਰਾਨ ਰਾਸ਼ਟਰੀ ਰਾਜਧਾਨੀ ਖੇਤਰ 'ਚ ਸ਼ਾਲੀਮਾਰ ਬਾਗ 'ਚ ਯਾਤਰਾ ਦੀ ਸ਼ੁਰੂਆਤ ਕਰਨਗੇ।

ਅੱਜ ਪੂਰੇ ਦੇਸ਼ 'ਚ ਪੈਦਲ ਯਾਤਰਾ ਕੱਢੇਗੀ ਕਾਂਗਰਸ
ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮੌਕੇ ਕਾਂਗਰਸ ਅੱਜ ਪੂਰੇ ਦੇਸ਼ 'ਚ 'ਰਘੁਪਤੀ ਰਾਘਵ ਰਾਜਾ ਰਾਮ' ਦੀ ਧੁੰਨ 'ਤੇ ਪੈਦਲ ਯਾਤਰਾ ਕੱਢੇਗੀ ਅਤੇ ਦਿੱਲੀ 'ਚ ਨਿਕਲਣ ਵਾਲੀ ਇਸ ਯਾਤਰਾ 'ਚ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸ਼ਾਮਲ ਹੋਣਗੇ। ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਣੁਗੋਪਾਲ ਵੱਲੋਂ ਜਾਰੀ ਬਿਆਨ ਮੁਤਾਬਕ ਦਿੱਲੀ 'ਚ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫਤਰ 'ਚ ਰਾਜਘਾਟ ਤਕ ਯਾਤਰਾ ਕੱਢੀ ਜਾਵੇਦੀ ਜਿਸ 'ਚ ਰਾਹੁਲ ਗਾਂਧੀ ਸ਼ਾਮਲ ਹੋਣਗੇ।

ਹਰਿਜਨ ਸੇਵਾ ਸੰਘ ਪ੍ਰੋਗਰਾਮ 'ਚ ਸ਼ਿਰਕਤ ਕਰਨਗੇ ਸਾਬਕਾ ਰਾਸ਼ਟਰਪਤੀ ਪ੍ਰਣਵ ਮੁਖਰਜੀ
ਮਹਾਤਮਾ ਗਾਂਧੀ ਵੱਲੋਂ ਦਿੱਲੀ 'ਚ ਸਥਾਪਿਤ 87 ਸਾਲ ਪੁਰਾਣੇ ਹਰਿਜਨ ਸੇਵਾ ਸੰਘ ਨੇ ਉਨ੍ਹਾਂ ਦੀ 150ਵੀਂ ਜਯੰਤੀ 'ਤੇ ਅੱਜ ਇਕ ਵੱਡਾ ਸਮਾਗਮ ਆਯੋਜਿਤ ਕਰਨ ਦੀ ਯੋਜਨਾ ਬਣਾਈ ਹੈ ਅਤੇ ਸਾਬਕਾ ਰਾਸ਼ਟਰਪਤੀ ਪ੍ਰਣਵ ਮੁਖਰਜੀ ਇਸ 'ਚ ਮੁੱਖ ਮਹਿਮਾਨ ਦੇ ਰੂਪ 'ਚ ਸ਼ਾਮਲ ਹੋਣਗੇ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਭਾਰਤ ਬਨਾਮ ਦੱਖਣੀ ਅਫਰੀਕਾ (ਪਹਿਲਾ ਟੈਸਟ, ਪਹਿਲਾ ਦਿਨ)
ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ-2019
ਫੁੱਟਬਾਲ : ਪ੍ਰੋ ਕਬੱਡੀ ਲੀਗ-2019


Inder Prajapati

Content Editor

Related News