ਅੱਜ ਕੇਰਲ ਦੌਰੇ ''ਤੇ ਜਾਣਗੇ ਰਾਸ਼ਟਰਪਤੀ ਰਾਮਨਾਥ ਕੋਵਿੰਦ (ਪੜ੍ਹੋ 19 ਨਵੰਬਰ ਦੀਆਂ ਖਾਸ ਖਬਰਾਂ)

11/19/2019 2:09:23 AM

ਨਵੀਂ ਦਿੱਲੀ — ਰਾਸ਼ਟਰਪਤੀ ਰਾਮਨਾਥ ਕੋਵਿੰਦ ਕੇਰਲ ਦੀ ਦੋ ਦਿਨਾਂ ਯਾਤਰਾ 'ਤੇ ਅੱਜ ਰਵਾਨਾ ਹੋਣਗੇ। ਰਾਸ਼ਟਰਪਤੀ ਭਵਨ ਵੱਲੋਂ ਦਿੱਲੀ ਗਈ ਜਾਣਕਾਰੀ ਮੁਤਾਬਕ ਕੋਵਿੰਦ ਅੱਜ ਕੇਰਲ ਲਈ ਇਥੋਂ ਰਵਾਨਾ ਹੋਣਗੇ। ਉਹ 20 ਨਵੰਬਰ ਨੂੰ ਇਝਮਿਲਾ 'ਚ ਭਾਰਤੀ ਨੇਵੀ ਫੌਜ ਅਕੈਡਮੀ ਨੂੰ ਪ੍ਰੈਸੀਡੈਂਟ ਕਲਰ ਪ੍ਰਦਾਨ ਕਰਨਗੇ। ਉਸੇ ਦਿਨ ਉਹ ਦਿੱਲੀ ਪਰਤ ਆਉਣਗੇ।

ਬਲਰਾਮਪੁਰ ਦੌਰੇ 'ਤੇ ਯੋਗੀ ਆਦਿਤਿਆਨਾਥ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅੱਜ ਦੋ ਦਿਨਾਂ ਦੌਰੇ 'ਤੇ ਬਲਰਾਮਪੁਰ ਆਉਣਗੇ ਅਤੇ ਉਨ੍ਹਾਂ ਦੇ ਆਉਣ ਨੂੰ ਲੈ ਕੇ ਨੇਪਾਲ ਸੀਮਾ ਸਣੇ ਪੂਰੇ ਜ਼ਿਲੇ 'ਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਪੁਲਸ ਇੰਚਾਰਜ ਦੇਵਰੰਜਨ ਵਰਮਾ ਨੇ ਸੋਮਵਾਰ ਨੂੰ ਇਥੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਖ ਮੰਤਰੀ ਯੋਗੀ ਅੱਜ ਦੋ ਦਿਨਾਂ ਦੌਰੇ 'ਤੇ ਦੇਵੀਪਾਟਨ ਮੰਦਰ ਪਹੁੰਚਣਗੇ ਅਤੇ ਉਥੇ ਆਰਾਮ ਕਰਨਗੇ।

ਤਿੰਨ ਦਿਨਾਂ ਦੌਰੇ 'ਤੇ ਆਉਣਗੇ ਆਸਟਰੇਲੀਆ ਦੇ ਸਿੱਖਿਆ ਮੰਤਰੀ
ਆਸਟਰੇਲੀਆ ਦੇ ਸਿੱਖਿਆ ਮੰਤਰੀ ਡੈਨ ਤੇਹਾਨ ਅੱਜ ਤਿੰਨ ਦਿਨਾਂ ਦੌਰੇ 'ਤੇ ਭਾਰਤ ਆ ਰਹੇ ਹਨ। ਉਹ ਭਾਰਤ 'ਚ ਸਿੱਖਿਆ 'ਚ ਕਾਰੋਬਾਰ ਦੇ ਮੌਕਿਆਂ ਦੀ ਸੰਭਾਵਨਾਂ ਤਲਾਸ਼ ਕਰਨ ਅਤੇ ਆਸਟਰੇਲੀਆ ਦੇ ਸਿੱਖਿਆ ਤੇ ਸੋਧ ਖੇਤਰ ਬਾਰੇ ਦੱਸਣ ਲਈ ਇਥੇ ਆ ਰਹੇ ਹਨ। ਤੇਹਾਨ ਨੇ ਇਕ ਬਿਆਨ 'ਚ ਕਿਹਾ, 'ਹੋਰ ਦੇਸ਼ਾਂ ਨਾਲ ਆਸਟਰੇਲੀਆ ਦੇ ਸਬੰਧ ਮਜ਼ਬੂਤ ਕਰਨ ਨਾਲ ਸਾਡੀ ਸਿੱਖਿਆ ਪ੍ਰਣਾਲੀ ਨੂੰ ਲਾਭ ਪਹੁੰਚੇਗਾ ਅਤੇ ਇਸ ਦਾ ਅਸਰ ਸਾਡੀ ਅਰਥ ਵਿਵਸਥਾ, ਨੌਕਰੀਆਂ ਤੇ ਕਾਰੋਬਾਰੀ ਮੌਕਿਆਂ 'ਤੇ ਪਵੇਗਾ।'

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਬਾਸਕਟਬਾਲ : ਐੱਨ. ਬੀ. ਏ. ਬਾਸਕਟਬਾਲ ਲੀਗ-2019
ਕ੍ਰਿਕਟ :ਆਬੂਧਾਬੀ ਟੀ-10 ਲੀਗ-2019
ਫੁੱਟਬਾਲ : ਯੂਰਪੀਅਨ ਕੁਆਲੀਫਾਇਰ ਫੁੱਟਬਾਲ ਟੂਰਨਾਮੈਂਟ


Inder Prajapati

Content Editor

Related News