ਨਿਰਭਿਆ ਦੇ ਦੋਸ਼ੀਆਂ ਦੀ ਮੁੜ ਵਿਚਾਰ ਪਟੀਸ਼ਨ ''ਤੇ ਸੁਣਵਾਈ ਅੱਜ (ਪੜ੍ਹੋ 18 ਦਸੰਬਰ ਦੀਆਂ ਖਾਸ ਖਬਰਾਂ)

12/18/2019 2:16:29 AM

ਨਵੀਂ ਦਿੱਲੀ — ਪ੍ਰਧਾਨ ਜੱਜ ਐੱਸ.ਏ. ਬੋਬੜੇ ਨੇ ਦਸੰਬਰ, 2012 'ਚ ਹੋਏ ਨਿਰਭਿਆ ਬਲਾਤਕਾਰ ਅਤੇ ਕਤਲਕਾਂਡ 'ਚ ਦੋਸ਼ੀਆਂ ਦੀ ਮੌਤ ਦੀ ਸਜ਼ਾ ਬਰਕਰਾਰ ਰੱਖਣ ਦੇ ਚੋਟੀ ਦੀ ਅਦਾਲਤ ਦੇ 017 ਦੇ ਫੈਸਲੇ ਖਿਲਾਫ ਇਕ ਦੋਸ਼ੀ ਅਕਸ਼ੈ ਕੁਮਾਰ ਸਿੰਘ ਦੀ ਮੁੜ ਵਿਚਾਰ ਪਟੀਸ਼ਨ 'ਤੇ ਸੁਣਵਾਈ ਤੋਂ ਮੰਗਲਵਾਰ ਨੂੰ ਖੁਦ ਨੂੰ ਵੱਖ ਕਰ ਲਿਆ। ਹੁਣ ਇਕ ਨਵੀਂ ਬੈਂਚ ਇਸ ਮਾਮਲੇ ਦੀ ਅੱਜ ਸੁਣਵਾਈ ਕਰੇਗੀ।

ਸੀ.ਏ.ਏ. ਨੂੰ ਲੈ ਕੇ ਫਰਜ਼ੀ ਖਬਰਾਂ 'ਤੇ ਸੁਣਵਾਈ ਅੱਜ
ਸੁਪਰੀਮ ਕੋਰਟ ਨਾਗਰਿਕਤਾ ਸੋਧ ਕਾਨੂੰਨ ਬਾਰੇ ਫਰਜ਼ੀ ਖਬਰਾਂ 'ਤੇ ਰੋਕ ਲਗਾਉਣ ਲਈ ਇਸ ਕਾਨੂੰਨ ਦੇ ਟੀਚਿਆਂ ਨੂੰ ਪ੍ਰਕਾਸ਼ਿਤ ਕਰਨ ਦਾ ਕੇਂਦਰ ਅਤੇ ਪੱਛਮੀ ਬੰਗਾਲ ਸਣੇ ਤਿੰਨ ਸੂਬਿਆਂ ਨੂੰ ਨਿਰਦੇਸ਼ ਦੇਣ ਲਈ ਦਾਇਰ ਪਟੀਸ਼ਨ 'ਤੇ ਅੱਜ ਵਿਚਾਰ ਕਰੇਗਾ।

ਰਾਸ਼ਟਰਪਤੀ ਨਾਲ ਅੱਜ ਮੁਲਾਕਾਤ ਕਰੇਗਾ ਬਸਪਾ ਨੁਮਾਇੰਦਾ
ਵਿਰੋਧੀ ਦਲਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੇ ਸੋਧ ਕੀਤੇ ਨਾਗਰਿਕਤਾ ਕਾਨੂੰਨ ਦੇ ਮੁੱਦੇ 'ਤੇ ਬਸਪਾ ਸੰਸਦ ਮੈਂਬਰਾਂ ਦਾ ਵਫਦ ਅੱਜ ਰਾਸ਼ਟਰਪਤੀ ਕੋਵਿੰਦ ਨਾਲ ਮੁਲਾਕਾਤ ਕਰ ਇਸ ਕਾਨੂੰਨ ਨੂੰ ਵਾਪਸ ਲੈਣ ਦੀ ਮੰਗ ਕਰੇਗਾ। ਲੋਕ ਸਭਾ 'ਚ ਬਸਪਾ ਸੰਸਦੀ ਦਲ ਦੇ ਨੇਤਾ ਦਾਨਿਸ਼ ਅਲੀ ਨੇ ਮੰਗਲਵਾਰ ਨੂੰ ਦੱਸਿਆ ਕਿ ਰਾਸ਼ਟਰਪਤੀ ਨੇ ਪਾਰਟੀ ਸੰਸਦ ਮੈਂਬਰਾਂ ਨੂੰ ਬੁੱਧਵਾਰ ਸਵੇਰੇ ਸਾਢੇ 10 ਵਜੇ ਮਿਲਣ ਦਾ ਸਮਾਂ ਦਿੱਤਾ ਹੈ।

ਜੀ.ਐੱਸ.ਟੀ. 'ਤੇ ਅੱਜ ਹੋਵੇਗੀ ਅਹਿਮ ਬੈਠਕ
ਮਾਲ ਤੇ ਸੇਵਾਕਰ (ਜੀ.ਐੱਸ.ਟੀ.) ਪ੍ਰੀਸ਼ਦ ਦੀ ਅੱਜ ਅਹਿਮ ਬੈਠਕ ਹੋਣ ਜਾ ਰਹੀ ਹੈ। ਇਸ ਬੈਠਕ 'ਚ ਮਾਲ ਪ੍ਰਾਪਤੀ ਵਧਾਉਣ ਦੇ ਵੱਖ-ਵੱਖ ਸੁਝਾਵਾਂ 'ਤੇ ਵਿਚਾਰ ਕੀਤਾ ਜਾ ਸਕਦਾ ਹੈ। ਜੀ.ਐੱਸ.ਟੀ. ਦੀ ਮੌਜੂਦਾ ਦਰ ਵਿਵਸਥਾ ਦੇ ਤਹਿਤ ਉਮੀਦ ਤੋਂ ਕਰੀਬ ਮਾਲ ਪ੍ਰਾਪਤੀ ਦੇ ਚੱਲਦੇ ਕਰ ਢਾਂਚੇ 'ਚ ਬਦਲਾਅ ਨੂੰ ਲੈ ਕੇ ਚਰਚਾ ਤੇਜ਼ ਹੋਈ ਹੈ। ਮਾਲ ਪ੍ਰਾਪਤੀ ਘੱਟ ਹੋਣ ਨਾਲ ਸੂਬਿਆਂ ਨੂੰ ਨੁਕਸਾਨ ਭੁਗਤਾਨ 'ਚ ਦੇਰੀ ਹੋ ਰਹੀ ਹੈ।

ਅੱਜ ਭਾਰਤ ਤੇ ਅਮਰੀਕਾ ਵਿਚਾਲੇ ਹੋਵੇਗੀ 2 ਪਲਸ 2 ਵਾਰਤਾ
ਭਾਰਤ ਅਤੇ ਅਮਰੀਕਾ ਦੇ ਮੰਤਰੀਆਂ ਦੀ ਅਮਰੀਕੀ ਧਰਤੀ 'ਤੇ ਹੋਣ ਵਾਲੀ ਪਹਿਲੀ 2 ਪਲਸ 2 ਵਾਰਤਾ ਕਾਫੀ ਅਹਿਮ ਤੇ ਮਦਦਗਾਰ ਸਾਬਿਤ ਹੋ ਸਕਦੀ ਹੈ। ਜਿਸ 'ਚ ਦੋ-ਪੱਖੀ ਸੁਰੱਖਿਆ ਨੂੰ ਮਜ਼ਬੂਤੀ ਪ੍ਰਦਾਨ ਕਰਨ ਵਾਲੇ ਕੁਝ ਅਹਿਮ ਸਮਝੌਤੇ ਹੋ ਸਕਦੇ ਹਨ। ਸੀਨੀਅਰ ਅਧਿਕਾਰੀਆਂ ਨੇ ਇਹ ਗੱਲ ਕਹੀ। ਵਿਦੇਸ਼ ਵਿਭਾਗ ਦੇ ਫਾਗੀ ਬਾਟਮ ਮੁੱਖ ਦਫਤਰ 'ਚ ਅੱਜ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਮੇਜਬਾਨੀ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਵਿਦੇਸ਼ ਮੰਤਰੀ ਮਾਇਕ ਪੋਂਪੀਓ ਤੇ ਰੱਖਿਆ ਮੰਤਰੀ ਮਾਰਕ ਐਸਪਰ ਕਰਨਗੇ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਭਾਰਤ ਬਨਾਮ ਵੈਸਟਇੰਡੀਜ਼ (ਦੂਜਾ ਵਨ ਡੇ)
ਕ੍ਰਿਕਟ : ਰਣਜੀ ਟਰਾਫੀ ਕ੍ਰਿਕਟ  ਟੂਰਨਾਮੈਂਟ-2019/20
ਕ੍ਰਿਕਟ : ਵਿਜੇ ਮਰਚੈਂਟ ਟਰਾਫੀ-2019


Inder Prajapati

Content Editor

Related News