ਅੱਜ ਸਹੁੰ ਚੁੱਕਣਗੇ SC ਦੇ ਨਵੇਂ ਜੱਜ ਮਹੇਸ਼ਵਰੀ ਤੇ ਖੰਨਾ (ਪੜ੍ਹੋ 18 ਜਨਵਰੀ ਦੀਆਂ ਖਾਸ ਖਬਰਾਂ)

Friday, Jan 18, 2019 - 01:53 AM (IST)

ਅੱਜ ਸਹੁੰ ਚੁੱਕਣਗੇ SC ਦੇ ਨਵੇਂ ਜੱਜ ਮਹੇਸ਼ਵਰੀ ਤੇ ਖੰਨਾ (ਪੜ੍ਹੋ 18 ਜਨਵਰੀ ਦੀਆਂ ਖਾਸ ਖਬਰਾਂ)

ਨਵੀਂ ਦਿੱਲੀ/ਜਲੰਧਰ— ਕਰਨਾਟਕ ਹਾਈ ਕੋਰਟ ਦੇ ਚੀਫ ਜੱਜ ਦਿਨੇਸ਼ ਮਹੇਸ਼ਵਰੀ ਤੇ ਦਿੱਲੀ ਹਾਈ ਕੋਰਟ ਦੇ ਜੱਜ ਸੰਜੀਵ ਖੰਨਾ ਬਤੌਰ ਸੁਪਰੀਮ ਕੋਰਟ ਜੱਜ ਅੱਜ ਸਵੇਰੇ 10:30 ਵਜੇ ਸਹੁੰ ਚੁੱਕਣਗੇ। ਚੀਫ ਜਸਟਿਸ ਰੰਜਨ ਗੋਗੋਈ ਆਪਣੇ ਕਮਰੇ 'ਚ ਦੋਵੇਂ ਨਵੇਂ ਚੁਣੇ ਗਏ ਜੱਜਾਂ ਨੂੰ ਸਹੁੰ ਦਿਵਾਉਣਗੇ। ਜਸਟਿਸ ਮਹੇਸ਼ਵਰੀ ਤੇ ਜਸਟਿਸ ਖੰਨਾ ਨੂੰ ਸੁਪਰੀਮ ਕੋਰਟ 'ਚ ਜੱਜ ਬਣਾਏ ਜਾਣ ਸਬੰਧੀ ਨੋਟੀਫਿਕੇਸ਼ਨ ਸਰਕਾਰ ਬੁੱਧਵਾਰ ਨੂੰ ਜਾਰੀ ਕਰ ਚੁੱਕੀ ਹੈ।

ਸਬਰੀਮਾਲਾ ਮੰਦਰ 'ਚ ਔਰਤਾਂ ਦੀ ਸੁਰੱਖਿਆ 'ਤੇ ਸੁਣਵਾਈ ਅੱਜ
ਸੁਪਰੀਮ ਕੋਰਟ ਅੱਜ ਸਬਰੀਮਾਲਾ ਮਾਮਲੇ 'ਚ ਦੋ ਔਰਤਾਂ ਕਨਕਦੁਰਗਾ ਤੇ ਬਿੰਦੁ ਅੰਮਿਨੀ ਦੀ 24 ਘੰਟੇ ਸੁਰੱਖਿਆ ਮੁਹੱਈਆ ਕਰਵਾਉਣ ਵਾਲੀ ਪਟੀਸ਼ਨ 'ਤੇ ਸੁਣਵਾਈ ਕਰੇਗਾ। ਦੋਹਾਂ ਔਰਤਾਂ ਨੇ 2 ਜਨਵਰੀ ਨੂੰ ਭਾਰੀ ਸੁਰੱਖਿਆ ਵਿਚਾਲੇ ਸਬਰੀਮਾਲਾ ਮੰਦਰ 'ਚ ਪ੍ਰਵੇਸ਼ ਕੀਤਾ ਸੀ, ਜਿਸ ਦਾ ਜੰਮ ਕੇ ਵਿਰੋਧ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਸੁਰੱਖਿਆ ਦੇ ਮੱਦੇਨਜ਼ਰ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਇਆ, ਜਿਸ 'ਤੇ ਅੱਜ ਸੁਣਵਾਈ ਹੋਣੀ ਹੈ।

ਮੋਦੀ ਵਾਈਬ੍ਰੇਂਟ ਗੁਜਰਾਤ ਗਲੋਬਲ ਸਮਿਟ ਦਾ ਕਰਨਗੇ ਉਦਘਾਟਨ
ਪ੍ਰਧਾਨ ਮੰਤਰੀ ਮੋਦੀ 17 ਜਨਵਰੀ ਤੋਂ ਆਪਣੇ ਤਿੰਨ ਦਿਨਾਂ ਗੁਜਰਾਤ ਦੌਰੇ 'ਤੇ ਹਨ। ਇਥੇ ਉਨ੍ਹਾਂ ਨੇ ਵੀਰਵਾਰ ਨੂੰ ਵਾਈਬ੍ਰੇਂਟ ਗੁਜਰਾਤ ਗਲੋਬਲ ਸਮਿਟ ਦੇ ਨੌਵੇਂ ਪੜਾਅ ਦਾ ਉਦਘਾਟਨ ਕੀਤਾ ਤੇ ਅੱਜ 18 ਜਨਵਰੀ ਨੂੰ ਸਵੇਰੇ ਤਿੰਨ ਦਿਨਾਂ ਸੰਮੇਲਨ ਦੀ ਸ਼ੁਰੂਆਤ ਕਰਨਗੇ ਤੇ ਨਾਲ ਹੀ ਵੱਖ-ਵੱਖ ਦੇਸ਼ਾਂ ਦੇ ਰਾਸ਼ਟਰ ਪ੍ਰਮੁੱਖਾਂ ਨਾਲ ਵੱਖ-ਵੱਖ ਬੈਠਕਾਂ ਕਰਨਗੇ।

ਅਮਿਤ ਸ਼ਾਹ ਓਡੀਸ਼ਾ ਦੌਰੇ 'ਤੇ 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਓਡੀਸ਼ਾ ਦੌਰੇ ਤੋਂ ਬਾਅਦ ਅੱਜ ਭਾਜਪਾ ਪ੍ਰਧਾਨ ਅਮਿਤ ਸ਼ਾਹ ਓਡੀਸ਼ਾ ਜਾਣਗੇ। ਅਮਿਤ ਸ਼ਾਹ ਦਾ ਇਹ ਓਡੀਸ਼ਾ ਦੌਰਾ ਇਸ ਸਾਲ ਦਾ ਪਹਿਲਾ ਦੌਰਾ ਹੈ। ਇਥੇ ਉਹ ਕਟਕ 'ਚ ਬੂਥ ਪੱਧਰੀ ਵਰਕਰਾਂ ਨਾਲ ਮੁਲਾਕਾਤ ਕਰਨਗੇ।

ਕਰਨਾਟਕ ਕਾਂਗਰਸ ਦੇ ਵਿਧਾਇਕ ਦਲ ਦੀ ਬੈਠਕ ਅੱਜ
ਕਾਂਗਰਸ ਨੇ 18 ਜਨਵਰੀ ਨੂੰ ਕਰਨਾਟਕ ਵਿਧਾਇਕ ਦਲ ਦੀ ਬੈਠਕ ਬੁਲਾਈ ਹੈ ਤੇ ਭਾਜਪਾ 'ਤੇ ਇਸ ਨੇ ਸੂਬਾ ਸਰਕਾਰ ਨੂੰ ਅਲਗ ਥਲਗ ਕਰਨ ਲਈ ਖਰੀਦਣ ਤੇ ਵੇਚਣ ਦੇ ਦੋਸ਼ ਲਗਾਏ ਹਨ। ਕਾਂਗਰਸ ਵਿਧਾਇਕ ਦਲ ਦੇ ਨੇਤਾ ਸਿੱਧਾਰਮਈਆ ਦੀ ਪ੍ਰਧਾਨਗੀ 'ਚ ਸੀ.ਐੱਲ.ਪੀ. ਦੀ ਬੈਠਕ 18 ਜਨਵਰੀ ਨੂੰ ਦੁਪਹਿਰ ਸਾਢੇ ਤਿੰਨ ਵਜੇ ਵਿਧਾਨ ਸੌਧ ਦੇ ਸੰਮੇਲਨ ਰੂਮ 'ਚ ਨਿਰਧਾਰਿਤ ਕੀਤਾ ਗਈ ਹੈ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਭਾਰਤ ਬਨਾਮ ਆਸਟਰੇਲੀਆ (ਤੀਜਾ ਵਨ ਡੇ)
ਖੇਲੋ ਇੰਡੀਆ ਯੂਥ ਗੇਮਜ਼-2019
ਕੁਸ਼ਤੀ : ਪ੍ਰੋ ਰੈਸਲਿੰਗ ਲੀਗ-2019


author

Inder Prajapati

Content Editor

Related News