PMC ਖਾਤਾ ਧਾਰਕਾਂ ਦੀ ਪਟੀਸ਼ਨ ''ਤੇ ਸੁਣਵਾਈ ਅੱਜ (ਪੜ੍ਹੋ 18 ਅਕਤੂਬਰ ਦੀਆਂ ਖਾਸ ਖਬਰਾਂ)

10/18/2019 2:24:14 AM

ਨਵੀਂ ਦਿੱਲੀ — ਸੁਪਰੀਮ ਕੋਰਟ ਸੰਕਤ ਨਾਲ ਘਿਰੇ ਪੰਜਾਬ ਐਂਡ ਮਹਾਰਾਸ਼ਟਰ ਕੋ-ਆਪਰੇਟਿਵ (ਪੀ.ਐੱਮ.ਸੀ) ਬੈਂਕ ਦੇ ਖਾਤਾ ਧਾਰਕਾਂ ਦੀ ਜਮਾ ਰਾਸ਼ੀ ਸੁਰੱਖਿਅਤ ਕਰਨ ਦੇ ਅੰਤਰਿਮ ਉਪਾਅ ਕੀਤੇ ਜਾਣ ਸਬੰਧੀ ਪਟੀਸ਼ਨ 'ਤੇ ਅੱਜ ਸੁਣਵਾਈ ਕਰੇਗਾ। ਸੰਬੰਧਿਤ ਪਟੀਸ਼ਨ 'ਤੇ ਚੋਟੀ ਦੀ ਅਦਾਲਤ ਸੁਣਵਾਈ ਨੂੰ ਤਿਆਰ ਹੋ ਗਈ ਹੈ।

ਚੋਣ ਪ੍ਰਚਾਰ ਦਾ ਆਖਰੀ ਦਿਨ ਅੱਜ
ਹਰਿਆਣਾ ਤੇ ਮਹਾਰਾਸ਼ਟਰ ਵਿਧਾਨ ਸਭਾ ਚੋਣ 'ਚ ਪ੍ਰਚਾਰ ਦਾ ਅੱਜ ਆਖਰੀ ਦਿਨ ਹੈ। ਸਾਰੀਆਂ ਪਾਰਟੀਆਂ ਦੋਵਾਂ ਸੂਬਿਆਂ 'ਚ ਜ਼ੋਰ-ਸ਼ੋਰ ਨਾਲ ਚੋਣ ਪ੍ਰਚਾਰ 'ਤੇ ਲੱਗੀਆਂ ਹੋਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤਿੰਨ ਜਨ ਸਭਾਵਾਂ ਨੂੰ ਸੰਬੋਧਿਤ ਕਰਨਗੇ। ਉਨ੍ਹਾਂ ਦੀਆਂ ਦੋ ਜਨ ਸਭਾਵਾਂ ਹਰਿਆਣਾ ਅਤੇ ਇਕ ਮੁੰਬਈ 'ਚ ਪ੍ਰਸਤਾਵਿਤ ਹੈ।

ਸੋਨੀਆ ਗਾਂਧੀ ਅੱਜ ਹਰਿਆਣਾ ਤੋਂ ਕਰਣਗੀ ਚੋਣ ਪ੍ਰਚਾਰ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅੱਜ ਹਰਿਆਣਾ ਦੇ ਮਹੇਂਦਰਗੜ੍ਹ 'ਚ ਇਕ ਚੋਣ ਸਭਾ ਨੂੰ ਸੰਬੋਧਿਤ ਕਰਣਗੀ। ਸੂਤਰਾਂ ਮੁਤਾਬਕ ਸੋਨੀਆ ਦੀ ਇਹ ਸਭਾ ਮਹੇਂਦਰਗੜ੍ਹ ਦੇ ਗਵਰਨਮੈਂਟ ਕਾਲਜ ਖੇਡ ਪਰਿਸਰ 'ਚ ਦਿਨ 'ਚ ਤਿੰਨ ਵਜੇ ਹੋਵੇਗੀ ਜਿਸ 'ਚ ਉਹ ਸੂਬੇ 'ਚ ਪਾਰਟੀ ਉਮੀਦਵਾਰਾਂ ਲਈ ਵੋਟ ਮੰਗਣਗੀ।

ਪੀ. ਚਿਦਾਂਬਰਮ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਅੱਜ
ਆਈ.ਐੱਨ.ਐੱਕਸ. ਮੀਡੀਆ ਹੇਰਾਫੇਰੀ ਦੇ ਸੀ.ਬੀ.ਆਈ. ਕੇਸ 'ਚ ਪੀ. ਚਿਦਾਂਬਰਮ ਦੀ ਜ਼ਮਾਨਤ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ ਹੋਵੇਗੀ। ਦੱਸ ਦਈਏ ਕਿ ਸੀ.ਬੀ.ਆਈ. ਚਿਦਾਂਬਰਮ ਦੀ ਜ਼ਮਾਨਤ ਦਾ ਵਿਰੋਧ ਕਰ ਰਹੀ ਹੈ। ਸੀ.ਬੀ.ਆਈ. ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਹਾਲੇ ਚੱਲ ਰਹੀ ਹੈ। ਚਿਦਾਂਬਰਮ ਬੇਹੱਦ ਪ੍ਰਭਾਵਸ਼ਾਲੀ ਵਿਅਕਤੀ ਹਨ, ਉਹ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ।

ਐੱਨ.ਆਰ.ਸੀ. ਮਾਮਲੇ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
ਅਸਾਮ 'ਚ ਐੱਨ.ਆਰ.ਸੀ. ਲਾਗੂ ਹੋਣ ਤੋਂ ਬਾਅਦ ਸੁਪਰੀਮ ਕੋਰਟ 'ਚ ਅੱਜ ਪਹਿਲੀ ਸੁਣਵਾਈ ਹੋਵੇਗੀ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਐੱਨ.ਆਰ.ਸੀ. ਡਾਟਾ 'ਚ ਆਧਾਰ ਵਾਂਗ ਗੋਪਨੀਅਤਾ ਬਣਾਏ ਰੱਖੀ ਜਾਵੇਗੀ। 31 ਅਗਸਤ ਨੂੰ ਫਾਇਨਲ ਐੱਨ.ਆਰ.ਸੀ. ਪੇਸ਼ ਹੋਵੇਗੀ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਅਸਾਮ ਐੱਨ.ਆਰ.ਸੀ. ਦੇ ਫਾਇਨਲ ਡ੍ਰਾਫਟ ਤਿਆਰ ਕਰਨ ਦੀ ਸਮਾਂ ਮਿਆਦ 31 ਅਗਸਤ ਤਕ ਵਧਾ ਦਿੱਤੀ ਸੀ। ਪਹਿਲਾਂ ਇਹ 31 ਜੁਲਾਈ ਤਕ ਸੀ।


Inder Prajapati

Content Editor

Related News